Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੰਡੀਗੜ੍ਹ ‘ਚ ਵਿਦਿਆਰਥੀਆਂ ਦੇ ਫ਼ੀਸ ਵਾਧੇ ਵਿਰੁਧ ਸੰਘਰਸ਼ ਉਪਰ ਪੁਲਿਸ ਹਿੰਸਾ ਨਿੰਦਣ ਯੋਗ: ਡਾ ਗਾਂਧੀ

ਚੰਡੀਗੜ੍ਹ ‘ਚ ਵਿਦਿਆਰਥੀਆਂ ਦੇ ਫ਼ੀਸ ਵਾਧੇ ਵਿਰੁਧ ਸੰਘਰਸ਼ ਉਪਰ ਪੁਲਿਸ ਹਿੰਸਾ ਨਿੰਦਣ ਯੋਗ: ਡਾ ਗਾਂਧੀ

ਚੰਡੀਗੜ੍ਹ: ਡਾ. ਧਰਮਵੀਰ ਗਾਂਧੀ ਲੋਕ ਸਭਾ ਮੈਂਬਰ ਪਟਿਆਲਾ ਨੇ ਫ਼ੀਸਾਂ ਦੇ ਪੰਜ ਗੁਣਾਂ ਵਾਧੇ ਵਿਰੁਧ ਜੱਦੋਜਹਿਦ ਕਰ ਰਹੇ ਪੰਜਾਬ ਯੂਨੀਵਰਸਟੀ ਦੇ ਵਿਦਿਆਰਥੀਆਂ ਉਪਰ ਪੁਲਸ ਤਸ਼ੱਦਦ ਦੀ ਘੋਰ ਨਿੰਦਾ ਕੀਤੀ ਅਤੇ ਉਨ੍ਹਾਂ ਪੰਜਾਬ ਯੂਨੀਵਰਸਟੀ ਦੇ ਅਧਿਕਾਰੀਆਂ ਨੁੰ ਸਵਾਲ ਕੀਤਾ ਕਿ ਇਹ ਮਾਮਲਾ ਖ਼ੁਲ੍ਹੇ ਮਨ ਅਤੇ ਇੱਛਾ ਸ਼ਕਤੀ ਦੀ ਵਰਤੋਂ ਕਰਕੇ ਗੱਲਬਾਤ ਨਾਲ ਕਿਉਂ ਨਾ ਹੱਲ ਹੋ ਸਕਿਆ? ਡਾ. ਗਾਂਧੀ ਨੇ ਪੰਜਾਬ ਯੂਨੀਵਰਸਟੀ ਦੇ ਅਧਿਕਾਰੀਆਂ ਅਤੇ ਪੁਲਿਸ ਦੋਨਾਂ ਨੂੰ ਹਿੰਸਾ ‘ਤੋਂ ਗੁਰੇਜ਼ ਕਰਨ ਲਈ ਆਖਿਆ।

ਲੋਕ ਸਭਾ ਮੈਂਬਰ ਧਰਮਵੀਰ ਗਾਂਧੀ
ਲੋਕ ਸਭਾ ਮੈਂਬਰ ਧਰਮਵੀਰ ਗਾਂਧੀ

ਪਟਿਆਲਾ ਦੇ ਲੋਕ ਸਭਾ ਮੈਂਬਰ ਨੇ ਪੁਲਿਸ ਅੰਦਰ ਹਰ ਛੋਟੀ ਮੋਟੀ ਗੱਲ ‘ਤੇ ਵਿਦਰੋਹ ਦੀ ਸੰਵਿਧਾਨਕ ਧਾਰਾ 124-ਏ ਠੋਕਣ ਦੀ ਬਿਰਤੀ ਦੀ ਸਖ਼ਤ ਨਿੰਦਾ ਕੀਤੀ ਜੋ ਕਿ ਬਾਅਦ ਵਿੱਚ ‘ਵਿਵੇਕ’ ਜਾਗਣ ਉਪਰੰਤ ਵਾਪਸ ਲੈ ਲਈ ਗਈ। ਉਨ੍ਹਾਂ ਯਕਦਮ ਕਈ ਗੁਣਾਂ ਵਧਾਈ ਫ਼ੀਸ ਦੇ ਵਾਧੇ ਵਿਰੁਧ ਹੱਕੀ ਆਵਾਜ਼ ਉਠਾਉਣ ਵਾਲੇ ਵਿਦਿਆਰਥੀਆਂ ਉਪਰ ਲਾਏ ਦੋਸ਼ਾਂ ਅਤੇ ਬਣਾਏ ਕੇਸ ਵਾਪਸ ਲੈਣ ਦੀ ਮੰਗ ਕੀਤੀ। ਡਾ. ਗਾਂਧੀ ਨੇ ਪੁਲਿਸ ਅਧਿਕਾਰੀਆਂ ਨੂੰ ਜਾਇਜ਼ ਮੰਗਾਂ ਲੈਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਰੁਧ ਤਾਕਤ ਵਰਤਣ ਵਿਰੁਧ ਚੇਤਾਵਨੀ ਦਿੰਦਿਆਂ ਕਿਹਾ ਕਿ ਵਿਦਿਆਰਥੀ ਮੁਜਰਮ ਨਹੀਂ ਹਨ।

ਫੀਸਾਂ 'ਚ ਵਾਧੇ ਦਾ ਵਿਰੋਧ ਕਰ ਰਹੇ ਵਿਦਿਆਰਥੀ ਨੂੰ ਗ੍ਰਿਫਤਾਰ ਕਰਕੇ ਲਿਜਾਂਦੀ ਚੰਡੀਗੜ੍ਹ ਪੁਲਿਸ
ਫੀਸਾਂ ‘ਚ ਵਾਧੇ ਦਾ ਵਿਰੋਧ ਕਰ ਰਹੇ ਵਿਦਿਆਰਥੀ ਨੂੰ ਗ੍ਰਿਫਤਾਰ ਕਰਕੇ ਲਿਜਾਂਦੀ ਚੰਡੀਗੜ੍ਹ ਪੁਲਿਸ

ਸੰਸਦ ਮੈਂਬਰ ਨੇ ਕੇਂਦਰ ਸਰਕਾਰ ਤਰਫ਼ੋਂ ਪੰਜ ਗੁਣਾਂ ਤੱਕ ਫ਼ੀਸ ਵਧਾਏ ਜਾਣ ਦੀਆਂ ਹਦਾਇਤਾਂ ਜਾਰੀ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਦਰਅਸਲ ਸਮੱਸਿਆ ਦੀ ਜੜ੍ਹ ਹੀ ਚੰਡੀਗੜ੍ਹ ਅਤੇ ਇਥੇ ਦੀਆਂ ਸੰਸਥਾਵਾਂ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਨਾਂ ਥੱਲ੍ਹੇ ਕੰਟਰੋਲ ਹੇਠ ਰੱਖਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਬੈਠੇ ਪ੍ਰਸ਼ਾਸਕ ਪੰਜਾਬ ਦੇ ਨੌਜਵਾਨਾਂ ਦੀ ਸਸਤੀ ਅਤੇ ਉਚੇਰੀ ਸਿਖਿਆ ਦੀਆਂ ਜ਼ਰੂਰਤਾਂ ਪ੍ਰਤੀ ਬੇਖ਼ਬਰ ਹਨ। ਉਨ੍ਹਾਂ ਜ਼ੋਰ ਨਾਲ ਕਿਹਾ ਕਿ ਇਕ ਪੰਜਾਬ ਪ੍ਰਤੀ ਸਮਰਪਤ ਸਰਕਾਰ ਹੀ ਪੰਜਾਬ ਯੂਨੀਵਰਸਿਟੀ ਵਰਗੇ ਖ਼ੁਦਮੁਖ਼ਤਿਆਰ ਅਦਾਰੇ ਦੀਆਂ ਵਿਤੀ ਮੁਸ਼ਕਲਾਂ ਨੂੰ ਬੇਹਤਰ ਸਮਝ ਸਕਦੀ ਹੈ।

ਡਾ. ਧਰਮਵੀਰ ਨੇ ਫ਼ੌਰੀ ਤੌਰ ‘ਤੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਅਤੇ ਨਾਲ ਹੀ ਪੰਜਾਬ ਨਾਲ ਸਬੰਧਤ ਸਾਰੀਆਂ ਸੰਸਥਾਵਾਂ ਪੰਜਾਬ ਨੂੰ ਦੇਣ ਦੀ ਮੰਗ ਕੀਤੀ ਤਾਂ ਕਿ ਪੰਜਾਬੀ ਨੌਜਵਾਨਾਂ ਦੀ ਨਵੀਂ ਪੀੜ੍ਹੀ ਨੂੰ ਉਚੇਰੀ ਸਿੱਖਿਆ ਅਤੇ ਤਰੱਕੀ ਲਈ ਮੌਕੇ ਮੁਹੱਇਆ ਕਰਵਾਏ ਜਾ ਸਕਣ।

ਸਬੰਧਤ ਖ਼ਬਰ:

ਚੰਡੀਗੜ੍ਹ ਪੁਲਿਸ ਨੇ ਪੰਜਾਬ ‘ਵਰਸਿਟੀ ਦੇ ਗ੍ਰਿਫਤਾਰ ਵਿਦਿਆਰਥੀਆਂ ਖਿਲਾਫ‘ਦੇਸ਼ਧ੍ਰੋਹ’ ਦੀ ਧਾਰਾ ਹਟਾਈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਅਤੇ ਪਾਕਿਸਤਾਨ ਦਰਮਿਆਨ ਪੁਲਵਾਮਾ ਹਮਲੇ ਤੋਂ ਬਾਅਦ ਬਣ ਰਹੇ ਜੰਗ ਵਾਲੇ ਹਾਲਾਤਾਂ ਦੇ ਵਿਰੋਧ ਵਿਚ ਜੰਗ ਦੀ ਬਜਾਏ ਸ਼ਾਂਤੀ ਨਾਲ ਮਸਲੇ ਹੱਲ ਕਰਨ ਦੀ ਵਕਾਲਤ ਕਰਦਿਆਂ ਵਿਦਿਆਰਥੀ ਜਥੇਬੰਦੀਆਂ ਸੱਥ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: