Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ‘ਤੇ ਹੋਇਆ ਨਸਲੀ ਹਮਲਾ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਾਟਾਵਾ

ਸਿੱਖ ‘ਤੇ ਹੋਇਆ ਨਸਲੀ ਹਮਲਾ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਾਟਾਵਾ

ਸੁਪਨਿੰਦਰ ਸਿੰਘ ਖਹਿਰਾ
ਸੁਪਨਿੰਦਰ ਸਿੰਘ ਖਹਿਰਾ

ਟੋਰਾਂਟੋ (2 ਅਪ੍ਰੈਲ, 2016): ਕੈਨੇਡਾ ਵਿੱਚ ਇੱਕ ਸਿੱਖ ‘ਤੇ ਨਸਲੀ ਹਮਲਾ ਹੋਣ ਦੀ ਖਬਰਾਂ ਮਿਲੀਆਂ ਹਨ। ਕਿਉਬੈਕ ਵਿਚ ਸਿੱਖ ‘ਤੇ ਨਸਲੀ ਹਮਲੇ ਦੀ ਇਸ ਘਟਨਾ ਦਾ ਵਾਪਰਨਾ ਸਿੱਖਾਂ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ।

ਟਰਾਂਟੋ ਏਰੀਆ ਵਾਸੀ ਸੁਪਨਿੰਦਰ ਸਿੰਘ ਖਹਿਰਾ ‘ਤੇ ਬੀਤੇ ਸਨਿਚਰਵਾਰ ਨੂੰ ਰਾਤ ਸਮੇਂ ਕਿਊਬਕ ਸਿਟੀ ‘ਚ 3 ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਸ. ਖਹਿਰਾ ਦੀ ਦਸਤਾਰ ਵੱਲ• ਇਸ਼ਾਰਾ ਕਰਕੇ ਨਫਰਤ ਵਾਲੀਆਂ (ਅੰਗਰਜ਼ੀ ਅਤੇ ਫਰੈਂਚ ‘ਚ) ਟਿੱਪਣੀਆਂ ਕੀਤੀਆਂ ।

ਕਾਰ ਸਵਾਰਾਂ ਨੇ ਸੜਕ ਦੇ ਦੂਜੇ ਪਾਸਿਓੁ ਆ ਕ ਟੈਕਸੀ ਲਈ ਸੜਕ ‘ਤੇ ਖੜੇ• ਸ. ਖਹਿਰਾ ‘ਤੇ ਹਮਲਾ ਕੀਤਾ । ਕੈਨੇਡਾ ‘ਚ ਸੀ. ਸੀ. ਟੀ.ਵੀ. ‘ਤੇ ਜਾਰੀ ਹੋਈ ਘਟਨਾ ਦੀ ਵੀਡੀਓ ‘ਚ 3 ਹਮਲਾਵਰ ਸ. ਖਹਿਰਾ ਨੂੰ ਹੂਰੇ ਅਤੇ ਠੁੱਡੇ ਮਾਰ ਕੇ ਜ਼ਮੀਨ ‘ਤੇ ਸੁੱਟਦੇ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਡਿੱਗੇ ਪਏ ਸ. ਖਹਿਰਾ ਨੂੰ ਕੁੱਟਣਾ ਜਾਰੀ ਰੱਖਿਆ । ਘਟਨਾ ਮੌਕੇ ਸ. ਖਹਿਰਾ ਦੀ ਦਸਤਾਰ ਵੀ ਉਤਰ ਗਈ ।

ਮੌਕੇ ‘ਤੇ ਪੁੱਜੀ ਪੁਲਿਸ ਵਲੋਂ ਦੋ 20/22 ਕੁ ਸਾਲ ਦੇ ਹਮਲਾਵਰ ਫੜੇ ਗਏ ਸਨ ਜਿਨ•ਾਂ ‘ਚੋਂ 1 ਛੱਡ ਦਿੱਤਾ ਗਿਆ ਪਰ ਦੋਸ਼ੀਆਂ ਵਿਰੁੱਧ ਅਜੇ ਨਸਲੀ ਹਮਲੇ ਦੇ ਦੋਸ਼ ਨਹੀਂ ਲੱਗੇ ਕਿਉਂਕਿ ਪੁੱਛਗਿੱਛ ਜਾਰੀ ਹੈ ਙ ਸ. ਖਹਿਰਾ ਨੇ ਕਿਹਾ ਕਿ ਇਸ ਘਟਨਾ ਤੋਂ ਉਹ ਘਬਰਾਏ ਨਹੀਂ, ਉਹ ਭਵਿੱਖ ‘ਚ ਵੀ ਕਿਊਬਕ ਜਾਣਗੇ ਅਤੇ ਦਸਤਾਰ ਸਜਾਉਣ ਤੋਂ ਨਹੀਂ ਹਟਣਗੇ ਕਿਉਂਕਿ ਉਨ•ਾਂ ਨੂੰ ਦਸਤਾਰ ਅਤੇ ਕੈਨਡਾ ‘ਤੇ ਮਾਣ ਹੈ ।

ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਨਫਰਤ ਅਤੇ ਹਿੰਸਾ ਦੀ ਕੈਨੇਡੀਅਨ ਅਤੇ ਹੋਰ ਭਾਈਚਾਰਿਆਂ ‘ਚ ਕੋਈ ਥਾਂ ਨਹੀਂ ਹੈ । ਸ. ਖਹਿਰਾ ਨੇ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਰੀ ਵਿਚ ਕੰਟੇਨਰ ਰਾਹੀਂ ਭੇਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਸਲਾ ਹੋਰ ਗੰਭੀਰ ਹੋ ਗਿਆ ਹੈ। ਨਵੀਆਂ ਉਲੰਘਣਾਵਾਂ ਸਾਹਮਣੇ ਆਉਣ ਤੋਂ ਬਾਅਦ ਸੰਗਤਾਂ ਵਿੱਚ ਰੋਹ ਵਧਿਆ
ਲੰਘੇ ਜੂਨ ਮਹੀਨੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ, 132 ਸਟਰੀਟ, ਸਰੀ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪ ਕੰਟੇਨਰ ਰਾਹੀਂ ਮੰਗਵਾਏ ਗਏ ਸਨ। ਇਸ
ਦਿੱਲੀ ਹਾਈ ਕੋਰਟ ਨੇ ਜਗਤਾਰ ਸਿੰਘ ਜੌਹਲ ਨੂੰ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਉਨ੍ਹਾਂ ਦੀ ਸੰਭਾਵੀ ਰਿਹਾਈ, ਜ਼ਮਾਨਤੀ ਮੁਚਲਕਿਆਂ ਅਤੇ ਚੱਲ ਰਹੇ ਮੁਕੱਦਮਿਆਂ
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਹਾਈ ਕੋਰਟ ਵੱਲੋਂ ਜਗਤਾਰ ਸਿੰਘ ਜੱਗੀ ਜੌਹਲ ਨੂੰ 7 ਕੇਸਾਂ ਵਿੱਚ ਦਿੱਤੀ ਗਈ ਜ਼ਮਾਨਤ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: