ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸੂਬੇ ਵਿੱਚ ਕਿਸੇ ਮਹਾਂਮਾਰੀ ਵਾਰ ਸ਼ੁਰੂ ਹੋਈ ਗੈਂਗ ਵਾਰ ਨੇ ਅੱਜ ਅੰਮ੍ਰਿਤਸਰ ਵਿੱਚ ਦਸਤਕ ਦਿੱਤੀ ਜਿਸਦੇ ਚਲਦਿਆਂ ਦੋ ਗੈਂਗ ਦਰਮਿਆਨ ਹੋਈ ਗੋਲੀਬਾਰੀ ਕਾਰਣ ਤਿੰਨ ਵਿਅਕਤੀ ਜਖਮੀ ਹੋ ਗਏ । ਹਮਲਾਵਰ ਗੋਲੀਆਂ ਚਲਾਉਣ ਬਾਅਦ ਬੜੀ ਹੁਸ਼ਿਆਰੀ ਨਾਲ ਆਪਣੀ ਅਗਲੇਰੀ ਮੰਜ਼ਿਲ ਵੱਲ ਨਿਕਲ ਗਏ ।
ਸ਼ਹਿਰ ਦੇ ਭੀੜ ਭੜੱਕੇ ਵਾਲੇ ਖੇਤਰ ਸੁਲਤਾਨਵਿੰਡ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਆਲਟੋ ਕਾਰ ਵਿੱਚ ਸਵਾਰ ਦੱਸੇ ਜਾਂਦੇ ਹਮਲਾਵਰਾਂ ਨੇ ਮੋਟਰ ਸਾਈਕਲਾਂ ਤੇ ਜਾ ਰਹੇ ਤਿੰਨ ਲੋਕਾਂ ਨੂੰ ਗੋਲੀਆਂ ਨਾਲ ਜਖਮੀ ਕਰ ਦਿੱਤਾ। ਕੋਈ ਇੱਕ ਘੰਟ ਬਾਅਦ ਮੌਕੇ ਤੇ ਪੁਜੇ ਡੀ.ਸੀ.ਪੀ. ਪੁਲਿਸ ਚੈਜ਼ੀਅਨ ਨੇ ਪੱਤਰਕਾਰਾਂ ਨੂੰ ਦੱਸਿਆ ਇਕ ਬਦਮਾਸ਼ਾਂ ਦੇ ਦੋ ਧੜਿਆਂ ਦਰਮਿਆਨ ਵਾਪਰੀ ਗੈਂਗ ਵਾਰ ਦੀ ਘਟਨਾ ਹੈ। ਉਨ੍ਹਾਂ ਦੱਸਿਆ ਕਿ ਜਖਮੀਆਂ ਦੇ ਨਾਮ ਹਰੀਆ,ਦੀਪੂ ਕਬਾੜੀਆ ਤੇ ਸੰਨੀ ਹਨ ,ਜਖਮੀਆਂ ਨੂੰ ਸਥਾਨਕ ਅਮਨਦੀਪ ਹਸਪਤਾਲ ਤੇ ਕੱਕੜ ਹਸਪਤਾਲ ਭੇਜ ਦਿੱਤਾ ਗਿਆ ਹੈ । ਸਮੁੱਚੀ ਘਟਨਾ ਦੀ ਜਾਂਚ ਹੋ ਰਹੀ ਹੈ।
ਦੂਸਰੇ ਪਾਸੇ ਜਾਣਕਾਰਾਂ ਦਾ ਕਹਿਣਾ ਹੈ ਕਿ ਸੌ ਫੂੱਟੀ ਰੋਡ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਕਿਸੇ ਸਮਾਗਮ ਵਿੱਚ ਸ਼ਾਮਿਲ ਹੋਣ ਆਏ ਹਰੀਆ ਗਰੱੁਪ ਤੇ ਬੋਬੀ ਮਲਹੋਤਰਾ ਗੈਂਗ ਨੇ ਹਮਲਾ ਕਰ ਦਿੱਤਾ। ਜਿਥੇ ਕੁਝ ਦੇਰ ਹੋਈ ਝੜੱਪ ਬਾਅਦ ਹਰੀਆ ਗਰੱੁਪ ਮੋਟਰ ਸਾਈਕਲਾਂ ਤੇ ਸੁਲਤਾਨ ਵਿੰਡ ਰੋਡ ਰਾਹੀ ਥਾਣਾ ਬੀ ਡਵੀਜਨ ਵੱਲ ਨਿਕਲ ਪਏ।ਬੀ ਡਵੀਜਨ ਚੌਕ ਵਿੱਚ ਅਕਸਰ ਖੜੇ ਰਹਿੰਦੇ ਆਟੋ ਰਿਕਸ਼ਾ ਤੇ ਦਫਤਰਾਂ ਦੇ ਛੱੁਟੀ ਦਾ ਸਮਾਂ ਹੋਣ ਕਾਰਣ ਰੱੁਕੀ ਹੋਈ ਟਰੈਫਿਕ ਵਿੱਚ ਹਰੀਆ ਗਰੱੁਪ ਘਿਰ ਗਿਆ ਜਿਸਤੇ ਪਿੱਛਾ ਕਰ ਰਹੇ ਬੌਬੀ ਮਲਹੋਤਰਾ ਗਰੱੁਪ ਨੇ ਪਿਸਟਲ ਨਾਲ ਗੋਲੀਆਂ ਚਲਾਈਆਂ ਤੇ ਚੌਕ ਤੋਂ ਪਹਿਲਾਂ ਹੀ ਚਮਰੰਗ ਰੋਡ ਵਾਲੇ ਪਾਸੇ ਨਿਕਲ ਗਿਆ।ਮੌਕੇ ਦੇ ਗਵਾਹਾਂ ਅਨੁਸਾਰ ਘਟਨਾ ਦਾ ਸਮਾਂ ਸ਼ਾਮ 6.00-6.15 ਵਜੇ ਹੈ ਤੇ ਦੋਨਾਂ ਗੈਂਗ ਦੇ ਲੋਕਾਂ ਦੀ ਗਿਣਤੀ 10-12 ਹੈ।ਪੁਲਿਸ ਨੇ ਕਾਹਲੀ ਨਾਲ ਘਟਨਾ ਸਥਾਨ ਨੂੰ ਸੀਲ ਕਰਕੇ ਟਰੈਫਿਕ ਨੂੰ ਦੂਸਰੇ ਪਾਸੇ ਜਾਣ ਲਈ ਮਜਬੂਰ ਕੀਤਾ।ਇਸੇ ਦੌਰਾਨ ਮੌਕੇ ਤੇ ਪੁਜੇ ਕਮਿਸ਼ਨਰ ਪੁਲਿਸ ਅਮਰ ਸਿੰਘ ਚਾਹਲ ਨੇ ਥਾਣਾ ਬੀ ਡਵੀਜਨ ਅੰਦਰ ਬੈਠ ਕੇ ਕੋਈ ਦੋ ਘੰਟੇ ਸਮੁਚੀ ਵਾਰਦਾਤ ਦਾ ਜਾਇਜਾ ਲਿਆ ਤੇ ਘਟਨਾ ਸਥਾਨ ਦਾ ਦੌਰਾ ਕੀਤਾ।
ਉਧਰ ਹਰੀਆ ਗਰੱੁਪ ਦੇ ਮੁਖੀ ਹਰੀਆ ਤੇ ਦੀਪੂ ਕਬਾੜੀਆ ਦੇ ਮਰ ਜਾਣ ਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਲੇਕਿਨ ਪੁਲਿਸ ਨੇ ਜਾਂਚ ਜਾਰੀ ਹੈ ਕਹਿ ਕੇ ਹਰ ਸਵਾਲ ਦਾ ਜਵਾਬ ਟਾਲਣਾ ਹੀ ਠੀਕ ਸਮਝਿਆ।ਜਾਣਕਾਰਾਂ ਦਾ ਕਹਿਣਾ ਹੈ ਕਿ ਬੀਤੇ ਕਲੱ੍ਹ ਤਰਨਤਰਾਨ ਵਿਖੇ ਕਤਲ ਹੋਏ ਇੱਕ ਵਿਅਕਤੀ ਦੇ ਅਗਵਾਕਾਰ ਨੂੰ ਅੱਜ ਪੁਲਿਸ ਨੇ ਮੁੜ ਪੜਤਾਲ ਵਿੱਚ ਸ਼ਾਮਿਲ ਕੀਤਾ ਹੈ ਕਿਉਂਕਿ ਇਸ ਉਪਰ ਅਗਵਾ ਦੀ ਸਾਜਿਸ਼ ਦੇ ਦੋਸ਼ ਸਨ।ਪੁਲਿਸ ਨੂੰ ਸ਼ੱਕ ਹੈ ਕਿ ਫੜਿਆ ਹੋਇਆ ਵਿਅਕਤੀ ਅੱਜ ਦੀ ਘਟਨਾ ਅੰਜ਼ਾਮ ਦੇਣ ਵਾਲੇ ਗਰੋਹ ਦੇ ਮੈਂਬਰਾਨ ਬਾਰੇ ਮਹੱਤਵ ਪੂਰਣ ਜਾਣਕਾਰੀ ਦੇ ਸਕਦਾ ਹੈ।