Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਫਰੀਕੀ ਦੇਸ਼ ਘਾਨਾ ‘ਚ ਗਾਂਧੀ ਦਾ ਬੁੱਤ ਹਟਾਉਣ ਲਈ ਚੱਲੀ ਲਹਿਰ

ਅਫਰੀਕੀ ਦੇਸ਼ ਘਾਨਾ ‘ਚ ਗਾਂਧੀ ਦਾ ਬੁੱਤ ਹਟਾਉਣ ਲਈ ਚੱਲੀ ਲਹਿਰ

ਚੰਡੀਗੜ੍ਹ: ਯੂਨੀਵਰਸਿਟੀ ਆਫ ਘਾਨਾ ਦੇ ਵਿਦਿਆਰਥੀਆਂ, ਕਲਾਕਾਰਾਂ ਅਤੇ ਪ੍ਰੋਫੈਸਰਾਂ ਨੇ ਯੂਨੀਵਰਸਿਟੀ ਕੈਂਪਸ ਵਿਚੋਂ ਗਾਂਧੀ ਦੇ ਬੁੱਤ ਨੂੰ ਹਟਾਉਣ ਲਈ ਮੁਹਿੰਮ ਚਲਾਈ ਹੋਈ ਹੈ।

ਆਨਲਾਈਨ ਪਟੀਸ਼ਨ ‘ਚ ਪ੍ਰੋਫੈਸਰਾਂ ਨੇ ਗਾਂਧੀ ਦੇ ਖੁਦ ਦੇ ਲਿਖੇ ਲੇਖਾਂ ਦਾ ਜ਼ਿਕਰ ਕੀਤਾ ਹੈ ਜਿਸ ਵਿਚ ਗਾਂਧੀ ਨੂੰ ਨਸਲਵਾਦੀ ਦੱਸਿਆ ਗਿਆ ਹੈ। ਪ੍ਰਫੋਸਰਾਂ ਨੇ ਗਾਂਧੀ ਦੇ ਲਿਖੇ ਕਈ ਲੇਖਾਂ ਦਾ ਜ਼ਿਕਰ ਕੀਤਾ ਜਿਸ ਵਿਚ ਗਾਂਧੀ ਨੇ ਭਾਰਤੀਆਂ ਨੂੰ ਅਫਰੀਕੀ ਕਾਲਿਆਂ ਦੇ ਮੁਕਾਬਲੇ ਚੰਗਾ ਬਿਆਨ ਕੀਤਾ ਸੀ। ਆਨਲਾਈਨ ਪਟੀਸ਼ਨ ਕਰਤਾਵਾਂ ਮੁਤਾਬਕ ਗਾਂਧੀ ਨੇ ਉਨ੍ਹਾਂ ਅਫਰੀਕੀਆਂ ਲਈ “ਕਾਫਰ” ਸ਼ਬਦ ਦਾ ਇਸਤੇਮਾਲ ਤਕ ਕੀਤਾ ਸੀ।

ਜੌਹਨਸਬਰਗ ਵਿਖੇ ਗਾਂਧੀ ਦੇ ਬੁੱਤ 'ਤੇ ਚਿੱਟਾ ਰੰਗ ਸੁੱਟਿਆ ਗਿਆ
ਜੌਹਨਸਬਰਗ ਵਿਖੇ ਗਾਂਧੀ ਦੇ ਬੁੱਤ ‘ਤੇ ਚਿੱਟਾ ਰੰਗ ਸੁੱਟਿਆ ਗਿਆ

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਆਫ ਘਾਨਾ ‘ਚ ਇਸੇ ਸਾਲ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦੌਰੇ ਸਮੇਂ ਗਾਂਧੀ ਦਾ ਬੁੱਤ ਲਾਇਆ ਗਿਆ ਸੀ। ਗਾਂਧੀ ਦਾ ਬੁੱਤ ਹਟਾਉਣ ਸੰਬੰਧੀ ਮੁਹਿੰਮ ਪਿਛਲੇ ਸਾਲ ਸਾਊਥ ਅਫਰੀਕਾ ਵਿਚ ਵੀ ਚੱਲੀ ਸੀ।

(ਸਰੋਤ: ਅਲ ਜਜ਼ੀਰਾ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਦੇ ਨਿਊ ਜਰਸੀ ’ਚ ਮੇਅਰ ਦੀਆਂ ਚੋਣਾਂ ’ਚ ਖੜ੍ਹੇ ਸਿੱਖ ਉਮੀਦਵਾਰ ਨੂੰ "ਅਤਿਵਾਦੀ" ਕਿਹਾ ਗਿਆ ਹੈ। ਨਿਊਯਾਰਕ ਡੇਅਲੀ ਨਿਊਜ਼ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਨੇ
ਇਥੇ ਸਿਟੀ ਬੱਸ ’ਚ ਸਵਾਰ ਇਕ ਮੁਸਾਫ਼ਰ ਨੇ ਸਿੱਖ ਦੇ ਕਿਰਪਾਨ ਪਾਈ ਦੇਖ ਕੇ ਪੁਲਿਸ ਬੁਲਾ ਲਈ ਅਤੇ ਉਸ ਨੂੰ ਕਿਰਪਾਨ ਲਾਹੁਣ ਅਤੇ ‘ਬਾਹਰ ਨਿਕਲ’ ਜਾਣ ਲਈ ਕਿਹਾ।
ਯੂਕੇ ਵਿੱਚ ਇਕ ਲੁਟੇਰੇ ਨੇ 67 ਸਾਲਾ ਸਿੱਖ ਪੋਸਟਮਾਸਟਰ ਦੀ ਧੌਣ ਅਤੇ ਸਿਰ ’ਤੇ ਚਾਕੂ ਨਾਲ ਵਾਰ ਕੀਤੇ ਅਤੇ ਖਿੱਚ ਕੇ ਉਸ ਦੀ ਦਸਤਾਰ ਲਾਹ ਦਿੱਤੀ। ਬਰਮਿੰਘਮ ਦੇ ਇਰਡਿੰਗਟਨ ਸਥਿਤ
ਨਸ਼ੇ ਵਿੱਚ ਧੁੱਤ ਮੁਸਾਫ਼ਰਾਂ ਨੇ ਇਕ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰ ਦਿੱਤਾ। ਸ਼ਰਾਬੀ ਹੋਏ ਮੁਸਾਫ਼ਰਾਂ ਨੇ ਨੌਜਵਾਨ ਸਿੱਖ ਦੀ ਦਸਤਾਰ ਲਾਹ ਦਿੱਤੀ ਤੇ ਫ਼ਰਾਰ ਹੋਣ ਮੌਕੇ ਦਸਤਾਰ ਆਪਣੇ ਨਾਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: