Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਸਾਇਣ ਦੇ ਵਹਾਅ ਕਾਰਣ ਦਰਿਆ ਬਿਆਸ ਦਾ ਪਾਣੀ ਹੋਇਆ ਜ਼ਹਿਰੀਲਾ; ਲੱਖਾਂ ਦੀ ਤਦਾਦ ਵਿੱਚ ਮਰੀਆਂ ਮੱਛੀਆਂ

ਰਸਾਇਣ ਦੇ ਵਹਾਅ ਕਾਰਣ ਦਰਿਆ ਬਿਆਸ ਦਾ ਪਾਣੀ ਹੋਇਆ ਜ਼ਹਿਰੀਲਾ; ਲੱਖਾਂ ਦੀ ਤਦਾਦ ਵਿੱਚ ਮਰੀਆਂ ਮੱਛੀਆਂ

ਅੰਮ੍ਰਿਤਸਰ: ਮਾਝੇ ਤੇ ਦੁਆਬੇ ਦੇ ਹਜਾਰਾਂ ਪਿੰਡਾਂ ਦੀ ਲੱਖਾਂ ਏੇਕੜ ਜਮੀਨ ਨੂੰ ਆਪਣੇ ਪਾਣੀ ਨਾਲ ਸਿੰਝਣ ਵਾਲੇ ਅਤੇ ਸਰਹੱਦੀ ਜਿਿਲ੍ਹਆਂ ਨੂੰ ਟਨਾ ਦੇ ਹਿਸਾਬ ਤਾਜੀ ਖਾਣ ਯੋਗ ਮੱਛੀ ਮੁਹਈਆ ਕਰਾਉਣ ਵਾਲੇ ਦਰਿਆ ਬਿਆਸ ਦਾ ਪਾਣੀ ਕਿਸੇ ਜਹਿਰੀਲੇ ਰਸਾਇਣ ਦੇ ਮਿਲ ਜਾਣ ਕਾਰਣ ਲਾਲ ਨਜਰ ਆਇਆ। ਰਸਾਇਣ ਕਾਰਣ ਦਰਿਆ ਵਿੱਚਲੀਆਂ ਲੱਖਾਂ ਹੀ ਮੱਛੀਆਂ ਨੂੰ ਵੀ ਤੜਪ ਤੜਪ ਕੇ ਮਰਦੇ ਵੇਖਿਆ ਗਿਆ।

ਕੈਮੀਕਲ ਕਾਰਨ ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋ ਜਾਣ ਨਾਲ ਲੱਖਾਂ ਮੱਛੀਆ ਤੇ ਜਲ-ਜੀਵ ਮਰੇ

ਜਾਣਕਾਰੀ ਮਿਲਦਿਆਂ ਹੀ ਨਹਿਰੀ ਵਿਭਾਗ ਤੇ ਜਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਮਰੀਆਂ ਹੋਈਆਂ ਮੱਛੀਆਂ ਨੂੰ ਪਾਣੀ ਚੋਂ ਬਾਹਰ ਕਢਾਉਣ ਦਾ ਯਤਨ ਆਰੰਭਿਆ ਲੇਕਿਨ ਉਸ ਵੇਲੇ ਤੀਕ ਨੇੜਲੇ ਇਲਾਕਿਆਂ ਦੇ ਲੋਕ ਤੇ ਮਛੇਰੇ ਵੱਡੀ ਗਿਣਤੀ ਮਰੀ ਹੋਈ ਮੱਛੀ ਢੋਹ ਚੱੁਕੇ ਸਨ ।ਉਧਰ ਜਾਣਕਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਤੇ ਸੁਲਤਾਨਪੁਰ ਲੋਧੀ ਸਮਤੇ 8 ਜਿਿਲ੍ਹਆਂ ਦੇ ਲੋਕਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਦਰਿਆ ਬਿਆਸ ਵਿੱਚ ਮਰੀ ਮੱਛੀ ਖਾਣ ਤੋਂ ਗੁਰੇਜ ਕਰਨ। ਅਧਿਕਾਰੀਆਂ ਨੇ ਸ਼ੰਕਾ ਜਿਤਾਈ ਹੈ ਕਿ ਰਸਾਇਣ ਕਾਰਣ ਮੱਛੀ ਮਨੱੁਖੀ ਸਰੀਰ ਲਈ ਵੀ ਹਾਨੀਕਾਰਕ ਸਿੱਧ ਹੋ ਸਕਦੀ ਹੈ।

ਬਿਆਸ ਦਰਿਆ ਦੇ ਕਿਨਾਰੇ ਖੜ੍ਹੇ ਲੋਕ ਮਰ ਕੇ ਕਿਨਾਰੇ ‘ਤੇ ਆਏ ਜਲ-ਜੀਵਾਂ ਨੂੰ ਵੇਖਦੇ ਹੋਏ ਲੋਕ

ਇਸੇ ਦੌਰਾਨ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਸਿਿਖਆ ਮੰਤਰੀ ਓਮਪ੍ਰਕਾਸ਼ ਸੋਨੀ ਵੀ ਘਟਨਾ ਸਥਾਨ ਤੇ ਪੁਜੇ ਤੇ ਹਾਲਾਤ ਦਾ ਜਾਇਜਾ ਲਿਆ। ਕੁਝ ਜਾਣਕਾਰਾਂ ਅਨੁਸਾਰ ਕੀੜੀ ਅਫਗਾਨਾਂ ਸਥਿਤ ਇੱਕ ਫੈਕਟਰੀ ਦਾ ਰਸਾਇਣ ਦਰਿਆ ਵਿੱਚ ਵਹਿ ਜਾਣ ਕਾਰਣ ਇਹ ਘਟਨਾ ਵਾਪਰੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: