Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਬੁਜ਼ਰਗ ‘ਤੇ ਨਸਲੀ ਹਮਲਾ ਕਰਕੇ ਜ਼ਖਮੀ ਕਰਨ ਵਾਲੇ ਨੂੰ 13 ਸਾਲ ਦੀ ਸਜ਼ਾ ਹੋਈ

ਸਿੱਖ ਬੁਜ਼ਰਗ ‘ਤੇ ਨਸਲੀ ਹਮਲਾ ਕਰਕੇ ਜ਼ਖਮੀ ਕਰਨ ਵਾਲੇ ਨੂੰ 13 ਸਾਲ ਦੀ ਸਜ਼ਾ ਹੋਈ

ਵਾਸ਼ਿੰਗਟਨ (16 ਸਤੰਬਰ, 2015): ਦੋ ਸਾਲ ਪਹਿਲਾਂ ਕੈਲੀਫੋਰਨੀਆਂ ਦੇ ਸ਼ਹਿਰ ਸਾਊਥ ਵੈਸਟ ਫਰੈਸਨੋ ਗੁਰਦੁਅਾਰੇ ਦੇ ਬਾਹਰ ਨਸਲੀ ਨਫਰਤ ਨਾਲ ਭਰੇ ਗੋਰੇ ਵੱਲੋਂ ਇੱਕ ਸਿੱਖ ਬੁਜ਼ਰਗ ਨੂੰ ਸਿਰ ਵਿੱਚ ਲੋਹੇ ਦਾ ਡੰਡਾ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਨੂੰ ਨਸਲੀ ਹਮਲਾ ਮੰਨਦਿਆਂ 13 ਸਾਲਾਂ ਦੀ ਕੈਦ ਦੀ ਸਜ਼ਾ ਸੁਣਾੲੀ ਹੈ।

ਪਿਅਾਰਾ ਸਿੰਘ
ਪਿਅਾਰਾ ਸਿੰਘ

ਗਿਲਬਰਟ ਗਰਾਸੀਅਾ ਨਾਮ ਦੇ ੲਿਕ ਵਿਅਕਤੀ ਨੇ ੳੁਨ੍ਹਾਂ ਨੂੰ ਸਾੳੂਥ ਵੈਸਟ ਫਰੈਸਨੋ ਗੁਰਦੁਅਾਰੇ ਦੇ ਬਾਹਰ ਦੇਖਿਅਾ। ੳੁਸ ਨੇ ਤਾਲਿਬਾਨ ਤੇ ਮੁਸਲਮਾਨਾਂ ਬਾਰੇ ਕੁੱਝ ਕਹਿੰਦਿਅਾਂ ਸਿੱਖ ਬਜ਼ੁਰਗ ’ਤੇ ਹਮਲਾ ਕਰ ਦਿੱਤਾ। ਸਥਾਨਕ ਸਰਕਾਰੀ ਧਿਰ ਨੇ ੲਿਸ ਨੂੰ ਨਸਲੀ ਅਪਰਾਧ ਮੰਨਿਅਾ। ਸ੍ਰ. ਪਿਅਾਰਾ ਸਿੰਘ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਅਾਂ ਸਨ ਤੇ ਪਸਲੀਅਾਂ ਟੁੱਟ ਗੲੀਅਾਂ ਸਨ ਜਿਸ ਕਾਰਨ ੳੁਨ੍ਹਾਂ ਦੇ ਫੇਫਡ਼ਿਅਾਂ ਨੂੰ ਨੁਕਸਾਨ ਪੁੱਜਾ ਸੀ।

ੳੁਹ ੲਿਕ ਹਫਤੇ ਤੋਂ ਵੱਧ ਸਮੇਂ ਲੲੀ ਹਸਪਤਾਲ ਵਿੱਚ ਰਹੇ। ਫਰੈਸਨੋ ਕਾੳੂਂਟੀ ਦੀ ਸੁਪੀਰੀਅਰ ਕੋਰਟ ਦੇ ਜੱਜ ਅੈਲਵਿਨ ਹੈਰੇਲ ਨੇ ਕਿਹਾ ਕਿ ੲਿਹ ਗੱਲ ਸਮਝਾੳੁਣ ਲਾੲਿਕ ਹੈ ਕਿ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਕੋੲੀ ਅਾਮ ਗੱਲ ਨਹੀਂ ਹੈ।

ਸਰਕਾਰੀ ਵਕੀਲ ਟਿਮ ਡੋਨੋਵਨ ਨੇ ਕਿਹਾ,‘ ਮੁੱਖ ਗੱਲ ੲਿਹ ਹੈ ਕਿ ਅੱਜ ੲਿਨਸਾਫ਼ ਮਿਲਿਅਾ ਹੈ। ੲਿਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਨਸਲੀ ਅਪਰਾਧ ਕਰੋਗੇ ਤਾਂ ਜੇਲ੍ਹ ਜਾਣਾ ਹੀ ਪਵੇਗਾ।’

ਸਥਾਨਕ ਸਿੱਖ ਭਾੲੀਚਾਰੇ ਦੇ ਨੇਤਾ ੲਿਕੀ ਗਰੇਵਾਲ ਨੇ ਕਿਹਾ ਕਿ ੲਿਹ ਨਾ ਸਿਰਫ਼ ਪੀਡ਼ਤ ਤੇ ੳੁਸ ਦੇ ਪਰਿਵਾਰ ਨੂੰ ਨਿਅਾਂ ਮਿਲਿਅਾ ਹੈ ਸਗੋਂ ਸਾਰੀ ਕੌਮ ਨੂੰ ੲਿਨਸਾਫ਼ ਮਿਲਿਅਾ ਹੈ ਕਿਉਂਕਿ ੲਿਹ ਘਟਨਾ ਨਸਲੀ ਅਪਰਾਧ ਸੀ। ੳੁਨ੍ਹਾਂ ਕਿਹਾ ਕਿ ਗਾਰਸੀਅਾ ਨੇ ਮੁਸਲਮਾਨਾਂ ਖਿਲਾਫ਼ ਨਸਲੀ ਟਿੱਪਣੀਅਾਂ ਕੀਤੀਅਾਂ ਤੇ ੳੁਸ ਨੇ ਸ੍ਰ.  ਪਿਅਾਰਾ ਸਿੰਘ ਨੂੰ ਕਿਹਾ,‘ ਮੈਂ ਤੁਹਾਡੀ ਮਸੀਤ ਡੇਗਣ ਜਾ ਰਿਹਾ ਹਾਂ।’ ਸ੍ਰ.  ਗਰੇਵਾਲ ਨੇ ਕਿਹਾ ਕਿ ਸਿੱਖਾਂ ਨੂੰ ਗਲਤੀ ਨਾਲ ਮੁਸਲਮਾਨ ਸਮਝ ਲਿਅਾ ਜਾਂਦਾ ਹੈ ਕਿਉਂਕਿ ਮੀਡੀਅਾ ਪੱਗ ਬੰਨ੍ਹੀ ਵਾਲੇ ਅਤਿਵਾਦੀਅਾਂ ਦੀਅਾਂ ਤਸਵੀਰਾਂ ਦਿਖਾਉਂਦਾ ਰਹਿੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਇਸ ਖ਼ਾਸ ਗੱਲਬਾਤ ਵਿੱਚ ਸਵਰਨਜੀਤ ਸਿੰਘ ਖ਼ਾਲਸਾ, ਜੋ ਕਿ ਨੌਰਵਿਚ, ਕਨੇਟੀਕਟ (ਅਮਰੀਕਾ) ਦੇ ਪਹਿਲੇ ਸਿੱਖ ਮੇਅਰ ਬਣੇ ਹਨ, ਨੇ ਪੱਤਰਕਾਰ ਮਨਦੀਪ ਸਿੰਘ ਨਾਲ ਆਪਣੇ ਜੀਵਨ ਅਤੇ ਸੰਘਰਸ਼ ਬਾਰੇ ਦੱਸਿਆ।
22 ਮਈ, 2018 ਨੂੰ ਟਰਲੋਕ ਸ਼ਹਿਰ ਦੀ ਕਾਉਂਸਲ ਵਲੋਂ ਮੇਅਰ ਗੈਰੀ ਸੋਇਸੇਥ ਦੇ ਦਸਤਖਤਾਂ ਹੇਠ ਪ੍ਰਵਾਨ ਕੀਤੇ ਗਏ ਮਤੇ ਵਿਚ ਜੂਨ 1984 ਨੂੰ ਪੰਜਾਬ 'ਤੇ ਹੋਏ ਭਾਰਤੀ ਫੌਜੀ ਹਮਲੇ ਦੌਰਾਨ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: