Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਰਤਾਨੀਆ ਦੀ ਸਿੱਖ ਜੱਥੇਬੰਦੀ ਨੂੰ ਸੰਯੂਕਤ ਰਾਸ਼ਟਰ ਨੇ ਸਲਾਹਕਾਰ ਜੱਥੇਬੰਦੀ ਦਾ ਦਰਜ਼ਾ ਦਿੱਤਾ

ਬਰਤਾਨੀਆ ਦੀ ਸਿੱਖ ਜੱਥੇਬੰਦੀ ਨੂੰ ਸੰਯੂਕਤ ਰਾਸ਼ਟਰ ਨੇ ਸਲਾਹਕਾਰ ਜੱਥੇਬੰਦੀ ਦਾ ਦਰਜ਼ਾ ਦਿੱਤਾ

ਤਰਨ ਤਾਰਨ (1 ਸਤੰਬਰ, 2015): ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਬਰਤਾਨੀਆਂ ਦੀ ਸਮਾਜ ਸੇਵੀ ਸਿੱਖ ਜੱਥੇਬੰਦੀ ‘ਸਿੱਖ ਹਿੳੂਮਨ ਰਾਈਟਸ ਗਰੁੱਪ’ ਨੂੰ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ ਵੱਲੋਂ ਆਪਣੀ ‘ਕੰਸਲਟੇਟਿਵ ਬਾਡੀ’ (ਸਲਾਹਕਾਰ ਜਥੇਬੰਦੀ) ਦਾ ਦਰਜਾ ਦਿੱਤਾ ਗਿਆ ਹੈ।

ਜਥੇਬੰਦੀ ਦੇ ਚੇਅਰਮੈਨ ਡਾ. ਜਸਦੇਵ ਸਿੰਘ ਰਾਏ (ਯੂਕੇ)
ਜਥੇਬੰਦੀ ਦੇ ਚੇਅਰਮੈਨ ਡਾ. ਜਸਦੇਵ ਸਿੰਘ ਰਾਏ (ਯੂਕੇ)

ਇਸ ਬਾਰੇ ਜਾਣਕਾਰੀ ਜਥੇਬੰਦੀ ਦੇ ਚੇਅਰਮੈਨ ਡਾ. ਜਸਦੇਵ ਸਿੰਘ ਰਾਏ (ਯੂਕੇ) ਨੇ ਸੰਸਥਾ ‘ਨਿਸ਼ਾਨ-ਏ-ਸਿੱਖੀ’ ਵਿੱਚ ਕਰਵਾੲੇ ਸੈਮੀਨਾਰ ਦੌਰਾਨ ਦਿੱਤੀ।

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਵਾਤਾਵਰਣ ਪ੍ਰੇਮੀ ਸੇਵਾ ਸਿੰਘ ਅਤੇ ਡਾ. ਸੁਰਜੀਤ ਕੌਰ (ਪੁਣੇ ਯੂਨੀਵਰਸਟੀ) ਇਸ ਕੌਮਾਂਤਰੀ ਜਥੇਬੰਦੀ ਦੇ ਮੈਂਬਰ ਹਨ।

ਡਾ. ਜਸਦੇਵ ਸਿੰਘ ਰਾਏ (ਯੂਕੇ)ਨੂੰ ਸਨਮਾਨਿਤ ਕਰਦੇ ਹੋਏ ਗਿਆਨੀ ਜੋਗਿੰਦਰ ਸਿਮਘ ਵੇਦਾਂਤੀ ਅਤੇ ਬਾਬਾ ਸੇਵਾ ਸਿੰਘ
ਡਾ. ਜਸਦੇਵ ਸਿੰਘ ਰਾਏ (ਯੂਕੇ)ਨੂੰ ਸਨਮਾਨਿਤ ਕਰਦੇ ਹੋਏ ਗਿਆਨੀ ਜੋਗਿੰਦਰ ਸਿਮਘ ਵੇਦਾਂਤੀ ਅਤੇ ਬਾਬਾ ਸੇਵਾ ਸਿੰਘ

ਡਾ. ਰਾਏ ਨੇ ਦੱਸਿਆ ਕਿ ਇਹ ਜਥੇਬੰਦੀ ਸੰਸਾਰ ਪੱਧਰ ’ਤੇ ਮਨੁੱਖੀ ਹੱਕਾਂ ਦੀ ਰਾਖੀ ਲੲੀ ਸਾਲ 1985 ਤੋਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਦਰਜਾ ਮਿਲਣ ਨਾਲ ਸਿੱਖਾਂ ਦੀ ਕੌਮਾਂਤਰੀ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ਵਰਗੀ ਸੰਸਥਾ ਤੱਕ ਪਹੁੰਚ ਆਸਾਨ ਹੋ ਗਈ ਹੈ।

ਇਸ ਜ਼ਰੀਏ ਘੱਟ-ਗਿਣਤੀਆਂ ਸਬੰਧੀ ਮੁੱਦਿਅਾਂ ਨੂੰ ਵਿਸ਼ਵ-ਪੱਧਰ ’ਤੇ ਅਸਰਦਾਰ ਢੰਗ ਨਾਲ ਉਠਾਇਆ ਜਾ ਸਕੇਗਾ।

Gathering-e1441074618382
ਸਮਾਗਮ ਵਿੱਚ ਹਾਜ਼ਰ ਸਰੋਤੇ

ਗਿਅਾਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਮਨੁੱਖੀ ਹੱਕਾਂ ਲਈ ਕੁਰਬਾਨੀ ਦੇਣ ਦੀ ਪ੍ਰੇਰਨਾ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸ਼ਹਾਦਤ ਦੇ ਰੂਪ ’ਚ ਵਿਰਸੇ ਵਿੱਚ ਮਿਲੀ ਹੈ।

ਮੇਜਰ ਜਨਰਲ ਆਰ.ਐਸ. ਛਤਵਾਲ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਇਹ ਦਰਜਾ ਮਿਲਣ ਨਾਲ ਇਨਸਾਫ਼ ਪਸੰਦ ਲੋਕਾਂ ਨੂੰ ਸੰਸਾਰ ਪੱਧਰ ’ਤੇ ਮਜ਼ਬੂਤੀ ਮਿਲੀ ਹੈ। ਅਖੀਰ ਵਿੱਚ ਬਾਬਾ ਸੇਵਾ ਸਿੰਘ ਨੇ ਡਾ. ਰਾਏ ਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕਾਉਂਸਲ ਦੀ ਜੇਨੇਵਾ ਵਿਚ ਹੋਈ ਬੈਠਕ ਦੌਰਾਨ ਸਿੱਖ ਹਿਊਮਨ ਰਾਈਟਸ ਗਰੁੱਪ ਨੇ ਨਵੰਬਰ ੧੯੮੪ ਵਿਚ ਭਾਰਤ ਅੰਦਰ ਹੋਏ ਸਿੱਖ ਕਤਲੇਆਮ ਨੂੰ 'ਨਸਲਕੁਸ਼ੀ' ਐਲਾਨਣ ਦਾ ਮੁੱਦਾ ਚੁੱਕਿਆ।
ਸਿੱਖ ਹਿਊਮਨ ਰਾਈਟਸ ਗਰੁੱਪ ਦੇ ਨਿਰਦੇਸ਼ਕ ਜਸਦੇਵ ਸਿੰਘ ਰਾਏ ਨੇ ਦੱਸਿਆ ਕਿ ਭਾਰਤ ਸਰਕਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ 41 ਹੋਰ ਸਿੱਖ ਸਿਆਸੀ ਨਜ਼ਰਬੰਦਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: