Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਫਾੳੂਂਡੇਸ਼ਨ ਦਾ ਤੀਜਾ ਸਿੱਖ ਫਿਲਮ ਸਮਾਗਮ ਸਮਾਪਤ

ਸਿੱਖ ਫਾੳੂਂਡੇਸ਼ਨ ਦਾ ਤੀਜਾ ਸਿੱਖ ਫਿਲਮ ਸਮਾਗਮ ਸਮਾਪਤ

ਟੋਰਾਂਟੋ (1 ਸਤੰਬਰ, 2015): ਬਰੈਂਪਟਨ ਦੇ ਰੋਜ਼ ਥੀੲੇਟਰ ਵਿੱਚ ਸਿੱਖ ਫਾੳੂਂਡੇਸ਼ਨ ਕੈਨੇਡਾ ਵੱਲੋਂ ਤੀਜਾ ਸਿੱਖ ਇੰਟਰਨੈਸ਼ਨਲ ਫਿਲਮ ਸਮਾਗਮ (ਸਿਫਟ) ਕਰਵਾੲਿਅਾ ਗਿਆ। ੲਿਸ ਦੌਰਾਨ 40 ਤੋਂ ਵੱਧ ਕੈਨੇਡੀਅਨ ਅਤੇ ਕੌਮਾਂਤਰੀ ਫਿਲਮਾਂ ਪ੍ਰਦਰਸ਼ਿਤ ਕੀਤੀਅਾਂ ਗੲੀਅਾਂ।

ਸਾਲ 1999 ਵਿੱਚ ਗਠਿਤ ਸਿੱਖ ਫਾੳੂਂਡੇਸ਼ਨ ਆਫ ਕੈਨੇਡਾ ਦਾ ੳੁਦੇਸ਼ ਸਿੱਖ ਇਤਹਾਸ, ਕਲਾ ਤੇ ਸੱਭਿਆਚਾਰ ਦਾ ਪਸਾਰ ਕਰਨਾ ਹੈ। ੲਿਸ ਸੰਸਥਾ ਦਾ ਮਿਸ਼ਨ ਬੌਧਿਕ ਸੈਮੀਨਾਰ, ਦੁਰਲੱਭ ਕਿਤਾਬਾਂ, ਸਿੱਕਿਆਂ ਤੇ ਦਸਤਾਵੇਜ਼ਾਂ ਦੀ ਨੁਮਾਇਸ਼ ਤੋਂ ਇਲਾਵਾ ਸਾਲਾਨਾ ਫਿਲਮ ਮੇਲਾ ਕਰਵਾਉਣਾ ਹੈ।

 ਸਿੱਖ ਫਾਊਡੇਸ਼ਨ ਦਾ ਤੀਜਾ ਸਿੱਖ ਫਿਲਮ ਸਮਾਗਮ ਸਮਾਪਤ

ਸਿੱਖ ਫਾਊਡੇਸ਼ਨ ਦਾ ਤੀਜਾ ਸਿੱਖ ਫਿਲਮ ਸਮਾਗਮ ਸਮਾਪਤ

ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਛਪੀ ਖ਼ਬਰ ਅਨੁਸਾਰ ਇਸ ਮੇਲੇ ਮੌਕੇ ਅਹੁਦੇਦਾਰ ਨਿੱਕੀ ਗਿੱਲ ਨੇ ਆਖਿਆ ਕਿ ਇਸ ਵਾਰ ਵੀ ਮੇਲੇ ਵਿੱਚ ਸ਼ਾਮਲ ਦਸਤਾਵੇਜ਼ੀ ਤੇ ਲਘੂ ਫਿਲਮਾਂ ਨੇ ਮਨੋਰੰਜਨ ਦੇ ਨਾਲ ਨਾਲ ਸਿੱਖੀ ਬਾਰੇ ਚੇਤਨਾ ਜਗਾਈ ਹੈ। ਕਾਰ ਸਿਖਾਉਣ ਵਾਲੇ ਸਿੱਖ ’ਤੇ ਬਣੀ ਚਰਚਿਤ ਅੰਗਰੇਜ਼ੀ ਫਿਲਮ ‘ਲਰਨਿੰਗ ਟੂ ਡਰਾਈਵ’ ਅਤੇ ਹੈਰੀ ਸਚਦੇਵਾ ਦੀ ‘31 ਅਕਤੂਬਰ 1984’ ਦੇ ਵਿਸ਼ੇਸ਼ ਸ਼ੋਅ ਹੋਏ ।

ਸ਼ੁੱਕਰਵਾਰ ਦੇ ਰੈੱਡ ਕਾਰਪਿਟ ਸਮਾਗਮ ਵਿੱਚ ਡਾਟਾਵਿੰਡ ਦੇ ਮੁਖੀ ਸੁਨੀਤ ਸਿੰਘ ਤੁਲੀ ਅਤੇ ਕਈ ਸਿਆਸੀ ਆਗੂ ਤੇ ਉਭਰਦੇ ਫਿਲਮਕਾਰ ਪੁੱਜੇ ਹੋਏ ਸਨ।

ਸ਼ਨਿਚਰਵਾਰ ਨੂੰ ਜੋਤ ਸਿੰਘ ਅਤੇ ਰੂਪ ਸਿੰਘ ਸੀਰੀਜ਼ ਤੋਂ ਇਲਾਵਾ ਕਿਰਨ ਕੌਰ ਆਹਲੂਵਾਲੀਆ ਦੀ ‘ਚੜ੍ਹਦੀ ਕਲਾ’, ਸਾਮੰਥਾ ਦੀ ‘ਹਾਇਰ ਦੈਨ ਐਵਰੈਸਟ’, ਮਾਈਕਲ ਸਿੰਘ ਦੀ ‘ਗਰੀਨ ਗੁਰੂ’, ਸਤਿੰਦਰ ਕੱਸੋਆਣਾ ਦੀ ‘ਬੌਂਜੁਅਰ ਜੀ’, ਸ਼ੇਨ ਗਿੱਲ ਦੀ ‘ਬਲਬੀਰ ਦਿ ਬਾਰਬਰ’, ਹਰਮਿੰਦਰ ਫੁੱਲ ਦੀ ‘ਸਨ’, ਹਨੀ  ਸਿੰਘ ਦੀ ‘ਹੀਰ’, ਨਵਦੀਪ ਬੌਬੀ  ਦੀ ‘ਇਨਸਾਈਟ’ ਤੇ ਦਲਜੀਤ ਅਮੀ ਦੀ ‘ਸੇਵਾ’ ਆਦਿ ਲਘੂ ਅਤੇ ਦਸਤਾਵੇਜ਼ੀ ਫਿਲਮਾਂ ਦਿਖਾਈਆਂ ਗਈਆਂ।

ਐਤਵਾਰ ਦੇ ਪ੍ਰੋਗਰਾਮ ਦੌਰਾਨ ‘ਰਿਬੈੱਲ ਕੁਈਨ-ਮਹਾਰਾਣੀ ਜਿੰਦਾਂ, ਸਾਮੰਥਾ ਆਂਦਰੇ ਦੀ ‘ਲਾਇਨਜ਼ ਆਫ ਲੰਡਨ’, ਸੁਪਰਫੈਨ ਨਵ ਭਾਟੀਆ, ਲਖਬੀਰ ਸੋਢੀ ਦੀ ‘ਕੱਥਕ ਇਨ ਮੋਸ਼ਨ’, ਸ਼ਾਨਿਆ ਕੋਹਿਨ ਦੀ ‘ਪਰਾਊਡ ਮਦਰ’, ਸੁਮਿਤਾ ਬੱਤਰਾ ਦੀ ‘ਨਮਸਕਾਰ’ ,‘ਪਾਵਰ    ਆਫ ਨਿਰਭਉ ਨਿਰਵੈਰ’ ਆਦਿ ਫਿਲਮਾਂ ਦੇ ਸ਼ੋਅ ਹੋਏ। ੲਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਸਲਾਹਿਅਾ। ਸਤਿੰਦਰ ਕੱਸੋਆਣਾ ਦੀ ਫਰੈਂਚ ਲਘੂ ਫਿਲਮ ‘ਬੌਂਜੁਅਰ ਜੀ’ ਨੂੰ ਅੱਵਲ ਫਿਲਮ ਕਰਾਰ ਦਿੱਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕੈਨੇਡਾ ਦੇ ਸਰੀ ਵਿੱਚ ਸ. ਨਰਿੰਦਰ ਸਿੰਘ ਰੰਧਾਵਾ ਦੇ ਘਰ ਬਾਹਰ ਟੀਮ ਸ਼ਹੀਦ ਨਿੱਝਰ ਦੀ ਬੱਸ ਦੀ ਭੰਨ-ਤੋੜ ਅਤੇ ਨਿੱਜੀ ਕਾਰ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕੀ
ਕੈਨੇਡਾ ਦੇ ਸਿੱਖਾਂ ਖ਼ਿਲਾਫ਼ ਕੂੜ-ਪ੍ਰਚਾਰ ਬਾਰੇ ਡਬਲਯੂ. ਐਸ. ਓ. ਦੀ 2026 ਰਿਪੋਰਟ ਵਿੱਚ ਇੰਡੀਆ ਨਾਲ ਜੁੜੇ ਝੂਠੇ ਬਿਰਤਾਂਤਾਂ, ਸ਼ੱਕੀ ਬੌਟ ਨੈੱਟਵਰਕਾਂ ਅਤੇ ਕੈਨੇਡੀਅਨ ਸਿੱਖਾਂ ’ਤੇ ਪੈ ਰਹੇ ਅਸਰਾਂ ਬਾਰੇ ਵਿਸਥਾਰ
ਡਬਲਯੂ. ਐਸ. ਓ. ਕੂੜ-ਪ੍ਰਚਾਰ ਰਿਪੋਰਟ ਵਿੱਚ ਕੈਨੇਡਾ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਇੰਡੀਆ ਨਾਲ ਜੁੜੇ ਕੂੜ-ਪ੍ਰਚਾਰ, ਸ਼ੱਕੀ ਬੌਟ ਨੈੱਟਵਰਕਾਂ, ਝੂਠੇ ਬਿਰਤਾਂਤਾਂ ਅਤੇ ਉਹਨਾਂ ਦੇ ਅਸਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਸੰਯੁਕਤ ਰਾਸ਼ਟਰ ਦੀ ੮੧ਵੀਂ ਮਹਾਸਭਾ ਦੌਰਾਨ ਸਿੱਖ ਸਵੈ-ਨਿਰਣਾ ਅਤੇ ਸਿਆਸੀ ਹੱਕਾਂ ਦਾ ਮੁੱਦਾ ਉਠਾਇਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: