Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੁਪਰੀਮ ਕੋਰਟ ਦੇ ਜੱਜ ਕੋਲੋਂ ਕਹਾਉਣਾ ਕਿ ‘ਸਿੱਖ ਹਿੰਦੂ ਹਨ’ ਫਿਰਕਾਪ੍ਰਸਤੀ: ਪੰਥਕ ਤਾਲਮੇਲ ਸੰਗਠਨ

ਸੁਪਰੀਮ ਕੋਰਟ ਦੇ ਜੱਜ ਕੋਲੋਂ ਕਹਾਉਣਾ ਕਿ ‘ਸਿੱਖ ਹਿੰਦੂ ਹਨ’ ਫਿਰਕਾਪ੍ਰਸਤੀ: ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ: ਵ੍ਰਿੰਦਾਵਨ ਦੇ ਧਰਮ ਪ੍ਰਚਾਰਕ ਡਾ: ਸਵਾਮੀ ਅਵਸ਼ੇਸ਼ਾਨੰਦ ਵਲੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਜਗਦੀਸ਼ ਸਿੰਘ ਖੇਹਰ ਦੀ ਇਹ ਕਹਿ ਕੇ ਤਰੀਫ ਕੀਤੀ ਗਈ ਹੈ ਕਿ ਸਿੱਖ ਜੱਜ ਨੇ ਆਪਣੇ ਆਪ ਨੂੰ ਹਿੰਦੂ ਕਿਹਾ ਹੈ। ਜਦ ਕਿ ਇਸ ਘਟਨਾਕ੍ਰਮ ਪਿੱਛੇ ਫਿਰਕਾਪ੍ਰਸਤੀ ਦਾ ਹਥਿਆਰ ਚੱਲਦਾ ਨਜ਼ਰੀਂ ਪੈਂਦਾ ਹੈ ਅਤੇ ਇਹ ਸ਼ਬਦ ਕੋਝੀ ਚਾਲੇ ਉਹਨਾਂ ਦੇ ਮੂੰਹ ਵਿਚ ਪਾਏ ਜਾ ਰਹੇ ਹਨ।

ਇਸ ਸੌੜੀ ਸਿਆਸਤ ਦੀ ਨਿਖੇਧੀ ਕਰਦਿਆਂ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੰਗਠਨ ਕੋਰ ਕਮੇਟੀ ਨੇ ਕਿਹਾ ਕਿ ਸਿੱਖ ਪੰਥ ਨੂੰ ਕੋਈ ਦੁਨਿਆਵੀ ਮਨੁੱਖ ਪ੍ਰਮਾਣ–ਪੱਤਰ ਨਹੀਂ ਦੇ ਸਕਦਾ ਕਿ ਉਹ ਕਿਸ ਦਾ ਅੰਗ ਹੈ ਅਤੇ ਕਿਸ ਦਾ ਨਹੀਂ ਹੈ। ਸਿੱਖ ਧਰਮ ਦੇ ਪ੍ਰਸੰਗ ਵਿਚ ਪੰਥ ਦਾ ਅਰਥ ਨਿਰਮਲ-ਪੰਥ ਤੋਂ ਹੈ ਜਿਸ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਹਨ। ਇਹ ਪੰਥ ਇਨਕਲਾਬੀ ਬੋਲ, ਬਲ ਅਤੇ ਕੁਰਬਾਨੀ ਦੇ ਮਜੱਸਮੇ ਦਾ ਵਾਰਸ ਹੈ। ਸਿੱਖ ਕੌਮ ਹੋਰ ਕੌਮਾਂ ਦੀ ਤਰ੍ਹਾਂ ਵੱਖਰੀ ਕੌਮ ਹੈ ਅਤੇ ਇਸ ਦੀ ਵਿਲੱਖਣਤਾ ਹੈ ਕਿ ਨਾ ਤਾਂ ਕਿਸੇ ਤੋਂ ਡਰਦੀ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦੀ ਹੈ। ਬਲਕਿ ਸਰਬੱਤ ਦਾ ਭਲਾ ਮੰਗਦੀ ਹੈ। ਇਸ ਦੇ ਬਾਵਜੂਦ ਤੱਤ ਵਿੱਦਿਆ ਤੇ ਵਿਚਾਰ ਤੋਂ ਵਾਂਝੇ ਲੋਕ ਧਰਮ ਅਤੇ ਨੀਤੀ ਆਦਿਕ ਮਾਮਲਿਆਂ ਦੀ ਖਿਚੜੀ ਬਣਾ ਕੇ ਪਰਸਪਰ ਈਰਖਾ ਦਵੈਤ ਨਾਲ ਸੜਦੇ ਹਨ ਤੇ ਲੋਕਾਂ ਨੂੰ ਲੜਾਉਣ ਦਾ ਪਾਪ ਕਮਾਉਂਦੇ ਹਨ ਅਤੇ ਪ੍ਰਤਾਪੀ ਕੌਮਾਂ ਦੇ ਪਿਆਰ ਤੋਂ ਸੱਖਣੇ ਰਹਿ ਜਾਂਦੇ ਹਨ।

jagdish singh khehar
ਸੁਪਰੀਮ ਕੋਰਟ ਦੇ ਮੁੱਖ ਜੱਜ ਜਗਦੀਸ਼ ਸਿੰਘ ਖੇਹਰ (ਫਾਈਲ ਫੋਟੋ)

ਮੁੱਖ ਜੱਜ ਦੇ ਮੂੰਹ ਵਿਚੋਂ ਕਢਵਾਏ ਜਾ ਰਹੇ ਸ਼ਬਦਾਂ ਤੋਂ ਵੀ ਜ਼ਾਹਰ ਹੁੰਦਾ ਹੈ ਕਿ ਬਹੁਗਿਣਤੀ ਵਿਚ ਬੈਠੇ ਮੁਤੱਸਬੀ ਲੋਕਾਂ ਨੂੰ ਇਕ ਸਿੱਖ ਕੋਲ ਸੰਵਿਧਾਨਿਕ ਤੇ ਹੱਕੀ ਅਹੁਦਾ ਸਹਿਣ ਨਹੀਂ ਹੋ ਰਿਹਾ ਹੈ। ਜਿਸ ਲਈ ਸਿੱਖ ਕੌਮ ਦੇ ਮੁਕੰਮਲ ਅਜ਼ਾਦ ਦਰਜੇ ਵਿਰੁੱਧ ਤੀਰ ਛੱਡੇ ਜਾ ਰਹੇ ਹਨ। ਡਾ: ਅਵਸ਼ੇਸ਼ਾਨੰਦ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ 1980– 1990 ਦੇ ਦਹਾਕੇ ਵਿਚ ਹਥਿਆਰਬੰਦ ਸੰਘਰਸ਼ ਸਿੱਖ ਪੰਥ ਦੀ ਕਿਸੇ ਗਲਤੀ ਕਾਰਣ ਨਹੀਂ ਪੈਦਾ ਹੋਇਆ ਸੀ ਬਲਕਿ ਪੂਰੇ ਪੰਜਾਬ ਦੀਆਂ ਹੱਕੀ ਮੰਗਾਂ ਅਤੇ ਸੱਚ ਦੀ ਅਵਾਜ਼ ਨੂੰ ਕੁਚਲਣ ਲਈ ਪੈਦਾ ਕੀਤਾ ਗਿਆ ਸੀ। ਉਹ ਮੰਗਾਂ ਅੱਜ ਵੀ ਉਸੇ ਤਰ੍ਹਾਂ ਹੀ ਖੜ੍ਹੀਆਂ ਹਨ ਅਤੇ ਸਿੱਖਾਂ ਤੇ ਪੰਜਾਬੀਆਂ ਨੂੰ ਬੇਗਾਨੇਪਨ ਦਾ ਅਹਿਸਾਸ ਕਰਵਾ ਰਹੀਆਂ ਹਨ। ਇਹ ਸੁਝਾਅ ਸਿਰੇ ਤੋਂ ਅਰਥਹੀਣ ਹੈ ਕਿ ਜੇਕਰ ਸਿੱਖ ਪੰਥ ਨੇ ਆਪਣੇ ਆਪ ਨੂੰ ਹਿੰਦੂ ਧਰਮ ਦਾ ਅੰਗ ਮੰਨ ਲਿਆ ਹੁੰਦਾ ਤਾਂ ਪੰਜਾਬ ਨੂੰ ਸੰਤਾਪ ਭੋਗਣਾ ਹੀ ਨਹੀਂ ਪੈਣਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਕਸਫੋਰਡ ਡਿਕਸ਼ਨਰੀ ਅਨੁਸਾਰ 'ਕਲਟ' ਦਾ ਮਤਲਬ ਹੈ ਉਹ ਧਾਰਮਿਕ ਗਰੁੱਪ ਜੋ ਆਪਣੇ ਧਾਰਮਿਕ ਵਿਸ਼ਵਾਸ਼ਾਂ ਨੂੰ ਕੱਟੜਤਾ ਨਾਲ ਮੰਨਦੇ ਹਨ ਅਤੇ ਕਈ ਤਰੀਕੇ ਦੀਆਂ ਰਸਮਾਂ ਕਰਦੇ ਹਨ ਅਤੇ ਉਹ ਕਿਸੇ ਸਥਾਪਤ
ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਵਿਚਰ ਰਹੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਨੈਤਿਕ ਜ਼ਿੰਮੇਵਾਰੀ
ਸਿੱਖ ਸੰਸਥਾਵਾਂ ਅਤੇ ਸੰਗਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ
1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: