
ਲੰਡਨ (1 ਸਤੰਬਰ, 2015): ਬਰਤਾਨੀਆ ਵਿਚ ਪੰਜਾਬੀ ਭਾਸ਼ਾ ਸਮੇਤ ਹੋਰਨਾਂ ਭਾਸ਼ਾਵਾਂ ਦੇ ਏ ਲੈਵਲ ਕੋਰਸ ਬੰਦ ਕਰਨ ਦੇ ਵਿਰੋਧ ਵਿਚ ਚੱਲ ਰਹੀ ਮੁਹਿੰਮ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਲੋਕਾਂ ਤੋਂ ਦਸਤਖਤ ਕਰਵਾਏ ਗਏ।
ਇਸ ਦਸਤਖਤੀ ਮੁਹਿੰਮ ਦਾ ਹਿੱਸਾ ਬਣਦਿਆਂ ਐਮ.ਪੀ. ਵਰਿੰਦਰ ਸ਼ਰਮਾਂ ਨੇ ਵੀ , ਪਟੀਸ਼ਨ ਤੇ ਦਸਤਖ਼ਤ ਕੀਤੇ ਹਨ ।
ਉਨ੍ਹਾਂ ਕਿਹਾ ਅਜੋਕੇ ਸਮੇਂ ਵਿਚ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾਂ ਸਮੇਂ ਦੀ ਲੋੜ ਹੈ, ਪੰਜਾਬੀ ਹੀ ਨਹੀਂ ਬਲਕਿ ਹੋਰ ਭਾਸ਼ਾਵਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਣਾ ਚਾਹੀਦਾ ਹੈ । ਉਨ੍ਹਾਂ ਇਸ ਸਬੰਧੀ ਸਰਕਾਰ ਦੀ ਨੀਤੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਭਾਂਵੇਂ ਸਰਕਾਰ ਨੇ ਇਸ ਸਬੰਧੀ ਹੁਣ ਮੁੜ ਵਿਚਾਰ ਕਰਕੇ ਇਨ੍ਹਾਂ ਕੋਰਸਾਂ ਨੂੰ ਚਾਲੂ ਰੱਖਣ ਦੀ ਬਿਆਨਬਾਜ਼ੀ ਕੀਤੀ ਹੈ, ਪਰ ਤਸੱਲੀ ਉਦੋਂ ਹੋਵੇਗੀ ਜਦੋਂ ਸਬੰਧਿਤ ਵਿਭਾਗ ਨੇ ਇਸ ਦੀ ਪੱਕੇ ਤੌਰ ‘ਤੇ ਪੁਸ਼ਟੀ ਕੀਤੀ ।
ਇਸ ਦਸਤਖ਼ਤੀ ਮੁਹਿੰਮ ਸਬੰਧੀ ਹਰਮੀਤ ਸਿੰਘ ਭੱਕਨਾ ਨੇ ਕਿਹਾ ਕਿ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਤੌਰ ‘ਤੇ ਲੋਕਾਂ ਤੋਂ ਦਸਤਖ਼ਤ ਕਰਵਾਏ ਹਨ, ਉਨ੍ਹਾਂ ਨੂੰ ਭਰਵਾਂ ਸਮਰਥਨ ਮਿਲਿਆ ਹੈ ।