Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੌਦਾ ਡੇਰੇ ਦੀ ਵੋਟ ਹਰਿਆਣਾ ਵਿੱਚ ਸਿਆਸੀ ਸੈਮੀਕਰਨ ਬਦਲਣ ਵਿੱਚ ਰਹੀ ਅਸਫਲ

ਸੌਦਾ ਡੇਰੇ ਦੀ ਵੋਟ ਹਰਿਆਣਾ ਵਿੱਚ ਸਿਆਸੀ ਸੈਮੀਕਰਨ ਬਦਲਣ ਵਿੱਚ ਰਹੀ ਅਸਫਲ

ਜਲੰਧਰ (20 ਅਕਤੂਬਰ, 2014 ): ਲੰਘੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਂਵੇਂ ਬਾਜਪਾ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਹੋਇਆ ਹੈ, ਪਰ ਡੇਰਾ  ਸਾਧ ਵੱਲੋਂ ਭਾਜਪਾ ਦੀ ਕੀਤੀ ਹਮਾਇਤ ਦਾ ਭਾਜਪਾ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਮਿਲਿਆ।ਭਾਜਪਾ ਦੇ ਕੇਂਦਰੀ ਨੇਤਾਵਾਂ ਨੇ ਚੋਣਾਂ ਵਿੱਚ ਸੌਦਾ ਡੇਰੇ ਦੀ ਹਮਾਇਤ ਹਾਸਲ ਕਰਨ ਲਈ ਸੌਦਾ ਸਾਧ ਨਾਲ ਵਿਸ਼ੇਸ ਮੀਟਿੰਗਾਂ ਕੀਤੀਆਂ ਸਨ।

Sauda Sadh
ਸੌਦਾ ਸਾਧ

ਕੇਂਦਰੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਵੱਲੋਂ ਸੌਦਾ ਸਾਧ ਨਾਲ ਸੌਦਾ ਦੇਰੇ ਵਿੱਚ ਭਾਜਪਾ ਲਈ ਹਮਾਇਤ ਹਾਸਲ ਕਰਨ ਲਈ ਵਿਸੇਸ਼ ਮੁਲਾਕਾਤ ਕੀਤੀ ਗਈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਹਰਿਆਣਾ ਵਿੱਚ ਅਯੋਜਿਤ ਭਾਜਪਾ ਦੀਆਂ ਰੈਲੀਆਂ ਵਿੱਚ ਸੌਦਾ ਸਾਧ ਦੇ ਵਿਸ਼ੇਸ਼ ਗੁਣ ਗਾਏ ਗਏ।

ਪਰ ਸਾਹਮਣੇ ਆਏ ਨਤੀਜੇ ਦੱਸਦੇ ਹਨ ਕਿ ਆਪਣੇ ਸਭ ਤੋਂ ਵਧੇਰੇ ਗੜ੍ਹ ਵਾਲੇ ਜ਼ਿਲ੍ਹਾ ਸਿਰਸਾ ਵਿਚ ਵੀ ਭਾਜਪਾ ਨੂੰ ਕੋਈ ਲਾਭ ਨਹੀਂ ਮਿਲਿਆ, ਸਗੋਂ ਡੇਰੇ ਦੇ ਹੈੱਡਕੁਆਰਟਰ ਵਾਲੇ ਸਿਰਸਾ ਜ਼ਿਲ੍ਹੇ ਵਿਚ ਹੀ ਪੰਜੇ ਹਲਕਿਆਂ ‘ਚ ਇਨੈਲੋ ਤੇ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ।

ਹਰਿਆਣਾ ਵਿਚ ਸਿਰਸਾ, ਫਤਿਹਾਬਾਦ, ਜੀਂਦ ਵਧੇਰੇ ਪੰਜਾਬੀ ਵਸੋਂ ਵਾਲੇ ਜ਼ਿਲ੍ਹੇ ਹਨ ਤੇ ਇਨ੍ਹਾਂ ਜ਼ਿਲਿ੍ਹਆਂ ਵਿਚ ਡੇਰੇ ਦਾ ਕਾਫੀ ਪ੍ਰਭਾਵ ਸਮਝਿਆ ਜਾਂਦਾ ਰਿਹਾ ਹੈ।

ਭਾਜਪਾ ਨੇਤਾਵਾਂ ਦਾ ਸਾਰਾ ਜ਼ੋਰ ਇਨੈਲੋ ਦੇ ਗੜ੍ਹ ਨੂੰ ਤੋੜਨ ਉਪਰ ਲੱਗਾ ਹੋਇਆ ਸੀ ਪਰ ਵਧੇਰੇ ਪੰਜਾਬੀ ਵਸੋਂ ਵਾਲੇ ਤਿੰਨ ਜ਼ਿਲਿ੍ਹਆਂ ਸਿਰਸਾ, ਜੀਂਦ ਅਤੇ ਫਤਿਹਾਬਾਦ ਵਿਚ ਇਨੈਲੋ ਵੱਡੀ ਪੱਧਰ ‘ਤੇ ਬਾਜ਼ੀ ਮਾਰ ਗਈ ਹੈ। ਤਿੰਨ ਜ਼ਿਲਿ੍ਹਆਂ ਦੀਆਂ 12 ਸੀਟਾਂ ਵਿਚੋਂ 10 ਇਨੈਲੋ ਦੇ ਹੱਕ ‘ਚ ਗਈਆਂ ਹਨ ਜਦਕਿ ਟੋਹਾਣਾ ਤੇ ਉਚਾਣਾ ਹਲਕਿਆਂ ‘ਚ ਭਾਜਪਾ ਉਮੀਦਵਾਰ ਜੇਤੂ ਰਹੇ ਹਨ। ਰਾਜਸੀ ਹਲਕਿਆਂ ਵਿਚ ਇਹ ਆਮ ਚਰਚਾ ਹੈ ਕਿ ਡੇਰੇ ਦੀ ਵੋਟ ਸਿਆਸੀ ਸਮੀਕਰਨ ਬਦਲਣ ‘ਚ ਅਸਫ਼ਲ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਬਾਦਲ ਦਲ-ਭਾਜਪਾ ਦਰਮਿਆਨ ਗੱਠਜੋੜ ਲਈ ਗੱਲਬਾਤ ਚੱਲਦੇ ਹੋਣ ਦੀਆਂ ਅਟਕਲਾਂ ਦੀ ਪੁਸ਼ਟੀ ਕਰਦਿਆਂ ਭਾਪਜਾ ਆਗੂ ਅਮਿਤ ਸ਼ਾਹ ਨੇ ਬੀਤੇ ਦਿਨ ਦਿੱਲੀ ਵਿਖੇ ਇਸ ਵਿਸ਼ੇ ਵਾਰੇ ਇਕ ਸਿੱਧੇ ਸਵਾਲ ਦੇ ਜਵਾਬ
ਪਿਛਲੇ ਸਮੇਂ ਦੌਰਾਨ ਇੰਡੀਆ ਦੇ ਰਾਜਨੀਤਕ ਗਲਿਆਰਿਆਂ ਵਿਚ ਜੋ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਤੋਂ ਇਹ ਸਵਾਲ ਖਾਸ ਤੌਰ 'ਤੇ ਉਭਰ ਕੇ ਆ ਰਹੇ ਹਨ ਅਤੇ ਇਸਤੋਂ ਇਹ ਸਿਧ ਹੋ ਰਿਹਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: