Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

December 21, 2014

ਫਿਲਮ ਸਟਾਰ ਆਮਿਰ ਦੀ ਮੁੱਖ ਭੁਮਿਕਾ ਵਾਲੀ ਅਤੇ ਨਿਰਦੇਸ਼ਕ ਰਾਜ ਕੁਮਾਰ ਇਰਾਨੀ ਦੀ ਨਵੀ ਆ ਰਹੀ ਫਿਲਮ ਪੀਕੇ ਸੰਸਾਰ ਭਰ ਦੇ 4844 ਸਿਨੇਮਾ ਘਰਾਂ ਵਿੱਚ ਵਿਖਾਈ ਜਾ ਰਹੀ ਹੈ।ਇਸ ਫਿਲਮ ਨੂੰ ਵਿਚਾਰਵਾਨਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਜਿਆਦਾਤਰ ਫਿਲਮ ‘ਤੇ ਆਪਣੀ ਰਾਇ ਦੇਣ ਵਾਲਿਆਂ ਦੀ ਸਿਫਾਰਸ਼ ਹੈ ਕਿ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਹੈ।
ਹਿੰਦੂਤਵੀਆਂ ਵੱਲੋਂ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀ ਕੌਮਾਂ ਖਿਲਾਫ ਐਲਾਨੀਆਂ ਜੰਗ ਹਰ ਦਿਨ ਬੱਖਦੀ ਜਾ ਰਹੀ ਹੈ। ਬਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਰ ਨਵੇਂ ਦਿਨ ਘੱਟ ਗਿਣਤੀਆਂ ਨੂੰ ਹਿੰਦੂ ਕਹਿਕੇ ਜਾਂ ਹਿੰਦੂ ਧਰਮ ਵਿੱਚ ਸ਼ਾਮਲ ਕਰਨ ਦੇ ਐਲਾਨ ਕਰਕੇ ਸ਼ਰੇਆਮ ਜ਼ਲੀਲ ਕੀਤਾ ਜਾ ਰਿਹਾ ਹੈ।
ਹਿੰਦੂਵਾਦੀਆਂ ਦੀ ਇਹ ਨੀਤੀ ਹੈ ਕਿ ਜਿਸ ਧਰਮ ਨੂੰ ਇਹ ਖਾਣਾ ਚਾਹੁੰਦੇ ਹਨ ਉਸ ਵਿੱਚ ਇਨ੍ਹਾਂ ਨੇ ਵੰਡੀਆਂ ਪਾਈਆਂ ਹਨ। ਪੰਜਾਬ ਵਿੱਚ ਡੇਰਾਵਾਦ ਨੂੰ ਫ਼ੈਲਾਉਣ ਦਾ ਕੰਮ ਅਤੇ ਸਿੱਖਾਂ ‘ਚ ਵੱਖ-ਵੱਖ ਮਸਲੇ ਪੈਦਾ ਕਰਕੇ ਵੰਡੀਆਂ ਇਹੀ ਲੋਕ ਪਾ ਰਹੇ ਹਨ।
ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖਾਲਸੇ ਦੇ ਤਨ ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ। ਇਸ ਵਿਚ ਅੰਮ੍ਰਿਤ ਵੇਲੇ ਦੀ ਰੂਹਾਨੀ ਤਾਜ਼ਗੀ ਤੇ ਖੁਸ਼ੀ ਹੈ ਪਰ ਨਾਲ ਹੀ ਦੁਖ ਵਿਚ ਸੁਖ ਨੂੰ ਮਨਾਉਣ ਦੀ ਰੂਹਾਨੀ ਉਦਾਸੀ ਵੀ ਹੈ। ਇਹ ਘਟਨਾ ਇਤਿਹਾਸ ਦੀਆਂ ਖੁਸ਼ਕ ਹੱਦਾਂ ਨੂੰ ਤੋੜਦੀ ਹੋਈ ਕਿਸੇ ਮਹਾਨ ਅਨੁਭਵ ਨਾਲ, ਜੀਵਨ ਦੇ ਧੁਰੋਂ ਆਏ ਨਿਯਮਾਂ ਨਾਲ ਜਾਂ ਇਲਾਹੀ ਪੈਂਡਿਆਂ ਨਾਲ ਗੂੜ੍ਹੀਆਂ ਸਾਂਝਾਂ ਪਾਉਂਦੀ ਜਾਪਦੀ ਹੈ। ਇਉਂ ਵੀ ਕਹਿ ਸਕਦੇ ਹਾਂ ਕਿ ਅੱਜ ਤੋਂ 300 ਸਾਲ ਪਹਿਲਾਂ ਬ੍ਰਹਿਮੰਡ ਦੇ ਪਾਰਲੇ ਗ਼ੈਬੀ ਅਨੁਭਵਾਂ ਨੇ ਆਪਣਾ ਜਾਹੋ-ਜਲਾਲ ਇਤਿਹਾਸ ਰਾਹੀਂ ਚਮਕੌਰ ਦੀ ਸਰਜ਼ਮੀਨ ’ਤੇ ਉਤਾਰਿਆ।[.....]
ਸਿੱਖ ਕੌਮ ਦੀ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦੀ ਹਮਾਇਤ ਕਰਨ ਵਾਲੇ ਜੱਥੇਦਾਰ ਬਲਵੰਤ ਸਿੰਘ ਨੰਦਗੜ ਖਿਲਾਫ ਮੁਹਾਜ ਖੋਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਉਹ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਸਿੱਖ ਕੌਮ ਵਿਚ ਪੈਦਾ ਹੋਈ ਦੁਵਿਧਾ ਦੂਰ ਕਰਨ ਲਈ ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਨ।
ਪੰਜਾਬ ਦੇ ਜ਼ਿਲੇ ਤਰਨਤਾਰਨ ਨੇੜਲੇ ਪਿੰਡ ਜੋਧਪੁਰ ਵਿੱਚ ਆਸ਼ੂਤੋਸ਼ ਦੇ ਚੇਲਿਆਂ ਵੱਲੌਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕਰਨ ਦੇ ਰੋਸ ਵਜੋਂ ਇੰਗਲੈਂਡ ਵਿੱਚ ਵੈਸਟ ਇੰਡ ਲੇਨ ਹੇਜ਼ ਸਥਿਤ ਆਸ਼ੂਤੋਸ਼ ਡੇਰੇ ਨੂੰ ਅਣਪਛਾਤੇ ਵਿਆਕਤੀਆਂ ਵਲੋਂ ਬੁਰੀ ਤਰਾਂ ਭੰਨ ਦਿੱਤਾ ਗਿਆ ਅਤੇ ਵਿਰੋਧ ਕਰਨ ਵਾਲੇ ਕੁੱਝ ਚੇਲਿਆਂ ਨੂੰ ਹਲਕੀ ਫੁਲਕੀ ਮਾਰਕੁੱਟ ਦਾ ਸਾਹਮਣਾ ਕਰਨਾ ਪਿਆ ।
ਆਪਣੀਆਂ ਸ਼ਰਧਾਲੂ ਔਰਤਾਂ ਨਾਲ ਬਲਾਤਕਾਰ ਕਰਨ ਅਤੇ ਕਤਲਾਂ ਵਰਗੇ ਸੰਗੀਨ ਦੋਸ਼ਾਂ ਦਾ ਸੀਬੀਆਈ ਅਦਾਲਤ ਵਿੱਚ ਸਾਹਮਣਾ ਕਰ ਰਹੇ ਡੇਰਾ ਸੌਦਾ ਸਰਸਾ ਦੇ ਬਦਨਾਮ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਬਣਾਈ ਗਈ ਫਿਲਮ 'ਮੈਸਜਰ ਆਫ ਗਾਡ' ਦੇ ਪ੍ਰਦਰਸ਼ਨ ‘ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਤੁਰੰਤ ਪਾਬੰਦੀ ਦੀ ਮੰਗ ਕੀਤੀ ਹੈ।
ਪਿੱਛਲੇ ਕੁਝ ਦਿਨਾਂ ਤੋਂ ਸਿਧਾਂਤਕ ਮੁੱਦਿਆਂ ਨੂੰ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤਸਿੰਘ ਨੰਦਗੜ੍ਹ ਅਤੇ ਪੰਜਾਬ ਦੀ ਹਾਕਮ ਧਿਰ ਬਾਦਲ ਦਲ ਵਿਚਾਲੇ ਚੱਲ ਰਹੇ ਤਨਾਅ ਦੌਰਾਨ ਅੱਜ ਆਪਣੇ ਗ੍ਰਹਿ ਵਿਖੇ ਜਥੇਦਾਰ ਨੰਦਗੜ ਨੇ ਕਿਹਾ ਕਿ ਉਨ੍ਹਾਂ 'ਤੇ ਜਥੇਦਾਰੀ ਤੋਂ ਅਸਤੀਫਾ ਦੇਣ ਲਈ ਦਬਾਅ ਬਣਾਇਆ ਸੀ ਪਰ ਉਹ ਸਿੱਖ ਸਿਧਾਤਾਂ 'ਤੇ ਡੱਟ ਕੇ ਪਹਿਰਾ ਦਿੰਦਿਆਂ ਬਿਨ੍ਹਾ ਕਿਸੇ ਦੋਸ਼ 'ਤੇ ਜਥੇਦਾਰੀ ਤੋਂ ਅਸਤੀਫਾ ਨਹੀਂ ਦੇਣਗੇ ਤੇ ਨਾ ਹੀ ਸਿੱਖਾਂ ਦੀ ਵੱਖਰੀ ਕੌਮ ਦਾ ਵੱਖਰਾ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੋਂ ਪਿੱਛੇ ਹੱਟਣਗੇ।
ਗੁਰੂ ਪਿਆਰੇ ਖਾਲਸਾ ਜੀਓ ਜੋ ਨੁਕਤਾ ਮੈਂ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਉਹ ਬਹੁਤ ਹੀ ਸੰਵੇਦਨਵਸ਼ੀਲ ਹੋਣ ਦੇ ਨਾਲ ਨਾਲ ਬਹੁਤ ਉਲਝਿਆ ਹੋਇਆ ਵੀ ਹੈ। ਉਸ ਦੇ ਅਸਰ ਅਤੇ ਨਤੀਜੇ ਏਨੇ ਜ਼ਿਆਦਾ ਮਾਰੂ ਵੀ ਹੋ ਸਕਦੇ ਹਨ।ਆਪਣੇ ਰਹਿਬਰਾਂ ਉਤੇ ਅਥਾਹ ਵਿਸ਼ਵਾਸ਼ ਅਤੇ ਉਨ੍ਹਾਂ ਨੂੰ ਲਾਮਿਸਾਲ ਮੁਹੱਬਤ ਕਰਨ ਵਾਲੀ ਭੋਲੀ ਭਾਲੀ ਸਿੱਖ ਕੌਮ ਕਦੀ ਸੋਚ ਭੀ ਨਹੀਂ ਸਕਦੀ। ਕਿਉਂਕਿ ਕੁੱਝ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸ਼ਕਤੀਆਂ ਬਹੁਤ ਹੀ ਖੁਫੀਆ ਅੰਦਾਜ਼ ਵਿੱਚ ਬੜੇ ਲੰਬੇ ਸਮੇਂ ਤੋਂ ਸਿੱਖ ਮਾਨਸਿਕਤਾ ਵਿੱਚ ਗੁਰੂਬਿੰਬ ਨੂੰ ਧੁੰਦਲਾ ਕਰਕੇ ਗੁਰੂ ਸਹਿਬਾਨ ਨੂੰ ਆਮ ਆਦਮੀ ਦੇ ਪੱਧਰ ਤੇ ਪੇਸ਼ ਕਰਨ ਲਈ ਯਤਨਸ਼ੀਲ਼ ਹਨ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।