Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ਼ਿਵ ਸੈਨਾ ਹਿੰਦੂਸਤਾਨ ਅਤੇ ਹਿੰਦੂ ਸੁਰੱਕਸ਼ਾ ਸਿਮਤੀ ਫਿਰਕੂ ਬਿਆਨਬਾਜ਼ੀ ਕਰਕੇ ਫੈਲਾਅ ਰਹੀਆਂ ਨੇ ਨਫਰਤ: ਭਾਈ ਹਰਪਾਲ ਸਿੰਘ ਚੀਮਾ

ਸ਼ਿਵ ਸੈਨਾ ਹਿੰਦੂਸਤਾਨ ਅਤੇ ਹਿੰਦੂ ਸੁਰੱਕਸ਼ਾ ਸਿਮਤੀ ਫਿਰਕੂ ਬਿਆਨਬਾਜ਼ੀ ਕਰਕੇ ਫੈਲਾਅ ਰਹੀਆਂ ਨੇ ਨਫਰਤ: ਭਾਈ ਹਰਪਾਲ ਸਿੰਘ ਚੀਮਾ

ਫਤਿਹਗੜ੍ਹ ਸਾਹਿਬ(5 ਜੂਨ 2014): ਸ਼ਿਵ ਸ਼ੈਨਾ ਹਿੰਦੁਸਤਾਨ ਦੇ ਪ੍ਰਧਾਨ ਸੰਜੀਵ ਘਨੌਲੀ ਤੇ ਪਵਨ ਗੁਪਤਾ ਅਤੇ ਹਿੰਦੂ ਸੁਰਕੱਸ਼ਾ ਸੰਮਿਤੀ ਦੇ ਪੰਚਾਨੰਦ ਗਿਰੀ ਵੱਲੋਂ ਲਗਾਤਰ ਆ ਰਹੇ ਸਿਖ ਵਿਰੋਧੀ ਧਮਕੀਆਂ ਭਰੇ ਬਿਆਨਾਂ ਦਾ ਨੋਟਿਸ ਲੈਦਿਆਂ ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਿੰਦੂ ਫ਼ਿਰਕਾਪ੍ਰਸਤਾਂ ਵਲੋਂ ਇਹ ਕਾਰਵਾਈਆਂ ਸਿੱਖ ਨੌਜਵਾਨਾਂ ਨੂੰ ਭੜਕਾਉਣ ਲਈ ਕਰ ਰਹੇ ਹਨ ਤਾਂ ਜੋ ਉਨ੍ਹਾਂ ’ਤੇ ਝੂਠੇ ਪੁਲਸ ਕੇਸ ਪਾਏ ਜਾ ਸਕਣ ਅਤੇ ਇਸ ਨੂੰ ਅਮਨ-ਕਨੂੰਨ ਦਾ ਮੁੱਦਾ ਬਣਾ ਕੇ ਸਿੱਖ ਪਰਿਵਾਰਾਂ ਦੀ ਬੇਅਦਬੀ ਕਰ ਸਕਣ। ਇਹ ਜਥੇਬੰਦੀਆਂ ਪੰਜਾਬ ’ਚ ਪਿਛਲੇ ਦਹਾਕਿਆਂ ਵਾਲਾ ਮਾਹੌਲ ਬਣਾਉਣਾ ਚਾਹੁੰਦੀਆਂ ਹਨ। ਅਸੀਂ ਇਨ੍ਹਾਂ ਦੀਆਂ ਸ਼ਿਕਾਇਤਾਂ ਇਨ੍ਹਾਂ ਦੀਆਂ ਸੀ.ਡੀਜ਼ ਸਮੇਤ ਸਰਕਾਰ ਕੋਲ ਦਰਜ ਕਰਵਾ ਦਿੱਤੀਆਂ ਹਨ।

ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਮੋਦੀ ਦੀ ਕੋਈ ਲਹਿਰ ਨਹੀਂ ਚੱਲੀ ਤੇ ਭਗਵੀਆਂ ਪਾਰਟੀਆਂ ਇਸ ਗੱਲ ਨੂੰ ਸਮਝਦੀਆਂ ਹਨ।ਇਸੇ ਲਈ 16 ਮਈ ਦੇ ਚੋਣ ਨਤੀਜਿਆਂ ਪਿੱਛੋਂ ਹੀ ਮੋਹਨ ਭਾਗਵਤ ਅਤੇ ਪ੍ਰਵੀਨ ਤੋਗੜੀਆਂ ਨੇ ਲਗਾਤਾਰ ਪੰਜਾਬ ਵਿੱਚ ਆਰ.ਐਰ.ਐਸ. ਦੇ ਕੈਂਪਾਂ ਦਾ ਦੌਰ ਸ਼ੁਰੂ ਕਰ ਰੱਖਿਆ ਹੈ।
ਸਿੱਖ ਮਰਿਯਾਦਾ ਦੇ ਵਿਰੁੱਧ ਚੱਲਣ ਵਾਲੇ ਸਿੱਖੀ ਦੇ ਸ਼ਰੀਕ ਰਾਧਾ ਸੁਆਮੀ ਮੱਤ ਦੇ ਮੁਖੀ ਨਾਲ ਮਾਨਸਾ ਵਿੱਚ ਮੋਹਨ ਭਾਗਵਤ ਵਲੋਂ ਮੀਟਿੰਗ ਕਰਨਾ ਸਿੱਖ ਹਲਕਿਆਂ ਵਿੱਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੋਈ ਹੈ। ਇਨ੍ਹਾਂ ਭਗਵੀਆਂ ਪਾਰਟੀਆਂ ਵੱਲੋਂ ਸਿੱਖ ਵਿਰੋਧੀ ਡੇਰੇਦਾਰਾਂ ਨਾਲ ਸੰਪਰਕ ਵਧਾਏ ਗਏ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿੱਚ ਇਨ੍ਹਾਂ ਡੇਰਿਆਂ ਦੇ ਸਿੱਖ ਸਰੂਪ ਵਾਲੇ ਲੋਕਾਂ ਨੂੰ ਸਿੱਧ-ਅਸਿੱਧੇ ਤਰੀਕੇ ਨਾਲ ਪੰਜਾਬ ਦੇ ਰਾਜਨੀਤਿਕ ਅਖਾੜੇ ਵਿੱਚ ਉਤਾਰਿਆ ਜਾਵੇ।
ੳਨ੍ਹਾਂ ਕਿਹਾ ਕਿ 6 ਜੂਨ ਨੂੰ ਦਰਬਾਰ ਸਾਹਿਬ ’ਤੇ ਹਮਲੇ ਦੀ ਯਾਦ ਵਿੱਚ ਮੁੜ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਜੁੜਣਗੀਆਂ। ਹਰ ਸਾਲ ਵਾਂਗ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਜਾਵੇਗੀ ਜਥੇਦਾਰ ਅਕਾਲ ਤਖ਼ਤ ਸਾਹਿਬ ਹਰ ਸਾਲ ਵਾਂਗ ‘ਇਤਿਹਾਸਕ’ ਤਕਰੀਰ ਕਰਨਗੇ। ਜੇਲ੍ਹਾਂ ’ਚੋਂ ਸਿੱਖ ਨੌਜਵਾਨਾਂ ਨੂੰ ਛੁਡਾਉਣ ਦੀ ਵੀ ਗੱਲ ਹੋਵੇਗੀ। ਸਾਨੂੰ ਇਹ ਦਿਹਾੜਾ ਮਨਾਉਂਦਿਆਂ ਨੂੰ 30 ਸਾਲ ਹੋ ਗਏ ਹਨ ਪਰ ਲਗਤਾਰ ਅਕਾਲ ਤਖ਼ਤ ’ਤੇ ਜੁੜਣ ਵਾਲਾ ਕਾਫ਼ਲਾ ਘਟਦਾ ਜਾ ਰਿਹਾ ਹੈ। ਸਿੱਖਾਂ ਵਿੱਚ ਸਿੱਖ ਲੀਡਰਾਂ ਦੀ ਭਰੋਸੇਯੋਗਤਾ ਖ਼ਤਮ ਹੁੰਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਦਲ ਖ਼ਾਲਸਾ ਜਥੇਬੰਦੀ ਨੇ ਅੰਮ੍ਰਿਤਸਰ ਵਿੱਚ ਗੁਰਦੁਆਰਾ ਸੰਤੋਖਸਰ ਦੀ ਪਾਰਕਿੰਗ ਵਿੱਚ ਸ਼ਾਮ ਨੂੰ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਲਈ ਕਾਨਫਰੰਸ ਦਾ ਅਯੋਜਨ ਕੀਤਾ ਹੈ ਅਤੇ ਉਨ੍ਹਾਂ ਨੇ ਬਾਕੀ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਹੈ। ਸਾਡੇ ਵੱਲੋਂ ਅਪੀਲ ਹੈ ਕਿ ਸਾਰੇ ਪੰਥ ਦਰਦੀ ਵੀਰ ਉੱਥੇ ਜ਼ਰੂਰ ਪਹੁੰਚਣ ਪਰ ਮੌਜ਼ੂਦਾ ਸਮੇਂ ਨੂੰ ਮੁੱਖ ਰੱਖਦਿਆਂ ਸ਼ਹੀਦਾਂ ਨੇ ਜਿਸ ਕਾਰਜ ਲਈ ਕੁਰਬਾਨੀਆਂ ਕੀਤੀਆਂ ਹਨ, ਉਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਅਤੇ ਸਾਰੀਆਂ ਜਥੇਬੰਦੀਆਂ ਦੀ ਲੀਡਰਿਸ਼ਪ ਆਉਣ ਵਾਲੇ ਸਮੇਂ ਲਈ ਇੱਕ ਪ੍ਰੋਗਰਾਮ ਦਵੇ ਜਿਸ ਨਾਲ ਇਸ ਕਾਫ਼ਲੇ ਨੂੰ ਵਧਾਇਆ ਜਾ ਸਕੇ ਤੇ ਕੌਮ ਆਪਣੇ ਨਿਸ਼ਾਨਿਆਂ ਵੱਲ ਵਧ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਕੈਨੇਡਾ ਸਰਕਾਰ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਤਿੰਨ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਦਲ ਖ਼ਾਲਸਾ ਆਗੂਆਂ ਨੇ ਜਸਟਿਨ ਟਰੂਡੋ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ, ਪਾਕਿਸਤਾਨ ਸਰਕਾਰ ਨੂੰ
ਪੰਜਾਬ ਡੇਅ ਮੌਕੇ ਨਵੰਬਰ 1984 ਕਤਲੇਆਮ ਤੋ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੱਕ ਹੱਕ ਤੇ ਇਨਸਾਫ ਲੈਣ ਅਤੇ ਪੰਜਾਬ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਦਾ ਹੋਕਾ ਦੇਣ ਲਈ ਦਲ ਖਾਲਸਾ
ਪੰਜਾਬ ਦੀ ਪ੍ਰਭੁਸੱਤਾ ਅਤੇ ਅਜ਼ਾਦੀ ਦੀ ਵਕਾਲਤ ਕਰਨ ਵਾਲੀਆਂ ਦੋ ਪ੍ਰਮੁੱਖ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖਾਲਸਾ, ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੈ ਕਿ ਉਹ ਸਿੱਖਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: