ਚੰਡੀਗੜ੍ਹ: ਚੀਨ ਨੇ ਪੈਂਗੌਂਗ ਝੀਲ ਦੇ ਪੂਰਬੀ ਕੰਢੇ ‘ਤੇ ਇਕ ਫੌਜੀ ਢਾਂਚਾ ਲਗਭਗ ਮੁਕੰਮਲ ਕਰ ਲਿਆ ਹੈ। ਇਸ ਢਾਂਚੇ ਵਿੱਚ ਗੱਡੀਆਂ ਵਾਸਤੇ ਥਾਂ (ਗੈਰੇਜ), ਵੱਡੇ ਸਾਜੋ-ਸਾਮਾਨ ਲਈ ਇਕ ਉੱਚੀ ਇਮਾਰਤ (ਜਿਸ ਨੂੰ “ਹਾਈਬੇਅ” ਕਿਹਾ ਜਾਂਦਾ ਹੈ) ਅਤੇ ਸੁਰੱਖਿਅਤ ਭੰਡਾਰ (ਸਕਿਓਰਡ ਸਟੋਰੇਜ਼) ਇਲਾਕੇ ਸ਼ਾਮਲ ਹਨ।

ਇਹ ਜਗ੍ਹਾ ਇਕ ਚੀਨੀ ਰਾਡਾਰ ਕੰਪਲੈਕਸ ਦੇ ਨੇੜੇ ਹੈ, ਜਿਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਭਵਿੱਖ ਵਿੱਚ ਇੱਥੇ ਹਵਾਈ ਸੁਰੱਖਿਆ ਪ੍ਰਣਾਲੀ (ਜਿਵੇਂ ਕਿ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਸਾਈਲਾਂ) ਜਾਂ ਅਜਿਹੇ ਹੋਰ ਹਥਿਆਰ ਤਾਇਨਾਤ ਕੀਤੇ ਜਾ ਸਕਦੇ।
ਇਹ ਜਾਣਕਾਰੀ ਜਨਤਕ ਹੋਈਆਂ ਸੈਟਲਾਈਟ ਤਸਵੀਰਾਂ ਰਾਹੀਂ ਸਾਹਮਣੇ ਆਈ ਹੈ।