ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਦੇ ਅਜਾਇਬ ਘਰ ਅਤੇ ਕਲਾ ਗ਼ੈਲਰੀ ‘ਚ ਇਕ ਕਲਾ ਪ੍ਰਦਰਸ਼ਨੀ ਲਾਈ ਜਾ ਰਹੀ ਹੈ। ਇਹ ਕਲਾ ਪ੍ਰਦਰਸ਼ਨੀ 14 ਫਰਵਰੀ (ਮੰਗਲਵਾਰ) ਤੋਂ ਸ਼ੁਰੂ ਹੋ ਕੇ 28 ਫਰਵਰੀ (ਮੰਗਲਵਾਰ) ਤਕ ਚੱਲੇਗੀ।
“ਪੰਜ-ਰੰਗ” ਕਲਾ ਪ੍ਰਦਰਸ਼ਨੀ ‘ਚ ਸਰੀ ਕੈਨੇਡਾ ਦੇ ਕਲਾਕਾਰ ਪਰਮਿੰਦਰ ਸਿੰਘ, ਕੁਲਦੀਪ ਸਿੰਘ, ਜਗਦੀਪ ਸਿੰਘ, ਜਸਪ੍ਰੀਤ ਸਿੰਘ ਅਤੇ ਜਗਪ੍ਰੀਤ ਸਿੰਘ ਵਲੋਂ ਤਿਆਰ ਕੀਤੀਆਂ ਕਲਾ ਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਯੂਨਵਿਰਸਿਟੀ ਦੇ ਵਿਦਿਅਕ ਡੀਨ ਡਾ. ਗੁਰਨਾਮ ਸਿੰਘ ‘ਪੰਜ-ਰੰਗ’ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਡਾ. ਕੁਲਬੀਰ ਸਿੰਘ ਢਿੱਲੋਂ (ਡੀਨ ਕਾਲਜਸ) ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਹੋਣਗੇ।
ਕਲਾ ਪ੍ਰਦਰਸ਼ਨੀ ਦੇ ਪ੍ਰਬੰਧਕਾਂ ਵਿਚੋਂ ਇਕ ਰਣਜੀਤ ਸਿੰਘ (ਵਿਦਿਆਰਥੀ ਸਟੈਟਸ ਡਿਪਾਰਟਮੈਂਟ) ਨੇ ਕਿਹਾ, “ਕਲਾ ਪ੍ਰਦਰਸ਼ਨੀ ਦਾ ਮੁੱਖ ਮਕਸਦ ਕਲਾ ਦੇ ਖੇਤਰ ‘ਚ ਵਿਦਿਆਰਥੀਆਂ ਦੀ ਰੁਚੀ ਨੂੰ ਵਧਾਵਾ ਦੇਣਾ ਹੈ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
“Panj-Rang” Arts Exhibition at Punjabi University from 14 to 28 February …