Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ੍ਰੀ ਅਕਾਲ ਤਖਤ ਸਾਹਿਬ ਤੋਂ ਹੱਕ ਅਤੇ ਇਨਸਾਫ ਮਾਰਚ ਆਰੰਭ, ਸਿੱਖਾਂ ਨੂੰ ਕਦੇ ਵੀ ਭਾਰਤ ਵਿਚ ਇਨਸਾਫ ਨਹੀ ਮਿਲੇਗਾ: ਦਲ ਖਾਲਸਾ

ਸ੍ਰੀ ਅਕਾਲ ਤਖਤ ਸਾਹਿਬ ਤੋਂ ਹੱਕ ਅਤੇ ਇਨਸਾਫ ਮਾਰਚ ਆਰੰਭ, ਸਿੱਖਾਂ ਨੂੰ ਕਦੇ ਵੀ ਭਾਰਤ ਵਿਚ ਇਨਸਾਫ ਨਹੀ ਮਿਲੇਗਾ: ਦਲ ਖਾਲਸਾ

ਅੰਮ੍ਰਿਤਸਰ (2 ਨਵੰਬਰ ,2014): ਦਿੱਲੀ ਸਿੱਖ ਕਤਲੇਆਮ ਦੇ 30 ਸਾਲ ਹੋਣ ਮੌਕੇ ਦਲ ਖਾਲਸਾ, ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਅੱਜ ‘ਹੱਕ ਤੇ ਇਨਸਾਫ ਮਾਰਚ’ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤ ਤਾਂ ਜੋ ਸਿੱਖ ਸਮਸਿਆ ਦੇ ਹੱਲ ਲਈ ਅਤੇ ਭਾਰਤੀ ਸਟੇਟ ਨੂੰ ਦੁਨੀਆ ਦੀ ਸਾਂਝੀ ਸੰਸਥਾ ਦੇ ਕਟਹਿਰੇ ਵਿੱਚ ਖੜਾ ਕਰਨ ਲਈ ਸੰਯੁਕਤ ਰਾਸ਼ਟਰ ਦੇ ਦਰਵਾਜੇ ਉਤੇ ਦਸਤਕ ਦਿੱਤੀ ਜਾਵੇ।

ਇਨਸਾਫ ਮਾਰਚ ਵਿੱਚ ਹਿੱਸਾ ਲਏ ਰਹੇ ਸਿੱਖ ਨੌਜਵਾਨ
ਇਨਸਾਫ ਮਾਰਚ ਵਿੱਚ ਹਿੱਸਾ ਲਏ ਰਹੇ ਸਿੱਖ ਨੌਜਵਾਨ

ਲੱਗਭੱਗ 100 ਗੱਡੀਆਂ ਦਾ ਕਾਫਲਾ ਕੌਮਾਂਤਰੀ ਸੰਸਥਾ ਦੀ ਅਸਰਦਾਰ ਤੇ ਪੁਖਤਾ ਦਖਲਅੰਦਾਜ਼ੀ ਦੀ ਮੰਗ ਕਰਨ ਲਈ ਸੰਯੁਕਤ ਰਾਸ਼ਟਰ ਦੇ ਦਿੱਲ਼ੀ ਸਥਿਤ ਦਫਤਰ ਵੱਲ ਤੁਰਿਆ ਹੈ। ਕੇਸਰੀ ਝੰਡੇ ਲਹਿਰਾਂਉਦਿਆਂ, ਹੱਥਾਂ ਵਿਚ ਤਖਤੀਆਂ ਫੜੀ ਤੇ ਨਾਅਰੇ ਮਾਰਦੇ ਹੋਏ , ਸਿੱਖ ਯੂਥ ਆਫ ਪੰਜਾਬ ਦੇ ਨੌਜਵਾਨਾਂ ਨੇ ਅੰਮ੍ਰਿਤਸਰ ਦੇ ਬਜਾਰਾਂ ਵਿਚ ਮਾਰਚ ਕੀਤਾ। ਨਵੰਬਰ 1984 ਦੇ ਕਤਲੇਆਮ ਦੀਆਂ ਵੱਡੀਆਂ ਫੋਟੋਆਂ ਤੇ ਹੋਰ ਨਾਅਰਿਆਂ ਵਾਲਾ ਇਕ ਵੱਡਾ ਫਲੋਟ ਲੰਘਦੇ ਲੋਕਾਂ ਨੂੰ ਇਸ ਮਾਰਚ ਦਾ ਸੁਨੇਹਾ ਦੇ ਰਿਹਾ ਸੀ।

ਦਲ ਖਾਲਸਾ ਦੇ ਮੁਖੀ ਹਰਚਰਨਜੀਤ ਸਿੰਘ ਧਾਮੀ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਇਹ ਤੱਥ ਹੁਣ ਸਪੱਸ਼ਟ ਹੋ ਚੁਕਾ ਹੈ ਕਿ ਸਿਖਾਂ ਨੂੰ ਕਦੇ ਵੀ ਭਾਰਤ ਵਿਚ ਇਨਸਾਫ ਨਹੀ ਮਿਲੇਗਾ। ਸ.ਧਾਮੀ ਨੇ ਕਿਹਾ ਕਿ ਸਿੱਖ ਤੇ ਮੁਸਲਿਮ ਕੌਮਾਂ ‘ਨਸ਼ਲਕੁਸ਼ੀ ਦੀ ਰਾਜਨੀਤੀ’ ਦੀਆਂ ਸ਼ਿਕਾਰ ਹਨ।ਉਨਾਂ ਕਿਹਾ ਕਿ ਇਹ ਨਸਲਕੁਸ਼ੀ ਕਾਂਗਰਸ-ਭਾਜਪਾ ਵਰਗੀਆਂ ਮੁਖ-ਧਾਰਾ ਦੀਆਂ ਪਾਰਟੀਆਂ ਨੇ ਭਾਰਤੀ ਹਕੂਮਤੀ ਢਾਂਚੇ ਦੀ ਸ਼ਹਿ ਨਾਲ ਕੀਤਾ ਹੈ।

ਦੋਵਾਂ ਆਗੂਆਂ ਨੇ ਕਿਹਾ ਕਿ ਅੱਜ ਤੋਂ 30 ਸਾਲ ਪਹਿਲਾਂ ਲੱਗਭੱਗ 8੦੦੦ ਕਤਲ ਕੀਤੇ ਗਏ ਸਨ ਜਦਕਿ ਭਾਰਤ ਸਰਕਾਰ ਨੇ 2733 ਸਿਖਾਂ ਦੇ ਮਾਰੇ ਜਾਣ ਦੀ ਗੱਲ ਮੰਨੀ ਹੈ।ਉਨਾਂ ਕਿਹਾ ਕਿ ਇਸ ਮੁਲਕ ਦੇ ਲੋਕਾਂ ਨੇ ਇਸ ਕਤਲੇਆਮ ਨੂੰ ਬਹੁਤ ਛੋਟਾ ਕਰਕੇ ਰੱਖ ਦਿਤਾ ਹੈ ਤੇ ਇਸਨੂੰ ਸਿਖਾਂ ਤੇ ਗੈਰ-ਸਿਖਾਂ ਵਿਚਾਲੇ ਹੋਏ ਇੱਕ ‘ਦੰਗੇਦਾ ਰੂਪ ਦੇ ਦਿਤਾ ਹੈ।ਉਨਾਂ ਕਿਹਾ ਕਿ ਭਾਰਤ ਦੇ ਲੋਕ ਜਾਣਦੇ ਹਨ ਕਿ ਇਹ ਦੰਗਾ ਨਹੀ, ਸਗੋਂ ਸਿਖਾਂ ਦੀ ਨਸਲਕੁਸ਼ੀ ਦੀ ਕੋਸ਼ਿਸ਼ ਸੀ ਪਰ ਇਸ ਦੇ ਬਾਵਜੂਦ ਜਾਣ ਬੁਝਕੇ ਇਸ ਨੂੰ ਦੰਗਾ ਹੀ ਕਿਹਾ ਜਾਂਦਾ ਹੈ।

ਹੱਕ ਅਤੇ ਇਨਸਾਫ ਮਾਰਚ ਵਿੱਚ ਹਿੱਸਾ ਲਏ ਰਹੀਆਂ ਸਿੱਖ ਬੀਬੀਆਂ
ਹੱਕ ਅਤੇ ਇਨਸਾਫ ਮਾਰਚ ਵਿੱਚ ਹਿੱਸਾ ਲਏ ਰਹੀਆਂ ਸਿੱਖ ਬੀਬੀਆਂ

ਉਨਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸੋਮਵਾਰ ਨੂੰ ਭਾਰਤ ਵਿਚ ਵੱਸਦੀਆਂ ਘੱਟਗਿਣਤੀ ਕੌਮਾਂ ਮੁਸਲਮਾਨ, ਈਸਾਈ, ਕਸ਼ਮੀਰੀ, ਤਾਮਿਲ ਅਤੇ ਨਾਗਿਆਂ ਦੇ ਪ੍ਰਤੀਨਿਧ ਦਿੱਲੀ ਵਿਚ ਸੰਯੁਕਤ ਰਾਸ਼ਟਰ ਦੇ ਦਫਤਰ ਵਿਚ ਸਾਂਝੇ ਤੌਰ ਤੇ ਯਾਦ ਪੱਤਰ ਦੇਣਗੇ। ਉਨਾਂ ਦੱਸਿਆ ਕਿ ਪਹਿਲਾਂ ਜੰਤਰ-ਮੰਤਰ ਵਿਖੇ ਹੱਕ ਤੇ ਅਧਿਕਾਰ ਰੈਲੀ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਉਹ ਯੂ ਐਨ ਓ ਤੋਂ ਮੰਗ ਕਰਨਗੇ ਕਿ ਜਿਵੇਂ ਤਾਮਿਲ ਲੋਕਾਂ ਦੇ ਮਨੁਖੀ ਅਧਿਕਾਰਾਂ ਦੇ ਘਾਣ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਸ਼੍ਰੀਲੰਕਾ ਦੀ ਸਰਕਾਰ ਵਿਰੁਧ 19 ਮਾਰਚ 2014 ਨੂੰ ਮਤਾ ਪਾਸ ਕਰਕੇ ਉਥੇ ਹੋਏ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਅੰਤਰਰਾਸ਼ਟਰੀ ਜਾਂਚ ਆਰੰਭੀ ਹੈ, ਉਵੇਂ ਹੀ ਨਵੰਬਰ 1984 ਨੂੰ ਸਿੱਖਾਂ, ਸਿੱਖ ਬੀਬੀਆਂ ਅਤੇ ਬੱਚਿਆਂ ਉਤੇ ਹੋਏ ਜੁਲਮਾਂ ਲਈ ਭਾਰਤ ਸਰਕਾਰ ਦੀ ਭੂਮਿਕਾ ਬਾਰੇ ਵੀ ਸੰਯੁਕਤ ਰਾਸ਼ਟਰ ਵਿੱਚ ਮਤਾ ਪਾਇਆ ਜਾਵੇ ਅਤੇ ਅੰਤਰਰਾਸ਼ਟਰੀ ਜਾਂਚ ਆਰੰਭੀ ਜਾਵੇ।

ਮਾਰਚ ਦਾ ਇੱਕ ਹੋਰ ਦ੍ਰਿਸ਼
ਮਾਰਚ ਦਾ ਇੱਕ ਹੋਰ ਦ੍ਰਿਸ਼

ਉਨਾਂ ਕਿਹਾ ਕਿ ਕੌਮੀ ਇਛਾਵਾਂ, ਸਮੱਸਿਆਵਾਂ ਤੇ ਦੁਖ-ਤਕਲੀਫਾਂ ਅਜੇ ਵੀ ਬਰਕਰਾਰ ਹਨ ਜਿੰਨਾਂ ਕਰਕੇ ਪੰਜਾਬ ਵਿਚ ਅੰਦੋਲਨ ਸ਼ੁਰੂ ਹੋਇਆ ਸੀ ਜਿਸ ਕਰਕੇ ਸਿਖਾਂ ਤੇ ਪੰਜਾਬ ਦੇ ਲੋਕਾਂ ਨੂੰ ਬੇਹੱਦ ਪੀੜ ਝੱਲਣੀ ਪਈ।

ਕੰਵਰਪਾਲ ਸਿੰਘ ਨੇ ਕਿਹਾ ਕਿ ਅਜ ਅਸੀ ਬੇਹੱਦ ਖਤਰਨਾਕ ਸਮਿਆਂ ਵਿਚ ਰਹਿ ਰਹੇ ਹਾਂ ਅਤੇ ਜਿਉਂ ਜਿਉਂ ਸਮਾਂ ਬੀਤ ਰਿਹਾ ਹੈ ਇਹ ਖਤਰਾ ਹੋਰ ਵੱਧਦਾ ਜਾਂਦਾ ਹੈ।ਉਨਾ ਕਿਹਾ ਕਿ ਹਿੰਦੁਸਤਾਨ ਦੀ ਹੋਂਦ ਤੇ ਜ਼ਮੀਰ ਸਿਰਫ 1,2,3 ਨਵੰਬਰ 1984 ਨੂੰ ਹੀ ਨਹੀ ਮਰੀ, ਇਹ ਇਸ ਤੋਂ ਪਹਿਲਾਂ ਵੀ ਤੇ ਬਾਅਦ ਵਿਚ ਵੀ ਮਰੀ ਹੈ।ਇਹ ਪੰਜਾਬ, ਕਸ਼ਮੀਰ, ਨਾਗਾਲੈਂਡ, ਗੁਜਰਾਤ ਅਤੇ ਉੜੀਸਾ ਵਿਚ ਵਿਚ ਕਈ ਵਾਰੀ ਮਰ ਚੁੱਕੀ ਹੈ।ਉਨਾਂ ਕਿਹਾ ਹਿੰਦੁਸਤਾਨ ਦੇ ਮੌਜੂਦਾ ਮਾਲਕ ਇਸਨੂੰ ਹਿੰਦੂ ਮੁਲਕ ਬਣਾਉਣ ਲਈ ਪੱਕੇ ਤੌਰ ‘ਤੇ ਲੱਗੇ ਹੋਏ ਹਨ ਤੇ ਉਨ੍ਹਾਂ ਨੂੰ ਉਨਾਂ ਦਾ ਸੁਪਨਾ ਮੁਬਾਰਕ। ਪਰ ਇਸੇ ਤਰਾਂ ਅਸੀ ਵੀ ਖੇਤਰੀ ਲੋਕ, ਧਾਰਮਿਕ ਘੱਟ-ਗਿਣਤੀਆਂ, ਕੌਮਾਂ ਆਪਣੇ ਜਨਮ, ਵਿਰਸੇ, ਇਤਿਹਾਸ ਕਰਕੇ ਸੰਯੁਕਤ ਰਾਸ਼ਟਰ ਦੇ ਚਾਰਟਰ ਤਹਿਤ ਆਪਣੇ ਸਵੈ-ਨਿਰਣੇ ਦੇ ਹੱਕ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਜੋ ਕਿ ਸਾਡੇ ਕੋਲੋਂ ਜਬਰੀ ਖੋਹਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਇਹ ਫਰਜ਼ ਹੈ ਕਿ ਸਾਡੇ ਇਸ ਸਵੈ-ਨਿਰਣੇ ਦੇ ਹੱਕ ਉਤੇ ਡਾਕਾ ਨਾ ਪੈਣ ਦੇਵੇ।

ਉਨਾਂ ਕਿਹਾ ਕਿ ਅਜੋਕਾ ਪੰਜਾਬ ਭਾਰੀ ਨਸ਼ੇ ਦੀ ਮਾਰ ਹੇਠ ਹੈ ਜਿਸ ਨਾਲ ਅਗਲੀ ਪਨੀਰੀ ਦੀ ਜਾਨ ਖਤਰੇ ਵਿਚ ਹੈ ਤੇ ਭਵਿਖ ਧੁੰਦਲਾ ਹੈ।ਇਹ ਬੜੀ ਵਿਉਂਤ ਅਤੇ ਸਾਜਸ਼ ਨਾਲ ਸੰਭਵ ਹੋ ਰਿਹਾ ਹੈ।

ਇਸ ਮੌਖੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਬਹੁਤ ਸਾਰੇ ਆਗੂ ਹਾਜਿਰ ਸਨ ਜਿੰਨਾਂ ਵਿਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ,ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਪੁਤਰ ਭਾਈ ਈਸ਼ਰ ਸਿੰਘ ,ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਕੁਲਬੀਰ ਸਿੰਘ ਬੜਾ ਪਿੰਡ, ਭਾਈ ਦਲਜੀਤ ਸਿੰਘ,ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ, ਯੂਨਾਈਟਿਡ ਸਿੱਖ ਮੂਵੈਂਟ ਦੇ ਮੁਖੀ ਭਾਈ ਮੋਹਕਮ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੁਖੀ ਭਾਈ ਬਲਵੰਤ ਸਿੰਘ ਗੋਪਾਲਾ,ਬਾਬਾ ਅਜੀਤ ਸਿੰਘ ਲੋਹਗੜ, ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲੇ, ਜਥੇਦਾਰ ਜਗਜੀਤ ਸਿੰਘ ਗਾਬਾ, ਭਾਈ ਧਰਮ ਸਿੰਘ ਖਾਲਸਾ ਟਰਸੱਟ ਤੋਂ ਭਾਈ ਬਲਜੀਤ ਸਿੰਘ ਖਾਲਸਾ ਤੇ ਬੀਬੀ ਸੰਦੀਪ ਕੌਰ ਸ਼ਾਮਿਲ ਹਨ।

ਦਲ ਖਾਲਸਾ ਵਲੋਂ ਸਰਬਜੀਤ ਸਿੰਘ ਘੁਮਾਣ, ਰਣਬੀਰ ਸਿੰਘ, ਡਾ ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਫੇਰੂਮਾਨ, ਅਵਤਾਰ ਸਿੰਘ ਜਲਾਲਾਬਾਦ, ਸੁਖਦੇਵ ਸਿੰਘ ਹਸਣਪੁਰ, ਹਰਜਿੰਦਰ ਸਿੰਘ, ਗੁਰਦੀਪ ਸਿੰਘ ਕਾਲਕੱਟ, ਹਰਦਿਆਲ ਸਿੰਘ, ਹਰਨੇਕ ਸਿੰਘ ਭੁਲੱਰ, ਕੁਲਦੀਪ ਸਿੰਘ ਰਜਧਾਨ ਆਦਿ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਨਸਲਕੁਸ਼ੀ 1984 ਦੀਆਂ ਘਟਨਾਵਾਂ ਤੇ ਅਧਾਰਤ ਛਾਪੀ ਜਾ ਰਹੀ ਕਿਤਾਬ ਲੜੀ "ਸਿੱਖ ਨਸਲਕੁਸ਼ੀ ਦਾ ਖੁਰਾ ਖੋਜ" ਦਾ ਤੀਜਾ ਭਾਗ ਜਾਰੀ ਕੀਤਾ ਗਿਆ। ਇਹ ਕਿਤਾਬ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ
ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ
ਖਾਲਿਸਤਾਨ ਐਲਾਨਨਾਮੇ ਦੀ 37ਵੀਂ ਵਰ੍ਹੇਗੰਢ ਮਨਾਉਂਦਿਆਂ ਦਲ ਖ਼ਾਲਸਾ ਨੇ ਜਮਹੂਰੀ ਅਤੇ ਸ਼ਾਂਤਮਈ ਢੰਗ-ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਧਰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: