ਕੈਲੀਫੋਰਨੀਆ (13 ਦਸੰਬਰ, 2014): ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਹੀ ਹਿੰਦੂ ਧਰਮ ਇਸ ਦੀ ਨਿਆਰੀ ਹੋਂਦ ਨਾਲ ਖਾਰ ਖਾਂਦਾ ਆ ਰਿਹਾ ਹੈ।ਸਿੱਖ ਧਰਮ ਦੀ ਨਿਆਰੀ ਹਸਤੀ ਨੂੰ ਦਰਕਿਨਾਰ ਕਰਦਿਆਂ ਇਸਨੂੰ ਹਿੰਦੂ ਧਰਮ ਦੇ ਇੱਕ ਅੰਗ ਵੱਜੋਂ ਪ੍ਰਚਾਰਦਾ ਆ ਰਿਹਾ ਹੈ।ਪੁਰਾਤਨ ਸਮੇਂ ਦੀ ਤਾਂ ਗੱਲ ਛੱਡੋਂ ਆਪਣੇ ਆਪ ਨੂੰ ਧਰਮ ਨਿਰਪੱਖ ਅਖਵਾਉਣ ਵਾਲੇ ਭਾਰਤ ਨੇ ਆਪਣੇ ਸੰਵਿਧਾਨ ਅੰਦਰ ਸਿੱਖਾਂ ਨੂੰ ਇੱਕ ਕੌਮ ਵੱਜੋਂ ਮਾਨਤਾ ਨਾ ਦੇ ਕੇ, ਨਾ ਸਿਰਫ ਇਸਦੀ ਨਿਆਰੀ ਹੋਂਦ ਤੋਂ ਹੀ ਮੁਨਕਰ ਹੋਇਆ ਬਲਕਿ ਇਨੂੰ ਬ੍ਰਹਾਮਣਵਾਦ ਦੇ ਕਾਰੇ ਸਮੁੰਦਰ ਵਿੱਚ ਗਰਕ ਕਰਨ ਵਾਲਿਆ ਨੂੰ ਸੰਵਿਧਾਨਕ ਸਹੁਲਤ ਮੁਹੱਈਆ ਕਰਵਾ ਦਿੱਤੀ।
ਇਸ ਸਬੰਧ ਵਿੱਚ ਸਿੱਖਾਂ ਨੂੰ ਭਾਰਤੀ ਕਾਨੂੰਨ ਵਿੱਚ ਵੱਖਰੀ ਕੌਮ ਵਲੌਂ ਮਾਨਤਾ ਦਿਵਾਉਣ ਲਈ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵੱਲੋਂ ਓਬਾਮਾ ਨੂੰ ਪਾਈ ਗਈ ਪਟੀਸ਼ਨ ‘ਸਿੱਖ ਹਿੰਦੂ ਨਹੀਂ’ ‘ਤੇ ਦੁਨੀਆ ਭਰ ਦੇ ਸਿੱਖਾਂ, ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਨੂੰ 31 ਦਸੰਬਰ ਤੱਕ 100,000 ਦਸਤਖਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਸਿੱਖ ਕੌਮ ਨੂੰ ਹਦਾਇਤ ਦਿੱਤੀ ਹੈ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ ਹੈ, ਅਲੱਗ ਧਰਮ ਹੈ।
ਇਸ ਸਬੰਧ ਵਿਚ ਸਮੁੱਚੀ ਸਿਖ ਕੌਮ ਨੂੰ ਇਕਜੁੱਟ ਹੋਣ ਦੀ ਹਦਾਇਤ ਕਰਦਿਆਂ ਸੰਵਿਧਾਨ ਦੀ ਧਾਰਾ 25 (ਬੀ) ਨੂੰ ਬਦਲਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਧਾਰਾ ਨੂੰ ਤੋੜਨ ਲਈ ਫੈਡਰੇਸ਼ਨ ਦੇ ਨਾਲ ਯੋਗਦਾਨ ਪਾਉਣ ਦੀ ਵੀ ਹਦਾਇਤ ਦਿੱਤੀ ਹੈ। ਪਟੀਸ਼ਨ ੀਵਵਬ://ਮੀ.ਪਰਡ/ਜ੧੨ੀ” ‘ਚ ਓਬਾਮਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ 26 ਜਨਵਰੀ ਨੂੰ ਕੀਤੇ ਜਾ ਰਹੇ ਭਾਰਤ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਧਾਰਾ 25 (ਬੀ) ਅਤੇ 1984 ਸਿੱਖ ਨਸਲਕੁਸ਼ੀ ਦਾ ਮੁੱਦਾ ਉਠਾਉਣ।
ਅਧਿਕਾਰ ਜਥੇਬੰਦੀ ਵਲੋਂ ਸ਼ੁਰੂ ਕੀਤੀ ਗਈ ‘ ਵੀ ਦ ਪੀਉਪਲ ਵਾਈਟ ਹਾਊਸ ਪਟੀਸ਼ਨ’ ਵਿਚ ਓਬਾਮਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕਰਨ ਕਿ ‘ਭਾਰਤੀ ਸੰਵਿਧਾਨ ਸਿੱਖਾਂ ਨੂੰ ਹਿੰਦੂ ਕਿਉਂ ਦਰਸਾਉਂਦਾ ਹੈ?’ ਅਤੇ ਉਨ੍ਹਾਂ ਨਾਲ ‘ਸਿੱਖ ਨਸਲਕੁਸ਼ੀ’ ਤੇ ‘ਸਿਖਾਂ ਦੇ ਖੁਦਮੁਖਤਿਆਰ ਦੇ ਅਧਿਕਾਰ’ ਬਾਰੇ ਮੁੱਦੇ ਉਠਾਏ ਜਾਣ।
ਸਿਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ, ਡਾ: ਬਖਸ਼ੀਸ਼ ਸਿੰਘ ਸੰਧੂ, ਬਰਜਿੰਦਰ ਸਿੰਘ ਬਰਾੜ, ਅਮਰਦੀਪ ਸਿੰਘ, ਸੁਖਵਿੰਦਰ ਸਿੰਘ, ਜਗਜੀਤ ਸਿੰਘ, ਜਸਬੀਰ ਸਿੰਘ ਦਿੱਲੀ ਨੇ ਅਮਰੀਕਾ ਦੀਆਂ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੇ 3 ਐਤਵਾਰਾਂ ਨੂੰ ਗੁਰਦੁਆਰਿਆਂ ਵਿਚ ਇਸ ਪਟੀਸ਼ਨ ‘ਤੇ ਵੱਧ ਤੋਂ ਵੱਧ ਦਸਤਖਤ ਕਰਵਾਉਣ ਤਾਂ ਜੋ 31 ਦਸੰਬਰ ਤੱਕ ਦਸਤਖਤਾਂ ਦੀ ਗਿਣਤੀ 100,000 ਤੱਕ ਪੁਹੰਚ ਸਕੇ।