Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

April 13, 2015

ਪੰਜਾਬੀ ਗੀਤਾਂ ਦੀ ਐਲਬਮ “ਐ ਭਾਰਤ” ਅਤੇ ਪੰਜਾਬੀ ਫਿਲਮ ” ਕੌਮ ਦੇ ਹੀਰੇ” ਰਾਹੀਂ ਚਰਚਾ ਵਿੱਚ ਆਏ ਪੰਜਾਬੀ ਗਾਇਕ/ਅਦਾਕਾਰ ਰਾਜ ਕਾਕੜਾ ਦੀ ਨਵੀਂ ਫ਼ਿਲਮ ‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਦਾ ਕੱਲ੍ਹ ਰਾਤੀਂ ਲੰਡਨ ਵਿਖੇ ਪ੍ਰੀਮੀਅਰ ਸ਼ੋਅ ਕਰਵਾਇਆ ਗਿਆ, ਜਿਸ ਵਿਚ ਹੇਜ਼ ਦੇ ਲੇਬਰ ਪਾਰਟੀ ਦੇ ਸੰਸਦੀ ਉਮੀਦਵਾਰ ਜੌਹਨ ਮੈਕਡਾਨਲ ਨੇ ਉਦਘਾਟਨ ਕੀਤਾ ।ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਦੁਖਾਂਤ ਨੂੰ ਕਈ ਵਾਰ ਬਰਤਾਨੀਆ ਦੀ ਸੰਸਦ ਵਿਚ ਲਿਆ ਚੁਕੇ ਹਨ ।ਸਿੱਖਾਂ ਨਾਲ 1984 ‘ਚ ਧੱਕਾ ਹੋਇਆ ਅਤੇ ਕਤਲੇਆਮ ਹੋਇਆ, ਜਿਸ ਨੂੰ ਉਨ੍ਹਾਂ ਜਹੂਦੀਆਂ ਦੀ ਹੋਈ ਨਸਲਕੁਸ਼ੀ ਨਾਲ ਤੁਲਨਾ ਕੀਤੀ ।
ਦਲ ਖਾਲਸਾ ਵਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਫਿਲ਼ਮ ਨਾਨਕ ਸ਼ਾਹ ਫਕੀਰ ਮੁੱਦੇ ਉਤੇ ਦਖਲ ਦੇਣ ਲਈ ਇੱਕ ਯਾਦ-ਪੱਤਰ ਭੇਜ ਕੇ ਫਿਲ਼ਮ ਉਤੇ ਭਾਰਤ ਸਰਕਾਰ ਵਲੋਂ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਐਲਾਨ ਕੀਤਾ ਗਿਆ ਕਿ ਉਹ ਫਿਲਮ ਬਰਦਾਸ਼ਤ ਨਹੀਂ ਕਰਨਗੇ।
ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚੱਲਣ ਵਾਲੇ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੀ ਆਰੰਭਤਾ ਕੀਤੀ ਗਈ । ਇਸ ਪਾਵਨ ਅਤੇ ਇਤਿਹਾਸਕ ਦਿਹਾੜੇ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਅਤੇ ਹੋਰ ਧਾਰਮਿਕ ਸਮਾਗਮਾਂ ਦੀ ਆਰੰਭਤਾ ਦੀ ਅਰਦਾਸ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਕੀਤੀ ।
ਜਦੋਂ ਤੋਂ ਮੋਦੀ ਦੀ ਅਗਵਾਈ ਵਿੱਚ ਭਾਜਪਾ ਅਤੇ ਉਸਦੇ ਸਹਿਯੋਗੀ ਭਗਵਾਵਾਦੀਆਂ ਸਰਕਾਰ ਨੇ ਬਾਰਤੀ ਦੇ ਕੇਂਦਰੀ ਸੱਤਾ ਨੂੰ ਆਪਣੇ ਹੱਥਾਂ ਵਿੱਚ ਲਿਆ ਹੈ, ਉਦੋਂ ਤੋਂ ਹੀ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਨੂੰ ਆਨੇ ਬਾਹਨੇ ਅਪਮਾਨਿਤ ਕਰਨ ਦਾ ਮੌਕਾ ਲੱਭਿਆ ਜਾਂਦਾ ਹੈ। ਕਦੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਕਿਹਾ ਜਾਦਾ ਹੈ, ਇਸਾਈਆਂ ਦੇ ਚਰਚਾਂ 'ਤੇ ਹਮਲੇ ਕਰਕੇ ਭੰਨਤੋੜ ਕੀਤੀ ਜਾਂਦੀ ਹੈ ਅਤੇ ਖਾਸ ਕਰਕੇ ਮੁਸਲਮਾਨਾਂ ਨੂੰ ਫਿਰਕੂ ਨਫਰਤ ਦਾ ਸ਼ਿਕਾਰ ਬਣਾਉਣ ਲਈ ਕੋਈ ਕਸੲ ਬਾਕੀ ਨਹੀਂ ਛੱਡੀ ਜਾਂਦੀ।
ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਾਮਧਾਰੀ ਆਗੂ ਠਾਕੁਰ ਦਲੀਪ ਸਿੰਘ ਨੇ ਨਾਮਧਾਰੀ ਸਿੱਖਾਂ ਸਮੇਤ ਅੱਜ ਮੱਥਾ ਟੇਕਿਆ ਤੇ ਗੁਰਬਾਣੀ ਕੀਰਤਨ ਸਰਵਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਕਰੀਬ ਇਕ ਘੰਟਾ ਜੋੜਿਆਂ ਦੀ ਸੇਵਾ ਵੀ ਕੀਤੀ ।
ਪੰਜਾਬੀ ਗੀਤਾਂ ਦੀ ਐਲਬਮ "ਐ ਭਾਰਤ" ਅਤੇ ਪੰਜਾਬੀ ਫਿਲਮ " ਕੌਮ ਦੇ ਹੀਰੇ" ਰਾਹੀਂ ਚਰਚਾ ਵਿੱਚ ਆਏ ਪੰਜਾਬੀ ਗਾਇਕ/ਅਦਾਕਾਰ ਰਾਜ ਕਾਕੜਾ ਦੀ ਨਵੀਂ ਫ਼ਿਲਮ 'ਪੱਤਾ-ਪੱਤਾ ਸਿੰਘਾਂ ਦਾ ਵੈਰੀ' ਦਾ ਕੱਲ੍ਹ ਰਾਤੀਂ ਲੰਡਨ ਵਿਖੇ ਪ੍ਰੀਮੀਅਰ ਸ਼ੋਅ ਕਰਵਾਇਆ ਗਿਆ, ਜਿਸ ਵਿਚ ਹੇਜ਼ ਦੇ ਲੇਬਰ ਪਾਰਟੀ ਦੇ ਸੰਸਦੀ ਉਮੀਦਵਾਰ ਜੌਹਨ ਮੈਕਡਾਨਲ ਨੇ ਉਦਘਾਟਨ ਕੀਤਾ ।
ਸ਼ਿਵ ਸੈਨਾ ਦੇ ਆਗੂ ਹਰਵਿੰਦਰ ਸੋਨੀ ਨੂੰ ਗੋਲੀਆ ਮਾਰ ਕੇ ਜ਼ਖਮੀ ਕਰਨ ਵਾਲੇ ਸਿੱਖ ਨੋਜਵਾਨ ਕਸ਼ਮੀਰ ਸਿੰਘ ਤੋਂ ਇਲਾਵਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਇੰਦਰਪਾਲ ਸਿੰਘ ਪੁੱਤਰ ਜਗਪਾਲ ਸਿੰਘ ਵਾਸੀ ਗੁਰਦਾਸਪੁਰ ਅਤੇ ਗੁਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਨੂੰ ਗ੍ਰਿਫਤਾਰ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਪੁੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਸ਼ਿਵ ਸੈਨਾ ਆਗੂ ਹਰਮਿੰਦਰ ਸੋਨੀ ਨੂੰ ਮਿਲਣ ਪਹੁੰਚੇ ਅਤੇ ਮਿਲਕੇ ਉਸਦਾ ਜਾਲਚਾਲ ਪੁੱਛਿਆ।ਸੋਨੀ ਨੂੰ ਕੱਲ ਖੰਨਾ ਦੇ ਇੱਕ ਨੌਜਵਾਨ ਕਸ਼ਮੀਰ ਸਿੰਘ ਨੇ ਗੋਲੀ ਮਾਰ ਦਿੱਤੀ ਸੀ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।