ਲੁਧਿਆਣਾ: ਸੰਵਾਦ ਦੇ ਮੰਚ ਤੋਂ “ਭਾਰਤੀ ਰਾਸ਼ਟਰਵਾਦ ਦਾ ਉਭਾਰ ਤੇ ਪਾਸਾਰ” ਵਿਸ਼ੇ ‘ਤੇ 22 ਮਈ ਨੂੰ ਪੰਜਾਬੀ ਭਵਨ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਸ. ਅਵਤਾਰ ਸਿੰਘ ਯੂ.ਕੇ. ਅਤੇ ਕੰਵਲਜੀਤ ਸਿੰਘ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਸਿੱਖ ਵਿਦਵਾਨ ਸ. ਅਜਮੇਰ ਸਿੰਘ ਕੁੰਜੀਵਤ ਵਿਚਾਰ ਸਾਂਝੇ ਕਰਨਗੇ।

ਇਹ ਇਸ ਵਿਸ਼ੇ ‘ਤੇ ਦੂਜਾ ਸੈਮੀਨਾਰ ਹੋਵੇਗਾ। ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ ਵੀ ਸੰਵਾਦ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ “ਰਾਸ਼ਟਰਵਾਦ ਮੌਜੂਦਾ ਸੰਦਰਭ ਵਿਚ” ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ ਸੀ।