Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
British MP signing Sikh Genocide 1984 petition

ਸਿੱਖ ਨਸਲਕੁਸ਼ੀ 1984 ਸੰਬੰਧੀ ਪਟੀਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ; 1 ਨਵੰਬਰ ਦੀ ਰੈਲੀ ਲਈ ਸਿੱਖਾਂ ਵਿਚ ਭਾਰੀ ਉਤਸ਼ਾਹ

ਸਿੱਖ ਨਸਲਕੁਸ਼ੀ 1984 ਸੰਬੰਧੀ ਪਟੀਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ; 1 ਨਵੰਬਰ ਦੀ ਰੈਲੀ ਲਈ ਸਿੱਖਾਂ ਵਿਚ ਭਾਰੀ ਉਤਸ਼ਾਹ

ਲੰਡਨ, ਇੰਗਲੈਂਡ (26 ਅਕਤੂਬਰ, 2013): ਭਾਰਤ ਵਿਚ ਨਵੰਬਰ 1984 ਦੇ ਮੁਢਲੇ ਦਿਨਾਂ ਦੌਰਾਨ ਵਿਆਪਕ ਪੱਧਰ ਉੱਤੇ ਕੀਤੀ ਗਈ ਸਿੱਖ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਲਈ ਸਿੱਖਸ ਫਾਸ ਜਸਟਿਸ ਅਤੇ ਹੋਰਨਾਂ ਸਿੱਖ ਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਇਕ ਪਟੀਸ਼ਨ ਜਨੇਵਾ ਵਿਖੇ ਸੰਯੁਕਤ ਰਾਸ਼ਟਰ ਕੋਲ ਦਾਇਰ ਕੀਤੀ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਪਟੀਸ਼ਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

“ਸਿੱਖ ਨਸਲਕੁਸ਼ੀ ਪਟੀਸ਼ਨ” ਦੇ ਨਾਂ ਨਾਲ ਚਰਚਤ ਇਹ ਪਟੀਸ਼ਨ ਸਯੁੰਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੀ ਮੁਖੀ ਨਵੀ ਪਿੱਲੇ ਨੂੰ ਇਕ ਵਫਦ ਵਲੋਂ ਸੌਾਪੀ ਜਾਵੇਗੀ।ਪਟੀਸ਼ਨ ਸੌਂਪਣ ਵਾਲੇ ਸੰਭਾਵ ਵਫਦ ਵਿਚ ਗੈਰ-ਸਰਕਾਰੀ ਸੰਗਠਨ ਮੂਵਮੈਂਟ ਅਗੇਂਸਟ ਐਟਰਾਸਿਟੀਜ਼ ਐਾਡ ਰਿਪ੍ਰੈਸ਼ਨ (ਐਮ.ਏ.ਆਰ.), ਸਿੱਖਸ ਫਾਰ ਜਸਟਿਸ, ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਯੂਰਪ ਤੇ ਉਤਰੀ ਅਮਰੀਕਾ ਤੋਂ ਸਾਰੇ ਗੁਰਦੁਆਰਿਆਂ ਦੇ ਪ੍ਰਤੀਨਿਧ ਸ਼ਾਮਿਲ ਹੋਣਗੇ।

British MP signing Sikh Genocide 1984 petition
ਪੂਰਬੀ-ਪੱਛਮੀ ਲੀਡਸ ਤੋਂ ਬਰਤਾਨਵੀ ਪਾਰਲੀਮੈਂਟ ਦੇ ਮੈਂਬਰ ਫੈਬਿਅਨ ਹੈਮਿੰਟਨ ਨੇ ਸਿੱਖ ਨਸਕੁਸ਼ੀ ਸੰਬੰਧੀ ਪਾਈ ਜਾ ਰਹੀ ਪਟੀਸ਼ਨ ਦੀ ਹਿਮਾਇਤ ਕਰਦਿਆਂ ਇਸ ਉੱਤੇ ਦਸਤਖ਼ਤ ਕੀਤੇ

ਇਸ ਪਟੀਸ਼ਨ ਸੰਬੰਧੀ ਕੀਤੀ ਲਾਮਬੰਦੀ ਤਹਿਤ ਸਿੱਖ ਕਾਰਕੁੰਨ ਵੱਖ-ਵੱਖ ਭਾਈਚਾਰਿਆਂ ਅਤੇ ਸਿਆਸੀ ਸਖਸ਼ੀਅਤਾਂ ਤੱਕ ਪਟੀਸ਼ਨ ਉੱਤੇ ਦਸਤਖਤ ਕਰਨ ਲਈ ਪਹੁੰਚ ਕਰ ਰਹੇ ਹਨ। ਇਸ ਪਟੀਸ਼ਨ ਦਾ ਹਿੰਦੀ, ਚੀਨੀ, ਜਪਾਨੀ, ਅਰਬੀ, ਜਰਮਨ, ਫਰਾਂਸੀਸੀ, ਸਪੈਨਿਸ਼, ਪੁਰਦਗਾਲੀ ਤੇ ਉਰਦੂ ਸਮੇਤ ਅਨੇਕਾਂ ਭਾਸ਼ਾਵਾਂ ਵਿਚ ਤਰਜ਼ਮਾ ਕੀਤਾ ਗਿਆ ਹੈ ਜਿਸ ਦੀਆਂ ਨਕਲਾਂ ਪਟੀਸ਼ਨ ਦੇ ਪ੍ਰਚਾਰ ਲਈ ਉਸਾਰੀ ਗਈ ਵੈਬਸਾਈਟ ਉੱਤੇ ਵੀ ਮਿਲਦੀਆਂ ਹਨ।

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੂਰਬੀ-ਪੱਛਮੀ ਲੀਡਸ ਤੋਂ ਬਰਤਾਨਵੀ ਪਾਰਲੀਮੈਂਟ ਦੇ ਮੈਂਬਰ ਫੈਬਿਅਨ ਹੈਮਿੰਟਨ ਨੇ ਸਿੱਖ ਨਸਕੁਸ਼ੀ ਸੰਬੰਧੀ ਪਾਈ ਜਾ ਰਹੀ ਪਟੀਸ਼ਨ ਦੀ ਹਿਮਾਇਤ ਕਰਦਿਆਂ ਇਸ ਉੱਤੇ ਦਸਤਖ਼ਤ ਕੀਤੇ।

ਪ੍ਰਾਪਤ ਜਾਣਕਾਰੀ ਅਨੁਸਾਰ ‘1984 ਹਾਂ ਇਹ ਨਸਲਕੁਸ਼ੀ ਹੈ’ ਲਹਿਰ ਤਹਿਤ ਵਿਸ਼ਵ ਦੇ ਸਮੁੱਚੇ ਸਿੱਖ ਭਾਈਚਾਰੇ ਦੀ ਮਦਦ ਨਾਲ ਦਸ ਲੱਖ ਤੋਂ ਵੱਧ ਦਸਤਖਤ ਇਕੱਠੇ ਕੀਤੇ ਗਏ ਹਨ।ਇਸ ਪਟੀਸ਼ਨ ਵਿਚ ਸੰਯੁਕਤ ਰਾਸ਼ਟਰ ਨੂੰ ਬੇਨਤੀ ਕੀਤੀ ਗਈ ਹੈ ਕਿ ਨਵੰਬਰ 1984 ਦੇ ਪਹਿਲੇ ਹਫਤੇ ਦੌਰਾਨ ਸਮੁੱਚੇ ਭਾਰਤ ਵਿਚ ਸਿਖਾਂ ਦੀਆਂ ਜਾਣ-ਬੁੱਝ ਕੇ ਸੋਚੀ ਸਮਝੀ ਸਾਜਿਸ਼ ਤਹਿਤ ਕੀਤੀਆਂ ਹਤਿਆਵਾਂ ਦੀ ਜਾਂਚ ਕਰਵਾਈ ਜਾਵੇ ਤੇ ਇਨ੍ਹਾਂ ਹਤਿਆਵਾਂ ਨੂੰ ਨਸਲਕੁਸ਼ੀ ਬਾਰੇ ਯੂ. ਐਨ. ਕਨਵੈਨਸ਼ਨ ਤਹਿਤ ‘ਨਸਲਕੁਸ਼ੀ’ ਵਜੋਂ ਮਾਨਤਾ ਦਿੱਤੀ ਜਾਵੇ।

ਰੋਜਾਨਾ ਅਜੀਤ ਅਖਬਾਰ ਵਿਚ ਛਪੀ ਇਕ ਖਬਰ ਅਨੁਸਾਰ: ਐਮ. ਏ. ਆਰ. ਦੇ ਬੁਲਾਰੇ ਮਾਸਟਰ ਕਰਨ ਸਿੰਘ ਤੇ ਹਰਮਿੰਦਰ ਸਿੰਘ ਅਨੁਸਾਰ ਨਵੰਬਰ 1 ਨਵੰਬਰ ਨੂੰ ਜਨੇਵਾ ਵਿਚ ਯੂ ਐਨ ਦੇ ਬਾਹਰ ਇਕ ਇਨਸਾਫ ਰੈਲੀ ਕੀਤੀ ਜਾਵੇਗੀ, ਜਿਸ ਰਾਹੀਂ ਵਿਸ਼ਵ ਨੂੰ ਯਾਦ ਕਰਵਾਇਆ ਜਾਵੇਗਾ ਕਿ 29 ਸਾਲ ਬੀਤ ਜਾਣ ਦੇ ਬਾਅਦ ਵੀ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਕਾਤਲਾਂ, ਦੋਸ਼ੀਆਂ ਨੂੰ ਭਾਰਤ ਸਰਕਾਰ ਵਲੋਂ ਸਜ਼ਾ ਨਹੀਂ ਦਿੱਤੀ ਗਈ ਹੈ। ਜਨੇਵਾ ਵਿਚ ਹੋਣ ਵਾਲੀ ਇਸ ਰੈਲੀ ਵਿਚ ਯੂਰਪ ਤੇ ਉਤਰੀ ਅਮਰੀਕਾ ਤੋਂ 10,000 ਤੋਂ ਵੱਧ ਸਿੱਖਾਂ ਵਲੋਂ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਨਸਲਕੁਸ਼ੀ 1984 ਦੀਆਂ ਘਟਨਾਵਾਂ ਤੇ ਅਧਾਰਤ ਛਾਪੀ ਜਾ ਰਹੀ ਕਿਤਾਬ ਲੜੀ "ਸਿੱਖ ਨਸਲਕੁਸ਼ੀ ਦਾ ਖੁਰਾ ਖੋਜ" ਦਾ ਤੀਜਾ ਭਾਗ ਜਾਰੀ ਕੀਤਾ ਗਿਆ। ਇਹ ਕਿਤਾਬ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ
ਲੰਘੇ ਜੂਨ ਮਹੀਨੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ, 132 ਸਟਰੀਟ, ਸਰੀ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪ ਕੰਟੇਨਰ ਰਾਹੀਂ ਮੰਗਵਾਏ ਗਏ ਸਨ। ਇਸ
ਜੱਗੀ ਜੌਹਲ ਨੂੰ ਬਾਕੀ ਰਹਿੰਦੇ ਸਾਰੇ ਸੱਤ ਮਾਮਲਿਆਂ ਵਿੱਚ ਜ਼ਮਾਨਤ ਮਿਲ ਗਈ ਹੈ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਲੋੜੀਂਦੀ ਅਦਾਲਤੀ ਕਾਰਵਾਈ ਪੂਰੀ ਹੋਣ ਮਗਰੋਂ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: