Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਰਮਨ ਦੇ ਮਿਊਨਿਖ ਸ਼ਹਿਰ ਵਿਚ ਸ਼ਾਪਿੰਗ ਮਾਲ ’ਚ ਗੋਲੀਬਾਰੀ, ਦਸ ਤੋਂ ਵੱਧ ਮੌਤਾਂ

ਜਰਮਨ ਦੇ ਮਿਊਨਿਖ ਸ਼ਹਿਰ ਵਿਚ ਸ਼ਾਪਿੰਗ ਮਾਲ ’ਚ ਗੋਲੀਬਾਰੀ, ਦਸ ਤੋਂ ਵੱਧ ਮੌਤਾਂ

ਮਿਊਨਿਖ: ਜਰਮਨੀ ਦੇ ਦੱਖਣੀ ਸ਼ਹਿਰ ਮਿਊਨਿਖ ਦੇ ਓਲੰਪਿਆ ਸ਼ਾਪਿੰਗ ਮਾਲ ’ਚ ਤਿੰਨ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਕਈ ਵਿਅਕਤੀ ਮਾਰੇ ਗਏ ਹਨ। ਅਪੁਸ਼ਟ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ 10 ਤੋਂ ਵੱਧ ਹੈ। ਮਿਊਨਿਖ ਪੁਲੀਸ ਦੀ ਤਰਜਮਾਨ ਨੇ ਦੱਸਿਆ ਕਿ ਕਈ ਵਿਅਕਤੀ ਹਲਾਕ ਹੋਏ ਹਨ ਜਾਂ ਜ਼ਖ਼ਮੀ ਹੋਏ ਹਨ। ਹਮਲਾ ਤਿੰਨ ਬੰਦੂਕਧਾਰੀ ਵੱਲੋਂ ਕੀਤਾ ਗਿਆ। ਇਸੇ ਦੌਰਾਨ ਇਕ ਹੋਰ ਸਿਟੀ ਸੈਂਟਰ ਵਿੱਚ ਅਜਿਹੇ ਹਮਲੇ ਦੀਆਂ ਖ਼ਬਰਾਂ ਹਨ। ਪੁਲੀਸ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਤਾਕੀਦ ਕੀਤੀ ਹੈ।

ਮਿਊਨਿਖ ਵਿਖੇ ਹੋਈ ਗੋਲੀਬਾਰੀ ਵਾਲੀ ਥਾਂ ਵੱਲ ਭੱਜਦੇ ਹੋਏ ਜਰਮਨ ਪੁਲਿਸ ਦੇ ਜਵਾਨ
ਮਿਊਨਿਖ ਵਿਖੇ ਹੋਈ ਗੋਲੀਬਾਰੀ ਵਾਲੀ ਥਾਂ ਵੱਲ ਭੱਜਦੇ ਹੋਏ ਜਰਮਨ ਪੁਲਿਸ ਦੇ ਜਵਾਨ

ਆਖਰੀ ਖ਼ਬਰਾਂ ਮਿਲਣ ਤਕ ਮੌਲ ਦੀ ਘੇਰਾਬੰਦੀ ਕਰ ਕੇ ਸੁਰੱਖਿਆ ਬਲਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ। ਸ਼ਾਪਿੰਗ ਮੌਲ ਮਿਊਨਿਖ ਓਲੰਪਿਕ ਸਟੇਡੀਅਮ ਦੇ ਨਾਲ ਪੈਂਦਾ ਹੈ ਜਿਥੇ ਫਲਸਤੀਨੀ ਦਹਿਸ਼ਤੀ ਗੁੱਟ ਬਲੈਕ ਸਤੰਬਰ ਨੇ 1972 ਦੀਆਂ ਓਲੰਪਿਕ ਖੇਡਾਂ ਦੌਰਾਨ 11 ਇਜ਼ਰਾਇਲੀ ਐਥਲੀਟਾਂ ਨੂੰ ਬੰਦੀ ਬਣਾ ਕੇ ਮਾਰ ਮੁਕਾਇਆ ਸੀ। ਕਰੀਬ ਇਕ ਹਫ਼ਤਾ ਪਹਿਲਾਂ 17 ਵਰ੍ਹਿਆਂ ਦੇ ਪਨਾਹਗੀਰ ਅਲ੍ਹੜ ਨੇ ਰੇਲਗੱਡੀ ’ਚ ਕੁਹਾੜੇ ਨਾਲ ਹਾਂਗ ਕਾਂਗ ਦੇ ਚਾਰ ਅਤੇ ਇਕ ਸਥਾਨਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਸੀ।

ਰਾਇਟਰਜ਼

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਸਨ 'ਚ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਨਾਨਕਸਰ ਦਰਬਾਰ ਵਿਚ ਹੋਏ ਬੰਬ ਧਮਾਕੇ ਦੀ ਜਾਂਚ ਕਰਨ ਦੇ ਲਈ ਜਰਮਨ ਸਰਕਾਰ ਨੇ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਹੈ। ਐਸਨ ਦੇ ਪੁਲਿਸ ਕਮਿਸ਼ਨਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: