Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਮਹੂਰੀਅਤ ਦੀ ਝੰਡਾਬਰਦਾਰ ਬੀਬੀ ਸੂ ਕੀ ਦੀ ਰਿਹਾਈ ਦਾ ਸਵਾਗਤ

ਜਮਹੂਰੀਅਤ ਦੀ ਝੰਡਾਬਰਦਾਰ ਬੀਬੀ ਸੂ ਕੀ ਦੀ ਰਿਹਾਈ ਦਾ ਸਵਾਗਤ

ਲੰਡਨ (17 ਨਵੰਬਰ, 2010): ਯੂਨਾਈਟਿਡ ਖਾਲਸਾ ਦਲ (ਯੂ.ਕੇ.) ਵਲੋਂ ਨੋਬਲ ਪੁਰਸਕਾਰ ਜੇਤੂ ਬਰਮਾ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਦੀ ਮੁਖੀ ਬੀਬੀ ਆਂਗ ਸੈਨ ਸੂ ਕੀ ਦੀ ਲੰਮੀ ਨਜ਼ਰਬੰਦੀ ਉਪਰੰਤ ਬੀਤੇ ਦਿਨੀ ਹੋਈ ਰਿਹਾਈ ਦਾ ਭਰਪੂਰ ਸਵਾਗਤ ਕੀਤਾ ਗਿਆ। ਦਲ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਸ੍ਰ. ਜਤਿੰਦਰ ਸਿੰਘ ਅਠਵਾਲ, ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ, ਚੀਫ ਆਰਗੇਨਾਈਜਰ ਸ੍ਰ. ਅਮਰਜੀਤ ਸਿੰਘ ਮਿਨਹਾਸ ਅਤੇ ਪ੍ਰੈੱਸ ਸਕੱਤਰ ਸ੍ਰ. ਬਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਬੀਬੀ ਸੂ ਕੀ ਦੁਨੀਆ ਦੇ ਇਨਕਲਾਬੀ ਸੋਚ ਦੇ ਧਾਰਨੀ ਲੋਕਾਂ ਲਈ ਇੱਕ ਪ੍ਰੇਰਨਾ ਸ੍ਰੋਤ ਸਖਸੀਅਤ ਹੈ, ਜਿਸਨੇ ਬਰਮਾ ਦੀ ਫੌਜੀ ਹਕੂਮਤ ਦੇ ਕਾਲੇ ਕਾਨੂੰਨਾਂ ਅਤੇ ਅਣਮਨੁੱਖੀ ਜੁਲਮ ਅੱਗੇ ਝੁਕਣ ਦੀ ਬਜਾਏ ਸੱਚ ਤੇ ਪਹਿਰਾ ਦਿੱਤਾ। ਇਸ ਦੀ ਰਿਹਾਈ ਭਾਰਤ ਸਰਕਾਰ ਦੀ ਦਮਨਕਾਰੀ ਨੀਤੀ ਨੂੰ ਸ਼ਰਮਸਾਰ ਕਰਨ ਲਈ ਕਾਫੀ ਹੈ। ਜਿਹੜੀ ਬਿਗਾਨੇ ਦੇਸ਼ਾਂ ਵਿੱਚ ਮਨੁੱਖੀ ਹੱਕਾਂ ਦੇ ਘਾਣ ਨੂੰ ਰੋਕਣ ਦੀ ਗੱਲ ਕਰਦੀ ਹੈ ਪਰ ਖੁਦ ਸਿੱਖਾਂ ਸਮੇਤ ਘੱਟ ਗਿਣਤੀਆਂ ਦਾ ਨਾਮੋ ਨਿਸ਼ਾਨ ਮਿਟਾਉਣ ਤੇ ਤੁਲੀ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਸ਼ਮੀਰ ਦੀ ਅਜ਼ਾਦੀ ਵਾਸਤੇ ਜੂਝਦਾ ਹੋਇਆ ਅਨੰਤਨਾਗ ਜ਼ਿਲ੍ਹੇ ਵਿੱਚ ਹੋਏ ਪੁਲਿਸ ਮੁਕਾਬਲੇ ਵਿੱਚ ਆਪਣੇ ਦੋ ਹੋਰ ਸਾਥੀਆˆ ਸਮੇਤ ਸ਼ਹੀਦ ਹੋਏ ਖਾੜਕੂ ਬੁਰਹਾਨ ਵਾਨੀ ਦੀ ਕੁਰਬਾਨੀ ਮਹਾਨ ਹੈ। ਜੋ ਕਿ ਕਸ਼ਮੀਰ
ਲੰਡਨ (10 ਸਤੰਬਰ, 2012): ਪੰਜਾਬ ਪੁਲੀਸ ਦੀਆਂ ਸਿੱਖਾਂ ਤੇ ਦਮਨਕਾਰੀ ਕਾਰਵਾਈਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਸ੍ਰ,ਲਵਸਿ਼ੰਦਰ ਸਿੰਘ ਡੱਲੇਵਾਲ ਨੇ ਜਾਰੀ ਬਿਆਨ
ਲੰਡਨ (02 ਅਕਤੂਬਰ, 2011): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ
ਲੰਡਨ (25 ਅਗਸਤ, 2011): ਭਾਰਤ ਦੇ ਹਿੰਦੂਤਵੀਆਂ ਵਲੋਂ ਤਰਾਂ ਤਰਾਂ ਦੇ ਡਰਾਮੇ ਕੀਤੇ ਜਾ ਰਹੇ। ਕਦੇ ਰਾਮਦੇਵ ਕਦੇ ਅੰਨਾ ਹਜ਼ਾਰਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨਾਂ ਦੀ ਡਰਾਮੇਬਾਜ਼ੀ ਕਰਕੇ ਭਾਰਤ ਵਾਸੀਆਂ ਦੀ ਹਮਦਰਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: