Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤੀ ਰਾਸ਼ਟਰੀ ਗੀਤ ਦੌਰਾਨ ਖੜੇ ਨਾ ਹੋਣ ਕਾਰਨ ਮੁਸਲਿਮ ਪਰਿਵਾਰ ਨੂੰ ਕੀਤਾ ਗਿਆ ਜਲੀਲ;ਵੀਡੀਓ ਵੇਖੋ

ਭਾਰਤੀ ਰਾਸ਼ਟਰੀ ਗੀਤ ਦੌਰਾਨ ਖੜੇ ਨਾ ਹੋਣ ਕਾਰਨ ਮੁਸਲਿਮ ਪਰਿਵਾਰ ਨੂੰ ਕੀਤਾ ਗਿਆ ਜਲੀਲ;ਵੀਡੀਓ ਵੇਖੋ

ਮੁੰਬਈ: ਬੀਤੇ ਦਿਨੀਂ ਇੱਕ ਫਿਲਮ ਦੌਰਾਨ ਚੱਲੇ ਭਾਰਤ ਦੇ ਰਾਸ਼ਟਰੀ ਗੀਤ ਦੌਰਾਨ ਇੱਕ ਮੁਸਲਿਮ ਪਰਿਵਾਰ ਆਪਣੀਆਂ ਸੀਟਾਂ ਤੇ ਬੈਠਾ ਰਿਹਾ ਜਿਸ ਤੋਂ ਸਿਨੇਮੇ ਵਿੱਚ ਮੋਜੂਦ ਭਵਕੇ ਲੋਕਾਂ ਵੱਲੋਂ ਉਸ ਪਰਿਵਾਰ ਨੂੰ ਜਲੀਲ ਕਰਕੇ ਸਿਨੇਮਾ ਘਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ।

29 ਨਵੰਬਰ ਨੂੰ ਸੋਸ਼ਲ ਮੀਡੀਆ ਤੇ ਪਾਈ ਗਈ ਇਹ ਵੀਡੀਓ ਵਾਇਰਲ ਹੋ ਚੁੱਕੀ ਹੈ ਜਿਸ ਵਿੱਚ ਕੁਝ ਲੋਕ ਇੱਕ ਮੁਸਲਿਮ ਪਰਿਵਾਰ ਨੂੰ ਜਲੀਲ ਕਰ ਰਹੇ ਹਨ।ਉਨ੍ਹਾਂ ਤੇ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਦੇ ਰਾਸ਼ਟਰੀ ਗੀਤ ਦੌਰਾਨ ਉਹ ਖੜੇ ਨਹੀਂ ਹੋਏ।ਵੀਡੀਓ ਵਿੱਚ ਸਾਫ ਦਿਸ ਰਿਹਾ ਹੈ ਕਿ ਉਹ ਪਰਿਵਾਰ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ।

ਮੁਸਲਿਮ ਪਰਿਵਾਰ ਨੂੰ ਸਿਨੇਮਾ ਘਰ ਤੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਤੇ ਉਨ੍ਹਾਂ ਦੇ ਬਾਹਰ ਜਾਣ ਤੋਂ ਬਾਅਦ ਉੱਥੇ ਮੋਜੂਦ ਲੋਕਾਂ ਵੱਲੋਂ ਤਾੜੀਆਂ ਮਾਰ ਕੇ ਖੁਸ਼ੀ ਮਨਾਈ ਗਈ।

ਹਲਾਂਕਿ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਪਰ ਇਹ ਕਿਸ ਜਗ੍ਹਾਂ ਦੀ ਹੈ ਇਸ ਬਾਰੇ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ।ਇਸ ਵੀਡੀਓ ਨੂੰ ਤੁਸੀਂ ਹੇਠ ਵੇਖ ਸਕਦੇ ਹੋ:

https://youtu.be/oSEdeLixVHE

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: