ਮੁੰਬਈ (12 ਅਪ੍ਰੈਲ, 2015): ਜਦੋਂ ਤੋਂ ਮੋਦੀ ਦੀ ਅਗਵਾਈ ਵਿੱਚ ਭਾਜਪਾ ਅਤੇ ਉਸਦੇ ਸਹਿਯੋਗੀ ਭਗਵਾਵਾਦੀਆਂ ਸਰਕਾਰ ਨੇ ਬਾਰਤੀ ਦੇ ਕੇਂਦਰੀ ਸੱਤਾ ਨੂੰ ਆਪਣੇ ਹੱਥਾਂ ਵਿੱਚ ਲਿਆ ਹੈ, ਉਦੋਂ ਤੋਂ ਹੀ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਨੂੰ ਆਨੇ ਬਾਹਨੇ ਅਪਮਾਨਿਤ ਕਰਨ ਦਾ ਮੌਕਾ ਲੱਭਿਆ ਜਾਂਦਾ ਹੈ। ਕਦੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਕਿਹਾ ਜਾਦਾ ਹੈ, ਇਸਾਈਆਂ ਦੇ ਚਰਚਾਂ ‘ਤੇ ਹਮਲੇ ਕਰਕੇ ਭੰਨਤੋੜ ਕੀਤੀ ਜਾਂਦੀ ਹੈ ਅਤੇ ਖਾਸ ਕਰਕੇ ਮੁਸਲਮਾਨਾਂ ਨੂੰ ਫਿਰਕੂ ਨਫਰਤ ਦਾ ਸ਼ਿਕਾਰ ਬਣਾਉਣ ਲਈ ਕੋਈ ਕਸੲ ਬਾਕੀ ਨਹੀਂ ਛੱਡੀ ਜਾਂਦੀ।

ਅੱਜ ਜਿੱਥੇ ਇੱਕ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਹਿੰਦੂ ਮਹਾਂ ਸਭਾ ਦੀ ਰਾਸ਼ਟਰੀ ਮੀਤ ਪ੍ਰਧਾਨ ਸਾਧਵੀ ਦੇਵਾ ਠਾਕੁਰ ਨੇ ਅੱਜ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਮੁਸਲਮਾਨਾਂ ਤੇ ਇਸਾਈਆਂ ਦੀ ਜਨਸੰਖਿਆ ਦੇਸ਼ ‘ਚ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਸ ਲਈ ਵਧਦੀ ਜਨਸੰਖਿਆ ਨੂੰ ਰੋਕਣ ਲਈ ਮੁਸਲਮਾਨਾਂ ਤੇ ਇਸਾਈਆਂ ਨੂੰ ਨਸਬੰਦੀ ਕਰਵਾਉਣੀ ਚਾਹੀਦੀ ਹੈ।
ਉੱਥੇ ਦੂਸਰੇ ਪਾਸੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਇਕ ਵਿਵਾਦਿਤ ਬਿਆਨ ਦੇ ਕੇ ਵਿਵਾਦ ਖੜਾ ਕਰ ਦਿੱਤਾ ਹੈ । ਸੰਜੇ ਰਾਊਤ ਨੇ ਕਿਹਾ ਕਿ ਮੁਸਲਮਾਨਾਂ ਤੋਂ ਵੋਟ ਦਾ ਅਧਿਾਕਾਰ ਖੋਹ ਲੈਣਾ ਚਾਹੀਦਾ ਹੈ, ਤਾਂ ਹੀ ਮੁਸਲਿਮ ਵੋਟ ਦੀ ਰਾਜਨੀਤੀ ਖਤਮ ਹੋਵੇਗੀ ।
ਸ਼ਿਵ ਸੈਨਾ ਦੇ ਮੁੱਖ ਪੱਤਰ ਸਾਮਾਨਾ ‘ਚ ਸੰਜੇ ਰਾਊਤ ਨੇ ਲਿਖਿਆ ਕਿ ਮੁਸਲਿਮ ਰਾਜਨੀਤੀ ਨੂੰ ਲੈ ਕੇ ਰਾਜਨੀਤਿਕ ਦਲਾਂ ‘ਤੇ ਤੁਸ਼ਟੀਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ । ਇਸ ਲਈ ਇਨ੍ਹਾਂ ਗੱਲਾਂ ਨੂੰ ਰੋਕਣਾ ਜ਼ਰੂਰੀ ਹੈ । ਸੰਜੇ ਰਾਊਤ ਨੇ ਉਪਰੋਕਤ ਪ੍ਰਗਟਾਵਾ ਓਵੈਸੀ ਭਰਾਵਾਂ ਬਾਰੇ ਆਪਣੇ ਲਿਖੇ ਆਪਣੇ ਲੇਖ ‘ਚ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਓਵੈਸੀ ਭਰਾਵਾਂ ਨੂੰ ਸਪੋਲਿਆ ਕਰਾਰ ਦਿੱਤਾ ਹੈ, ਤੇ ਕਿਹਾ ਕਿ ਦੋਵੇਂ ਭਰਾ ਮੁਸਲਿਮ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ ।
ਸੰਜੇ ਰਾਊਤ ਦੇ ਇਸ ਲੇਖ ਦੀ ਤਿੱਖੀ ਅਲੋਚਨਾ ਕਰਦਿਆਂ ਕਾਂਗਰਸ ਦੇ ਬੁਲਾਰੇ ਮੀਮ ਅਫ਼ਜਲ ਨੇ ਕਿਹਾ ਕਿ ਸੰਜੇ ਰਾਊਤ ਦਾ ਬਿਆਨ ਸੰਵਿਧਾਨ ਦੇ ਖਿਲਾਫ਼ ਹੈ, ਤੇ ਇਕ ਸਨਮਾਨਿਤ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੂੰ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ।