ਗੁਰਦਾਸਪੁਰ: ਐਤਵਾਰ ਅਤੇ ਸੋਮਵਾਰ ਦੀ ਵਿਚਕਾਰਲੀ ਰਾਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ‘ਤੇ ਚੱਕਰੀ ਪੋਸਟ ‘ਤੇ ਬੀ.ਐੱਸ.ਐਫ਼ ਵੱਲੋਂ ਕੀਤੀ ਗਈ ਫਾਇਰਿੰਗ ਦੇ ਬਾਅਦ ਹੁਣ ਇਸ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਪਿੰਡਾਂ ਵਿਚ ਪੰਜਾਬ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸ ਦੌਰਾਨ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਅਲਾਵਾ ਭਾਰੀ ਫੋਰਸ ਅਤੇ ਕਮਾਂਡੋਜ਼ ਵੱਲੋਂ ਗੰਨੇ ਦੇ ਖੇਤਾਂ ਸਮੇਤ ਝਾੜੀਆਂ ਅਤੇ ਹਰੇਕ ਸ਼ੱਕੀ ਥਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।