ਕੀ ਹਰਿਆਣਵੀ ਭਾਈਚਾਰਾ ਸਿੱਖੀ ਦੇ ਨੇੜੇ ਆ ਰਿਹਾ ਹੈ? ਕੀ ਜਾਟ ਭਾਈਚਾਰਾ ਖੁਦ ਨੂੰ ਹਿੰਦੂਤਵ ਤੋਂ ਵੱਖ ਮੰਨਦਾ ਹੈ? ਕੀ ਕਿਸਾਨੀ ਅੰਦੋਲਨ ਨੇ ਹਰਿਆਣੇ ਤੇ ਰਾਜਸਥਾਨ ਦੇ ਜਾਟ ਭਾਈਚਾਰੇ ਨੂੰ ਸਿੱਖੀ ਦੀ ਜਾਗ ਲਗਾਈ ਹੈ? ਹਰਿਆਣੇ ਦੇ ਨੌਜਵਾਨ ਤੇ ਬਜ਼ੁਰਗ ਪੰਜਾਬ, ਸਿੱਖਾਂ ਅਤੇ ਸਿੱਖੀ ਬਾਰੇ ਕੀ ਸੋਚਦੇ ਹਨ? ਵਿਦੇਸ਼ਾਂ ਵਿਚ ਹਰਿਆਣੇ ਦੇ ਨੌਜਵਾਨਾਂ ਤੇ ਸਿੱਖਾਂ ਵਿਚ ਤਣਾਅ ਦਾ ਸੱਚ-ਝੂਠ ਕੀ ਹੈ? ਕੀ ਵਿਦੇਸ਼ਾਂ ਵਿਚ ਹਰਿਆਣਵੀ-ਸਿੱਖ ਟਕਰਾਅ ਏਜੰਸੀਆਂ ਦੀ ਸਾਜਿਸ਼ ਹੈ? ਇਹਨਾ ਅਤੇ ਅਜਿਹੇ ਹੋਰਨਾਂ ਅਹਿਮ ਮਸਲਿਆਂ ਬਾਰੇ ਪੱਤਰਕਾਰ ਮਨਦੀਪ ਸਿੰਘ ਨੇ ਹਰਿਆਣਵੀ ਸਿੱਖ ਸਿਰਦਾਰ ਮਨੋਜ ਸਿੰਘ ਦੂਹਨ ਨਾਲ ਲੰਮੀ ਗੱਲਬਾਤ ਕੀਤੀ ਹੈ। ਅੱਜ ਇਹ ਖਾਸ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਪ ਸੁਣੋ ਅਤੇ ਹਰੋਨਾਂ ਨਾਲ ਜਰੂਰ ਸਾਂਝੀ ਕਰੋ ਜੀ।