Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Kartarpur Corridor Road

ਗੁਰਧਾਮਾਂ ਦੇ ਦਰਸ਼ਨ ਦੀਦਾਰੇ ਅਤੇ ਸੱਤਾ ਦਾ ਸਪਸ਼ਟ ਰੁਖ

ਗੁਰਧਾਮਾਂ ਦੇ ਦਰਸ਼ਨ ਦੀਦਾਰੇ ਅਤੇ ਸੱਤਾ ਦਾ ਸਪਸ਼ਟ ਰੁਖ

ਸੱਤਾਧਾਰੀ ਧਿਰ ਸਿੱਖਾਂ ਕੋਲੋਂ, ਮਸ਼ਹੂਰੀ ਪ੍ਰਚਾਰ ਅਤੇ ਖੁਦਗਰਜ ਪਗੜਧਾਰੀਆਂ ਦੀ ਜੁਬਾਨ ਨਾਲ, ਪੰਜਾਬ ਜਿੱਤਣ ਲਾਲਚ ਪੂਰਾ ਕਰਵਾਉਣਾ ਚਾਹੁੰਦੀ ਹੈ। ਇਹ ਧਿਰ ਦੀਆਂ ਮਸ਼ਹੂਰੀਆਂ, ਅਤੇ ਉਸ ਨਾਲ ਰਲੇ ਪਗੜਧਾਰੀ ਤੇ ਵੱਡੇ ਆਗੂਆਂ ਦੇ ਬਿਆਨ ਸਦਾ ਇਹ ਦੱਸਦੇ ਹਨ ਕਿ ਇਹ ਪਾਰਟੀ ਸਿੱਖਾਂ ਦੀ ਸ਼ੁਭ ਚਿੰਤਕ ਹੈ ਪਰ ਅਸਲ ਵਿੱਚ ਇਹ ਸਿੱਖਾਂ ਦੇ ਕਿਸੇ ਜਮਾਂ ਜਾਇਜ਼ ਮਸਲੇ ਨੂੰ ਵੀ ਸੰਜੀਦਗੀ ਜਾਂ ਸੰਵੇਦਨਸ਼ੀਲਤਾ ਨਾਲ ਨਹੀਂ ਲੈਂਦੀ।

ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਸਿੱਖਾਂ ਦੀ ਅਰਦਾਸ ਵਿਚ ਗੁਰੂ ਅੱਗੇ ਅਹਿਮ ਬੇਨਤੀ ਹੈ। ਭਾਰਤ ਵਿੱਚ ਵਸਦੇ ਕੁੱਲ ਨਾਨਕਪੰਥੀ ਸਿੱਖ ਇਸ ਖਾਤਰ ਸਦਾ ਹੀ ਤਰਲੇ ਲੈਂਦੇ ਹਨ। ਅਤੇ ਇਹ ਸਵਾਲ ਭਾਰਤੀ ਹਕੂਮਤ ਦੇ ਕਿਸੇ ਵੀ ਹਿੱਤ ਨਾਲ ਨਹੀਂ ਟਕਰਾਉਂਦਾ। ਭਾਰਤ ਸਰਕਾਰ ਪਿਛਲੇ 80 ਸਾਲਾਂ ਤੋਂ ਸਿੱਖਾਂ ਦੀ ਇਸ ਮੰਗ ਨਾਲ ਵਧੀਕੀ ਕਰਦੀ ਆਈ ਹੈ ਅਤੇ ਇਸ ਨੂੰ ਦਿਨੋ-ਦਿਨ ਛਾਂਗਦੀ ਰਹੀ ਹੈ। ਭਾਜਪਾ, ਜਿਸ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ; ਅਤੇ ਜਿਸ ਨੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ, ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਤੇ 350 ਸਾਲਾ ਸ਼ਹੀਦੀ ਦਿਹਾੜਾ ਵੱਡੇ ਵੱਡੇ ਸਮਾਗਮਾਂ ਨਾਲ ਮਨਾ ਕੇ ਇਹ ਜਤਾਇਆ ਹੈ ਕਿ ਗੁਰੂ ਸਾਹਿਬ ਉਨ੍ਹਾਂ ਦੇ ਵੀ ਸਿੱਖਾਂ ਜਿੰਨੇ ਹੀ ਹਨ। ਇਹਨਾਂ ਦੀਆਂ ਸਰਕਾਰੀ ਮਸ਼ਹੂਰੀਆਂ ਵੀ ਸਦਾ ਇਹੀ ਦੱਸਦੀਆਂ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਨੂੰ ਗੁਰੂਧਾਮਾਂ ਦੇ ਦਰਸ਼ਨਾਂ ਤੋਂ ਰੋਕਿਆ ਜਾਂਦਾ ਹੈ।

Sri Kartarpur Sahib

ਤਾਜ਼ਾ ਸਵਾਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਦੀ ਅਗਵਾਈ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਅਤੇ ਭਾਰਤ ਨੂੰ ਇਹ ਮੰਗ ਰੱਖੀ ਗਈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਧ ਤੋਂ ਵੱਧ ਵੀਜੇ ਦਿੱਤੇ ਜਾਣ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਵੇ। ਪਰ ਪਾਕਿਸਤਾਨ ਨਾਲੋਂ ਵੀ ਕਾਹਲੀ ਭਾਰਤ ਸਰਕਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਖਬਰ ਵਿੱਚ ਵੀ ਇਹ ਲਿਖਿਆ ਹੈ ਕਿ ਭਾਰਤ ਸਰਕਾਰ ਨੇ ਆਪਣਾ ਇਨਕਾਰੀ “ਰੁੱਖ ਸਪਸ਼ਟ ਕਰ ਦਿੱਤਾ ਹੈ”। “ਰੁੱਖ ਸਪਸ਼ਟ ਕਰਨ” ਦੇ ਮੁਹਾਵਰੇ ਦਾ ਮਤਲਬ ਇਹ ਹੁੰਦਾ ਹੈ ਕਿ ਦੇਣ ਵਾਲੇ ਸਾਹਮਣੇ ਮੰਗਣ ਵਾਲੇ ਦੀ ਹਸਤੀ ਨਿਗੂਣੀ ਹੈ। ਵਿਦੇਸ਼ ਮੰਤਰਾਲੇ ਨੇ ਇਸ ਵਿੱਚ ਕਾਰਨ “ਸੁਰੱਖਿਆ” ਨੂੰ ਦੱਸਿਆ ਹੈ ਪਰ ਕੌਮਾਂਤਰੀ ਸਬੰਧਾਂ ਦੇ ਮਾਹਰ ਦੱਸਦੇ ਹਨ ਕਿ ਇਸ ਤਰ੍ਹਾਂ ਦੀਆਂ ਧਾਰਮਿਕ ਯਾਤਰਾਵਾਂ ਸੁਰੱਖਿਆ ਲਈ ਕਦੇ ਕੋਈ ਖਤਰਾ ਨਹੀਂ ਹੁੰਦੀਆਂ ਸਗੋਂ ਦੇਸ਼ਾਂ ਵਿੱਚ ਸਬੰਧ ਬਿਹਤਰ ਬਣਾਉਣ ਦਾ ਮੁੱਖ ਕਾਰਕ ਹਨ।

ਇਸ ਲਈ ਇੱਕ ਤਾਂ ਭਾਰਤ ਸਰਕਾਰ ਪਾਕਿਸਤਾਨ ਨਾਲ ਪੰਜਾਬ ਰਸਤੇ ਆਪਣਾ ਸਬੰਧ ਬਿਹਤਰ ਨਹੀਂ ਬਣਾਉਣਾ ਚਾਹੁੰਦੀ ਅਤੇ ਦੂਸਰਾ ਉਹ ਇਸ ਬਿਨਾਹ ਦੇ ਉੱਤੇ ਸਿੱਖਾਂ ਨੂੰ ਕੋਈ ਰਿਆਇਤ ਵੀ ਨਹੀਂ ਦੇਣਾ ਚਾਹੁੰਦੀ। ਇਸ ਲਈ ਜਾਪਦਾ ਹੈ ਕਿ ਰੋਕ ਦਾ ਮੂਲ ਸਵਾਲ ਪਾਕਿਸਤਾਨ ਨਹੀਂ ਸਿੱਖ ਹਨ।

ਭਾਰਤੀ ਹਕੂਮਤ ਜਮਾਂ ਅੰਗਰੇਜ਼ਾਂ ਵਰਗਾ ਵਰਤਾਓ ਕਰ ਰਹੀ ਹੈ। ਅੰਗਰੇਜ਼ ਆਪਣੇ ਕੋਲ ਫਸੇ ਨੂੰ ਇਸ ਪੱਧਰ ਤੱਕ ਹੇਠਾਂ ਲੈ ਜਾਂਦੀ ਸੀ ਕਿ ਉਹ ਮੁੜ ਕੇ ਉੱਠਣ ਜੋਗਾ ਨਹੀਂ ਰਹਿੰਦਾ ਸੀ। ਸਿੱਖ ਭਾਰਤੀ ਹਕੂਮਤ ਕੋਲ ਫਸੇ ਹੋਏ ਹਨ। ਭਾਰਤੀ ਹਕੂਮਤ ਸਿੱਖਾਂ ਦੀ, ਇਹਨਾਂ ਦੇ ਲੋਕਤੰਤਰੀ ਤਰੀਕੇ ਬਣਾਈ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਨਹੀਂ ਸੁਣਦੀ ਅਤੇ ਜਵਾਬ ਵੀ ਇਸ ਤਰ੍ਹਾਂ ਦਿੰਦੀ ਹੈ ਕਿ ਜਿਵੇਂ ਫਰਿਆਦੀ ਦੇ ਪੱਲੇ ਧੇਲਾ ਨਾ ਹੋਵੇ। ਸਿੱਖਾਂ ਲਈ ਸੋਚਣ ਦਾ ਮਸਲਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਰੈਫਰੈਂਸ ਲਾਇਬ੍ਰੇਰੀ ਸਿੱਖ ਕੌਮ ਦੀ ਸੰਸਥਾਗਤ ਯਾਦ ਅਤੇ ਰੂਹਾਨੀ ਵਿਰਸੇ ਦਾ ਅਨਮੋਲ ਭੰਡਾਰ ਸੀ, ਜਿਸਨੂੰ ਜੂਨ 1984 ਦੇ ਘੱਲੂਘਾਰੇ ਦੌਰਾਨ ਯੋਜਨਾਬੱਧ ਤਰੀਕੇ ਨਾਲ ਲੁੱਟਿਆ ਅਤੇ ਤਬਾਹ ਕੀਤਾ ਗਿਆ। ਹਾਲ
ਪੁਸਤਕ 'ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ : ਮਹੱਤਵਪੂਰਨ ਮਤੇ ਅਤੇ ਫ਼ੈਸਲੇ' ਇਨ੍ਹਾਂ ਦੀ ਵਿਸ਼ੇਸ਼ ਪੁਸਤਕ ਹੈ ਜਿਸ ਵਿਚ ੧੯੨੦ ਤੋਂ ੨੦੨੪ ਈ. ਤਕ ਪਾਸ ਹੋਏ ਮਹੱਤਵਪੂਰਨ ਮਤੇ ਸ਼ਾਮਲ ਕੀਤੇ ਗਏ ਹਨ।
ਬੀਤੇ ਦਿਨਾਂ ਦੌਰਾਨ ਇੰਡੀਆ ਤੇ ਪਾਕਿਸਤਾਨ ਦਰਮਿਆਨ ਹੋਏ ਫੌਜੀ ਟਕਰਾਅ ਨੇ ਮੌਜੂਦਾ ਹਾਲਾਤ ਦੀ ਗੰਭੀਰਤਾ ਮੁੜ ਉਜਾਗਰ ਕਰ ਦਿੱਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਬਾਦਲ ਦਲ ਨੂੰ ਸੁਰਜੀਤ ਕਰਨ ਦੇ ਯਤਨਾਂ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੀ ਆੜ ਲੈ ਕੇ ਇਸ ਮਸਲੇ ਨੂੰ ਹੋਰ ਵਧੇਰੇ ਉਲਝਾਅ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: