Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਿੰਦੂ ਜੱਥੇਬੰਦੀਆਂ ਵੱਲੋਂ ਧਰਮ ਪਰਿਵਰਤਨ ਸਮਾਗਮ ਕਰਵਾਉਣ ਦੇ ਐਲਾਨ ਤੋਂ ਭੈਭੀਤ ਇਸਾਈ ਭਾਈਚਾਰੇ ਨੇ ਕੀਤੀ ਗਿਰਜਿਆਂ ਦੀ ਸੁਰੱਖਿਆ ਦੀ ਮੰਗ

ਹਿੰਦੂ ਜੱਥੇਬੰਦੀਆਂ ਵੱਲੋਂ ਧਰਮ ਪਰਿਵਰਤਨ ਸਮਾਗਮ ਕਰਵਾਉਣ ਦੇ ਐਲਾਨ ਤੋਂ ਭੈਭੀਤ ਇਸਾਈ ਭਾਈਚਾਰੇ ਨੇ ਕੀਤੀ ਗਿਰਜਿਆਂ ਦੀ ਸੁਰੱਖਿਆ ਦੀ ਮੰਗ

ਅਲੀਗੜ੍ਹ(15 ਦਸੰਬਰ, 2014): ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਆਰ.ਐਸ.ਐਸ. ਅਤੇ ਬਜਰੰਗ ਦਲ ਵੱਲੋਂ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਸੀ। ਇਥੇ 57 ਮੁਸਲਮਾਨ ਪਰਿਵਾਰਾਂ ਦੇ ਮੈਂਬਰਾਂ ਦਾ ਇਕ ਸਮਾਗਮ ‘ਚ ਧਰਮ ਪਰਿਵਰਤਨ ਕਰਵਾਇਆ ਗਿਆ ਸੀ।

Churchਇਸ ਸਮੇਂ ਹਿੰਦੂ ਜਥੇਬੰਦੀਆਂ ਵੱਲੋਂ 25 ਦਸੰਬਰ ਨੂੰ ਅਲੀਗੜ੍ਹ ਵਿੱਚ 5000 ਪਰਿਵਾਰਾਂ ਦੇ ਧਰਮ ਪਰਿਵਰਤਨ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ।ਇਸ ਧਰਮ ਪਰਿਵਰਤਨ ਦੇ ਸਮਾਗਮ ਦੇ ਐਲਾਨ ਤੋਂ ਭੈਭੀਤ ਇਸਾਈ ਭਾਈਚਾਰੇ ਨੇ ਸ਼ਹਿਰ ਦੇ ਇਸਾਈਆਂ ਨੇ ਗਿਰਜਾਘਰਾਂ ਲਈ ਵਾਧੂ ਸੁਰੱਖਿਆ ਦੀ ਮੰਗ ਕੀਤੀ ਹੈ।

ਅਲੀਗੜ੍ਹ ਜ਼ੋਨ ਦੇ ਡੀਆਈਜੀ ਅਮਿਤ ਅਗਰਵਾਲ ਨੇ ਪੀਟੀਆਈ ਨੂੰ ਦੱਸਿਆ ਕਿ ਜਥੇਬੰਦੀਆਂ ‘ਘਰ ਵਾਪਸੀ’ ਪ੍ਰੋਗਰਾਮ ਨੂੰ ਅਲੀਗੜ੍ਹ ਅਤੇ ਹਾਥਰਸ ਜ਼ਿਲ੍ਹਿਆਂ ਦੇ ਪਿੰਡਾਂ ’ਚ ਤਬਦੀਲ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਇਨ੍ਹਾਂ ਇਲਾਕਿਆਂ ’ਚ ਖੁਫ਼ੀਆ ਇਹਤਿਆਤ ਵਧਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਇਸਾਈ ਭਾਈਚਾਰੇ ਦੇ ਮੈਂਬਰਾਂ ਨੇ ਕ੍ਰਿਸਮਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਚਰਚਾਂ ’ਚ ਵਾਧੂ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਹੈ।

ਇਕ ਚਰਚ ਦੇ ਪਾਦਰੀ ਜੋਨਾਥਨ ਲਾਲ ਨੇ ਕਿਹਾ ਕਿ ਸੱਤਾਧਾਰੀ ਸਮਾਜਵਾਦੀ ਪਾਰਟੀ ਨੇ ਇਸਾਈਆਂ ਨੂੰ ਪੂਰੀ ਹਮਾਇਤ ਦਾ ਭਰੋਸਾ ਦਿੱਤਾ ਹੈ। ਸ਼ਹਿਰ ’ਚ ਐਤਵਾਰ ਤੋਂ ਦਫ਼ਾ 144 ਲਾਗੂ ਕਰ ਦਿੱਤੀ ਗਈ ਹੈ ਤੇ ਚੌਕਸੀ ਰੱਖੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ 'ਵੰਦੇ ਮਾਤਰਮ ਮਹਾਵਿਦਿਆਲਾ' ਰੱਖਣ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ
ਆਪਣੇ ਆਪ ਨੂੰ "ਅੱਤਵਾਦ ਵਿਰੋਧੀ ਫਰੰਟ" ਦਾ ਪ੍ਰਧਾਨ ਅਖਵਾਉਂਦੇ ਕੱਟੜ ਹਿੰਦੂਵਾਦੀ ਆਗੂ ਵਿਰੇਸ਼ ਸ਼ਾਂਡਿਲਿਆ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ
ਕੇਰਲ ਦੇ ਤ੍ਰਿਸੂਰ ਜ਼ਿਲ੍ਹੇ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ. ਐਸ.) ਦੇ ਇਕ ਕਾਰਕੁੰਨ ਦਾ ਕਤਲ ਹੋ ਜਾਣ ਦੇਣ ਦੀ ਖ਼ਬਰ ਹੈ।
ਪੰਜਾਬ ਪੁਲਿਸ ਮੁਖੀ ਮੁਤਾਬਕ ਪੰਜਾਬ 'ਚ ਬੀਤੇ ਸਮੇਂ ਦੌਰਾਨ ਹੋਏ ਕਤਲਾਂ 'ਚ "ਵਿਦੇਸ਼ੀ ਤਾਕਤਾਂ" ਦਾ ਹੱਥ ਹੈ। ਨਾਲ ਹੀ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ 'ਚ ਹੋਏ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: