Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਜਸੀ ਪਾਰਟੀਆਂ ਨੂੰ ਬਦਲਣੀ ਪਵੇਗੀ ਆਪਣੀ ਕਾਰਜ਼ਸ਼ੈਲੀ

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਜਸੀ ਪਾਰਟੀਆਂ ਨੂੰ ਬਦਲਣੀ ਪਵੇਗੀ ਆਪਣੀ ਕਾਰਜ਼ਸ਼ੈਲੀ

ਮੁਕੰਦਪੁਰ ,(12 ਮਈ 2014):- 16 ਵੀਂ ਲੋਕ ਸਭਾ ਦੇ ਸਾਰੇ ਪੜਾਵਾਂ ‘ਚ ਵੋਟਾਂ ਦਾ ਕੰਮ ਅੱਜ ਨੇਪਰੇ ਚੜ ਗਿਆ ਹੈ। ਇਸ ਵਾਰ ਚੋਣਾਂ ਦੀਆਂ ਸਰਗਰਮੀਆਂ ‘ਚ ਪਹਿਲਾਂ ਵਾਲਾ ਦਮ ਖਮ ਨਜ਼ਰ ਨਹੀਂ ਆਇਆ। ਸਾਰੀਆਂ ਪਾਰਟੀਆਂ ਦੇ ਨੇਤਾਵਾਂ ਵਲੋਂ ਇੱਕ ਦੂਜੇ ਨੂੰ ਨੀਵੇਂ ਦਿਖਾਉਣ ਦਾ ਯਤਨ ਹੀ ਕੀਤਾ ਗਿਆ, ਅਸਲ ਲੋਕ ਮੁੱਦੇ ਤਾਂ ਇਸ ਵਾਰ ਗਾਇਬ ਹੀ ਰਹੇ।

ਇੱਕਲੇ ਪੰਜਾਬ ਦੀ ਗੱਲ ਕਰੀਏ ਤਾਂ ਹਾਕਮ ਗੱਠਜੋੜ ਵਲੋਂ ਪੂਰੇ ਜੋਸ਼ੋ ਖਰੋਸ਼ ਨਾਲ ਚੋਣ ਮੈਦਾਨ ‘ਚ ਪੈਰ ਧਰਿਆ ਗਿਆ ਤੇ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਵਲੋਂ ਚੋਣਾਂ ਲੜਨ ਤੋਂ ਹਿਚਕਚਾਉਣਾ ਪਾਰਟੀ ਹਾਈ ਕਮਾਨ ਲਈ ਵੱਡੀ ਸਿਰਦਰਦੀ ਬਣ ਗਿਆ ਸੀ। ਯਕਦਮ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਚੋਣ ਦੰਗਲ ‘ਚ ਉਤਾਰਨ ਨਾਲ ਪੰਜਾਬ ਦੀ ਸਿਆਸਤ ਇੱਕ ਦਮ ਗਰਮਾ ਗਈ ਤੇ ਮੁਕਾਬਲਾ ਰੌਚਕ ਬਣਨ ਲੱਗਾ।

ਆਮ ਆਦਮੀ ਪਾਰਟੀ ਵਲੋ ਪੰਜਾਬ ਦੀ ਸਿਆਸਤ ‘ਚ ਪੈਰ ਰੱਖਣ ਨਾਲ ਪੰਜਾਬ ਦਾ ਸਿਆਸੀ ਚੋਣ ਦੰਗਲ ਦੋ ਧਿਰਾਂ ਵਿਚਕਾਰ ਹੋਣ ਦੀ ਬਜਾਏ ਬਹੁ ਧਿਰੀ ਬਣਨ ਲੱਗਾ। ਪ੍ਰੰਤੂ ਕਿਸੇ ਰਵਾਇਤੀ ਪਾਰਟੀ ਲਈ ਆਪ ਤੋਂ ਬਿਨਾਂ ਹੋਰ ਕੋਈ ਸਿਆਸੀ ਪਾਰਟੀ ਹਾਕਮ ਤੇ ਵਿਰੋਧੀ ਧਿਰ ਲਈ ਸਿਰਦਰਦੀ ਨਹੀਂ ਬਣਿਆ। ਹੋਰ ਪਾਰਟੀਆਂ ਆਪਣੇ ਕੌਮੀ ਨੇਤਾ ਦੀ ਆਮਦ ਤੇ ਅੱਡੀ ਚੋਟੀ ਦਾ ਜੋਰ ਲਗਾ ਕੇ ਵੱਡਾ ਇਕੱਠ ਦਿਖਾ ਕੇ ਹਵਾ ਆਪਣੇ ਪੱਖ ‘ਚ ਦਿਖਾਉਣ ਤੋਂ ਕੋਈ ਮੌਕਾ ਨਹੀਂ ਖੁੰਝਣ ਦਿੰਦੀਆਂ।

ਅਜਿਹੇ ‘ਚ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਆਮਦ ਤੇ ਬਿਨ੍ਹਾਂ ਕਿਸੇ ਉਚੇਚ ਦੇ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਹੋਈ ਇਕੱਤਰਤਾ ਨੇ ਚੋਣ ਮੈਦਾਨ ‘ਚ ਉੱਤਰੀਆਂ ਵੱਡੀਆਂ ਪਾਰਟੀਆਂ ਖਾਸ ਕਰਕੇ ਅਕਾਲੀ ਪਾਰਟੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਭਾਂਵੇਂ ਅਕਾਲੀ ਦਲ ਦੇ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਕਹਿੰਦੇ ਸਨ ਕਿ ਆਪ ਦਾ ਹਸ਼ਰ ਮਨਪ੍ਰੀਤ ਬਾਦਲ ਵਾਲਾ ਹੀ ਹੋਵੇਗਾ ਪ੍ਰੰਤੂ ਇਹ ਗੱਲ ਸੂਝਵਾਨ ਵੋਟਰਾਂ ਨੂੰ ਪ੍ਰਵਾਨ ਨਹੀਂ ਸੀ। ਬੇਸ਼ੱਕ ਚੋਣ ਨਤੀਜੇ ਕੁੱਝ ਵੀ ਹੋਣ ਪ੍ਰੰਤੂ ਨਤੀਜੇ ਆਉਣ ਉਪਰੰਤ ਰਾਜਸੀ ਪਾਰਟੀਆਂ ਨੂੰ ਆਪਣੇ ਰਾਜ ਕਰਨ ਦੇ ਤੌਰ ਤਰੀਕੇ ਬਦਲਣ ਲਈ ਮਜਬੂਰ ਹੋਣਾ ਪਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਸਿਆਸੀ ਝਟਕੇ ਲੱਗ ਰਹੇ ਹਨ।
ਪੰਜਾਬ ਸਰਕਾਰ ਨੇ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਸਬੰਧੀ ਤਾਲਮੇਲ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਬੇਅਦਬੀ ਵਿਰੁੱਧ (ਸੋਧ) ਐਕਟ ਨਾਲ
ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: