Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦੀ ਵਿਤੀ ਹਾਲਤ ਬਹੁਤ ਹੀ ਸੰਕਟਪੂਰਣ ਸਥਿਤੀ ‘ਚ ਪਹੁੰਚ ਗਈ: ਇੰਡੀਆ ਰੇਟਿੰਗਸ

ਪੰਜਾਬ ਦੀ ਵਿਤੀ ਹਾਲਤ ਬਹੁਤ ਹੀ ਸੰਕਟਪੂਰਣ ਸਥਿਤੀ ‘ਚ ਪਹੁੰਚ ਗਈ: ਇੰਡੀਆ ਰੇਟਿੰਗਸ

ਮੁੰਬਈ: ਬਾਦਲ ਸਰਕਾਰ ਵੱਲੋਂ ਪੰਜਾਬ ਦੀ ਮਾਲੀ ਹਾਲਤ ਵਧੀਆ ਹੋਣ ਦੇ ਪਾਏ ਜਾ ਰਹੇ ਰੌਲੇ ਦੀ ਫੂਕ ਇੰਡੀਆ ਰੇਟਿੰਗਸ ਏਜ਼ੰਸੀ ਨੇ ਕੱਢ ਦਿੱਤੀ ਹੈ। ਇੰਡੀਆ ਰੇਟਿੰਗਸ ਏਜੰਸੀ ਦਾ ਕਹਿਣਾ ਕਿ ਪੰਜਾਬ ਦੀ ਵਿਤੀ ਹਾਲਤ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਖਰਾਬ ਹੋ ਰਹੀ ਹੈ ਅਤੇ ਹੁਣ ਇਹ ਬਹੁਤ ਹੀ ਸੰਕਟਪੂਰਣ ਸਥਿਤੀ ‘ਚ ਪਹੁੰਚ ਗਈ ਹੈ ਜਿਹੜਾ ਆਪਣੇ ਗੋਦਾਮਾਂ ਚੋਂ 20 ਹਜ਼ਾਰ ਕਰੋੜ ਦਾ ਅਨਾਜ ਲਾਪਤਾ ਹੋਣ ਕਾਰਨ ਵਿਵਾਦ ਦਾ ਕੇਂਦਰ ਬਣਿਆਂ ਹੋਇਆ ਹੈ ।

punjab
ਏਜੰਸੀ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਪੰਜਾਬ ਦੀ ਵਿਤੀ ਹਾਲਤ, ਖਾਸਕਰ ਤਰਲਤਾ ਦੇ ਮਾਮਲੇ ਵਿਚ ਪਿਛਲੇ ਕੁਝ ਸਾਲਾਂ ਤੋਂ ਬਹੁਤ ਹੀ ਸੰਕਟ ਵਾਲੀ ਬਣੀ ਹੋਈ ਹੈ ਅਤੇ ਸਥਿਤੀ ਹੁਣ ਤਾਂ ਜ਼ਿਆਦਾ ਵਿਗੜ ਗਈ ਹੈ ।

ਏਜੰਸੀ ਦੀ ਟਿੱਪਣੀ ਮੁਤਾਬਕ ਪੰਜਾਬ ਦੀ ਤਰਲਤਾ ਦੇ ਮਾਮਲੇ ਵਿਚ 2011-12 ਤੋਂ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਅਤੇ 2016-17 ਵਿਚ ਸੂਬੇ ਨੇ ਵੇਜ਼ ਐਾਡ ਮੀਨਜ਼ ਐਡਵਾਂਸਿਜ਼ (ਡਬਲਯੂ. ਐਮ. ਏ. ਐਸ. ,ਰਿਜ਼ਰਵ ਬੈਂਕ ਆਪਣੀ ਕਰਜ਼ਾ ਨੀਤੀ ਤਹਿਤ ਇਸ ਵਿਵਸਥਾ ਦੀ ਵਰਤੋਂ ਕਰਦੀ ਹੈ ਜਿਸ ਤਹਿਤ ਸਰਕਾਰੀ ਬੈਂਕਾਂ ਸੂਬਿਆਂ ਨੂੰ ਪ੍ਰਾਪਤੀ ਤੇ ਅਦਾਇਗੀ ‘ਚ ਫਰਕ ‘ਤੇ ਆਰਜ਼ੀ ਤੌਰ ‘ਤੇ ਕਾਬੂ ਪਾਉਣ ਵਿਚ ਮਦਦ ਕਰਦੀਆਂ ਹਨ) ਰਾਹੀਂ 19500 ਕਰੋੜ ਰੁਪਏ ਵਰਤੋਂ ਦੀ ਤਜਵੀਜ਼ ਪੇਸ਼ ਕੀਤੀ ਹੈ ਜਿਹੜੀ ਕਿ 2015-16 ਵਿਚ 17000 ਕਰੋੜ ਸੀ ।

ਸਥਿਤੀ ਇੰਨੀ ਗੰਭੀਰ ਹੈ ਕਿ ਸਰਕਾਰ ਨੇ ਬੈਂਕਾਂ ਤੋਂ ਪੈਸੇ ਲੈਣ ਲਈ ਜਲੰਧਰ ਵਿਚ ਵਿਧਵਾਵਾਂ ਲਈ ਬਣਾਇਆ ਗਾਂਧੀ ਵਨੀਤਾ ਆਸ਼ਰਮ ਅਤੇ ਸੂਬੇ ਦੀਆਂ ਬਠਿੰਡਾ, ਅੰਮਿ੍ਤਸਰ ਅਤੇ ਗੋਇੰਦਵਾਲ ਵਿਖੇ ਜੇਲ੍ਹ ਨੂੰ ਗਹਿਣੇ ਰੱਖ ਦਿੱਤਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ
ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ੳ.ਪੀ ਸੋਨੀ ਨੂੰ ਉੱਪ-ਮੁੱਖ ਮੰਤਰੀ ਬਣਾਇਆ ਗਿਆ ਹੈ। ਪੰਜਾਬ ਕਾਂਗਰਸ ਵਿਚਲੇ ਦੋ
ਪੰਜਾਬ ਵਿੱਚ ਕਿਸਾਨੀ ਮੁੱਦਿਆਂ ਉੱਤੇ ਹੋਏ ਉਭਾਰ ਵਿਚ ਪੰਜਾਬ ਦੇ ਵੱਧ ਹੱਕਾਂ ਅਤੇ ਖੁਦਮੁਖਤਿਆਰੀ ਦਾ ਮਸਲਾ ਚਰਚਾ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਇਹ ਗੱਲ ਹੁਣ ਉਭਰ ਕੇ ਸਾਹਮਣੇ ਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: