ਚੰਡੀਗੜ (19 ਦਸੰਬਰ, 014): ਹਿੰਦੂਵਾਦੀਆਂ ਦੀ ਇਹ ਨੀਤੀ ਹੈ ਕਿ ਜਿਸ ਧਰਮ ਨੂੰ ਇਹ ਖਾਣਾ ਚਾਹੁੰਦੇ ਹਨ ਉਸ ਵਿੱਚ ਇਨ੍ਹਾਂ ਨੇ ਵੰਡੀਆਂ ਪਾਈਆਂ ਹਨ। ਪੰਜਾਬ ਵਿੱਚ ਡੇਰਾਵਾਦ ਨੂੰ ਫ਼ੈਲਾਉਣ ਦਾ ਕੰਮ ਅਤੇ ਸਿੱਖਾਂ ‘ਚ ਵੱਖ-ਵੱਖ ਮਸਲੇ ਪੈਦਾ ਕਰਕੇ ਵੰਡੀਆਂ ਇਹੀ ਲੋਕ ਪਾ ਰਹੇ ਹਨ।

ਹਿੰਦੂ ਲੀਡਰ ਪੰਜਾਬ ਆ ਕੇ ਵੀ ਬੇਖੌਫ਼ ਹੋ ਕੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਗਰਦਾਨ ਕੇ ਤੁਰਦੇ ਬਣਦੇ ਹਨ। ਜਦਕਿ ਗੁਰੂ ਨਾਨਕ ਸਾਹਿਬ ਨੇ ਛੋਟੀ ਉਮਰ ਵਿੱਚ ਹੀ ਹਿੰਦੂ ਧਰਮ ਨਾਲੋਂ ਨਾਤਾ ਤੋੜ ਲਿਆ ਸੀ।ਸਿੱਖ ਧਰਮ ਦਾ ਇਨ੍ਹਾਂ ਨਾਲ ਕੋਈ ਸਬੰਧ ਨਹੀਂ।
ਸਿੱਖਜ਼ ਫਾਰ ਹਿਊਮਨ ਰਾਈਟਸ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਹਿੰਦੂ ਜਥੇਬੰਦੀਆਂ ਵੱਲੋਂ ਲੋਕਾਂ ਦਾ ਧਰਮ ਬਦਲਾ ਕੇ ਹਿੰਦੂ ਬਣਾਉਣ ਦੀ ਚਲ ਰਹੀ ਪਰਕਿਰਿਆ ‘ਤੇ ਸਵਾਲ ਉਠਾਉਂਦਿਆ ਕਿਹਾ ਕਿ ਹਿੰਦੂਵਾਦੀਆਂ ਅਤੇ ਹਿੰਦੁਸਤਾਨ ਦੇ ਨੀਤੀਘਾੜਿਆਂ ਨੂੰ ਦੂਜੇ ਧਰਮ ਨਾਲ ਟਕਰਾਉਣ ਤੋਂ ਅਤੇ ਦਖ਼ਲ ਅੰਦਾਜ਼ੀ ਤੋਂ ਗੁਰੇਜ਼ ਕਰਨ ਚਾਹੀਦਾ ਹੈ ਨਹੀਂ ਤਾਂ ਇਨ੍ਹਾਂ ਦੀ ਇਹੀ ਨੀਤੀ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੇ ਪੱਤਣ ਦਾ ਕਾਰਨ ਬਣੇਗੀ। ਇਸ ਲਈ ਇਨ੍ਹਾਂ ਨੂੰ ਧਰਮ ਪਰਿਵਰਤਨ ਵਰਗੇ ਪੱਥਰ ਯੁਗ ਦੇ ਕੰਮ ਬੰਦ ਕਰਨੇ ਚਾਹੀਦੇ ਹਨ।
ਭੱਵਿਖ ਦੇ ਸੰਦਰਭ ਵਿੱਚ ਇਹ ਗੱਲਾਂ ਹਿੰਦੂ ਧਰਮ ਲਈ ਵੀ ਠੀਕ ਨਹੀਂ ਹਨ ਸ.ਚੀਮਾ ਨੇ ਕਿਹਾ ਹੈ ਕਿ ਜਾਤੀਵਾਦ ਹਿੰਦੂ ਧਰਮ ਦੇ ਮੂਲ ਆਧਾਰ ਹਨ। ਇਸ ਤੋਂ ਬਿਨਾਂ ਹਿੰਦੂ ਧਰਮ ਦੀ ਕੋਈ ਦੀ ਕੋਈ ਹੋਂਦ ਹੀ ਨਹੀਂ। ਹਿੰਦੂ ਰਾਜਿਆਂ ਨੇ ਆਪਣੀ ਰਾਜਨੀਤੀ ਹਮੇਸ਼ਾਂ ਇਸੇ ਸਿਸਟਮ ਰਾਹੀਂ ਕੀਤੀ ਹੈ।
ਹਿੰਦੂ ਜਥੇਬੰਦੀਆਂ ਇਸ ਗੱਲ ਦਾ ਜਵਾਬ ਦੇਣ ਕਿ ਧਰਮ ਪਰਿਵਰਤਣ ਨਾਲ ਹਿੰਦੂ ਬਣਾਏ ਜਾ ਰਹੇ ਲੋਕ ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸੂਦਰ ਵਿੱਚੋਂ ਕਿਸ ਜਾਤ ਵਿੱਚ ਪਾਏ ਜਾ ਰਹੇ ਹਨ? ਇਹ ਗੱਲ ਉਨ੍ਹਾਂ ਲੋਕਾਂ ਨੂੰ ਵੀ ਹਿੰਦੂ ਜਥੇਬੰਦੀਆਂ ਤੋਂ ਪੁੱਛਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਬ੍ਰਾਹਮਣ ਦਾ ਕੰਮ ਸੌਂਪਣਗੇ ਜਾਂ ਉਨ੍ਹਾਂ ਨੂੰ ਸ਼ੂਦਰ ਵਜੋਂ ਆਪਣੇ ਗੁਲਾਮ ਬਣਾਉਣਗੇ?
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਫਗਾਨਿਸਤਾਨ ਵਿੱਚ ਤਾਲਿਬਾਨਾਂ ਨੇ ਹਿੰਦੂਆਂ ਨੂੰ ਮੁਸਲਮਾਨ ਬਣਨ ਲਈ ਕਿਹਾ ਅਤੇ ਹਿੰਦੂ ਧਰਮ ਦੇ ਮਿਥਿਹਾਸਕ ਮੰਦਰ ਤੋੜੇ ਸਨ ਤਾਂ ਉਸ ਸਮੇਂ ਹਿੰਦੂ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਰੌਲਾ ਪਾਇਆ ਸੀ ਪਰ ਅੱਜ ਭਾਰਤੀ ਤਾਲਿਬਾਨਾਂ ਵੱਲੋਂ ਲੋਕਾਂ ਨੂੰ ਜ਼ਬਰਦਸਤੀ ਹਿੰਦੂ ਬਣਾਉਣ ਨੂੰ ਇਹੀ ਲੋਕ ਜਾਇਜ਼ ਠਹਿਰਾ ਰਹੇ ਹਨ।
ਕਿਸੇ ਸਮੇਂ ਆਰੀਆ ਇਸ ਖਿੱਤੇ ਵਿੱਚ ਧਾੜਵੀ ਬਣ ਕੇ ਆਏ ਤੇ ਮਨੁੱਖਤਾ ਨੂੰ ਜਾਤਾਂ ‘ਚ ਵੰਡ ਕੇ ਇੱਥ ਕਾਬਜ਼ ਹੋਏ। ਮੁਗਲਾਂ ਸਮੇਂ ਵੀ ਇਹ ਸ਼ਕਤੀਆਂ ਉਨ੍ਹਾਂ ਨਾਲ ਮਿਲ ਕੇ ਲੋਕਾਂ ‘ਤੇ ਜ਼ੁਲਮ ਕਰਦੀਆਂ ਰਹੀਆਂ ਤੇ ਅੰਗਰੇਜ਼ਾਂ ਤੋਂ ਵੀ ਇਨ੍ਹਾਂ ਨੇ ਬੜੀ ਚਲਾਕੀ ਤੇ ਬੇਈਮਾਨੀ ਨਾਲ ਇਸ ਖਿੱਤੇ ਨੂੰ 3 ਹਿੱਸਿਆਂ ਪਾਕਿਸਤਾਨ, ਭਾਰਤ ਤੇ ਬੰਗਲਾਦੇਸ਼ ਵਿੱਚ ਵੰਡਿਆ।