Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰੂਪ ਨਗਰ ਪੁਲਿਸ ਵੱਲੋਂ ਦੋ ਮਾਊਵਾਦੀ ਕਾਰਕੂਨਾਂ ਨੂੰ ਫੜਨ ਦਾ ਦਾਅਵਾ

ਰੂਪ ਨਗਰ ਪੁਲਿਸ ਵੱਲੋਂ ਦੋ ਮਾਊਵਾਦੀ ਕਾਰਕੂਨਾਂ ਨੂੰ ਫੜਨ ਦਾ ਦਾਅਵਾ

ਰੂਪਨਗਰ (3 ਸਤੰਬਰ ,2015): ਜਿਲਾ ਪੁਲਿਸ ਨੇ ਬਿਹਾਰ ‘ਚ ਸਰਗਰਮ ਮਾਓਵਾਦੀ ਧੜੇ ਦੇ 2 ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਇਹ ਦੋਵੇਂ ਮੁਲਜ਼ਮ ਬਿਹਾਰ ਪੁਲਿਸ ਨੂੰ ਲੋੜੀਂਦੇ ਸਨ ਜਿਨ੍ਹਾਂ ‘ਤੇ ਕਤਲ ਅਤੇ ਗੱਡੀਆਂ ਦੀ ਸਾੜ-ਫੂਕ ਦੇ ਸੰਗੀਨ ਮੁਕੱਦਮੇ ਦਰਜ ਹਨ ਅਤੇ ਇਹ ਰੂਪਨਗਰ ਦੇ ਇਕ ਢਾਬੇ ‘ਤੇ ਲੁੱਕ ਕੇ ਰਹਿ ਰਹੇ ਸਨ।

ਗ੍ਰਿਫਤਾਰ ਮਾਉਵਾਦੀ ਕਾਰਕੂਨ ਪੁਲਿਸ ਹਿਰਾਸਤ ਵਿੱਚ
ਗ੍ਰਿਫਤਾਰ ਮਾਉਵਾਦੀ ਕਾਰਕੂਨ ਪੁਲਿਸ ਹਿਰਾਸਤ ਵਿੱਚ

ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਵਰਿੰਦਰਪਾਲ ਸਿੰਘ ਵੱਲੋਂ ਦੱਸੀ ਕਹਾਣੀ ਅਨਸਾਰ ਬੀਤੇ ਦਿਨ ਇੰਸਪੈਕਟਰ ਗੱਬਰ ਸਿੰਘ ਇੰਚਾਰਜ ਸੀ. ਆਈ. ਏ. ਰੂਪਨਗਰ ਪੁਲਿਸ ਪਾਰਟੀ ਸਮੇਤ ਸਰਹਿੰਦ ਨਹਿਰ ਪੁਲ ‘ਤੇ ਨਾਕਾਬੰਦੀ ਦੌਰਾਨ ਤਲਾਸ਼ੀ ਲੈ ਰਹੇ ਸਨ, ਇਸੇ ਦੌਰਾਨ ਸ਼ੱਕ ਪੈਣ ‘ਤੇ ਮਦੀਪ ਯਾਦਵ ਉਰਫ਼ ਮਟਲੂ ਅਤੇ ਸਨੋਜ ਯਾਦਵ ਉਰਫ਼ ਭਿਖਾਰੀ ਯਾਦਵ ਜੋ ਗਇਆ (ਬਿਹਾਰ) ਦੇ ਰਹਿਣ ਵਾਲੇ ਹਨ ਅਤੇ ਬਿਹਾਰ, ਝਾਰਖੰਡ, ਸਪੈਸ਼ਲ ਏਰੀਆ ਕਮੇਟੀ (ਬੀ. ਜੇ. ਐਸ. ਏ. ਸੀ.) ਸੀ.ਪੀ.ਆਈ. ਮਾਊਵਾਦ ਨਾਲ ਸਬੰਧਤ ਹਨ, ਨੂੰ ਕਾਬੂ ਕੀਤਾ ਗਿਆ।

ਇਨ੍ਹਾਂ ਕੋਲੋਂ ਇਕ ਦੇਸੀ ਪਿਸਤੌਲ, ਦੋ ਜਿੰਦਾ ਕਾਰਤੂਸ ਤੇ ਇਕ ਕਮਾਨੀਦਾਰ ਚਾਕੂ ਬਰਾਮਦ ਕੀਤਾ ਗਿਆ।

ਜ਼ਿਲ੍ਹਾ ਪੁਲਿਸ ਮੁਖੀ ਦੱਸਣ ਮੁਤਾਬਿਕ ਮਦੀਪ ਯਾਦਵ ਜ਼ੋਨਲ ਕਮਾਂਡਰ ਹੈ ਜਦੋਂ ਕਿ ਮਨੋਜ ਯਾਦਵ ਏਰੀਆ ਕਮਾਂਡਰ ਹੈ।ਇਨ੍ਹਾਂ ਦੀ ਸਾਲ 2014 ‘ਚ ਬਿਸਰਾਪੁਰ ਜ਼ਿਲ੍ਹਾ ਮਾਲਾਮੂ ਵਿਚ ਟੀ.ਪੀ.ਸੀ. ਦੇ 15 ਕਾਰਕੁਨਾਂ ਨੂੰ ਕਤਲ ਕਰਨ ਤੇ ਸਾਲ 2015 ‘ਚ ਮਦਨਪੁਰ ਜ਼ਿਲ੍ਹਾ ਔਰੰਗਾਬਾਦ (ਬਿਹਾਰ) ‘ਚ 35 ਗੱਡੀਆਂ ਜਲਾਉਣ ‘ਚ ਸ਼ਮੂਲੀਅਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਸਾਲ 1991 ਵਿੱਚ ਭਾਈ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ ਵਿੱਚ 29 ਸਾਲ ਬਾਅਦ ਕਾਨੂੰਨ ਦੀ ਦਾੜ੍ਹ ਹੇਠ ਆਏ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ
ਭਾਰਤ ਵਿਚ ਫੌਜ ਜਾਂ ਪੁਲੀਸ ਦੀ ਮਹਿਮਾ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਸਰਹੱਦਾਂ 'ਤੇ ਸਾਡੇ ਵਾਸਤੇ ਦਿਨ ਰਾਤ ਦੀ ਡਿਊਟੀਆਂ ਕਰਦੇ ਹਨ। ਇਹਨਾਂ ਸੁਰੱਖਿਆ ਕਰਮੀਆਂ ਦੀ ਬਦੌਲਤ ਜਨਤਾ
ਪਟਿਆਲਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਬਾਰੇ ‘ਸਰਕਾਰੀ ਪੱਖ ਤੋਂ ਵੱਖਰਾ ਪੱਖ’ ਰੱਖਣ ਵਾਲਿਆਂ ਵਿਰੁੱਧ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਕਈ ਹਿੱਸਿਆਂ ਵਲੋਂ ਕਰੜੀ ਨਿਖੇਧੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: