ਨਵੀਂ ਦਿੱਲੀ: ਸੀਪੀਐਮ ਦੇ ਨਵੀਂ ਦਿੱਲੀ ਵਿਖੇ ਮੁੱਖ ਦਫ਼ਤਰ ਵਿੱਚ ਬੁੱਧਵਾਰ ਨੂੰ ਹਿੰਦੂ ਸੈਨਾ ਦੇ ਦੋ ਕਾਰਕੁੰਨਾ ਨੇ ਸੀਪੀਐਮ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ‘ਤੇ ਹਮਲਾ ਕੀਤਾ। ਹਮਲਾਵਰ ਪਵਨ ਕੁਮਾਰ ਕੌਲ ਅਤੇ ਉਪੇਂਦਰ ਕੁਮਾਰ ਖੁਦ ਨੂੰ ਹਿੰਦੂ ਸੈਨਾ ਦੇ ਕਾਰਕੁਨ ਦੱਸ ਰਹੇ ਸਨ। ਪਾਰਟੀ ਨੇ ਘਟਨਾ ਲਈ ਆਰਐਸਐਸ ਨੂੰ ਜ਼ਿੰਮੇਵਾਰ ਦੱਸਿਆ ਹੈ।

ਹਿੰਦੂ ਸੈਨਾ ਦੇ ਮੁਖੀ ਵਿਸ਼ਨੂੰ ਗੁਪਤਾ ਨੇ ਇਕਬਾਲ ਕੀਤਾ ਕਿ ਉਨ੍ਹਾਂ ਦੇ ਕਾਰਕੁਨ ਸੀਪੀਐਮ ਵੱਲੋਂ ਆਪਣੇ ਪਰਚੇ ‘ਪੀਪਲਜ਼ ਡੈਮੋਕਰੇਸੀ’ ਵਿੱਚ ਭਾਰਤੀ ਫ਼ੌਜ ਦੀ ਕੀਤੀ ਆਲੋਚਨਾ ਖ਼ਿਲਾਫ਼ ‘ਵਿਰੋਧ’ ਜ਼ਾਹਰ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ਸੀਪੀਐਮ ਨੇ ਕਿਹਾ ਕਿ ਪਰਚੇ ਵਿੱਚ ਫ਼ੌਜ ਦੀ ਨਹੀਂ ਸਗੋਂ, ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਵਲੋਂ ਕਸ਼ਮੀਰ ‘ਚ ਮਨੁੱਖੀ ਢਾਲ ਬਣਾਏ ਜਾਣ ਦੀ ਹਮਾਇਤ ਕਰਨ ‘ਤੇ ਆਲੋਚਨਾ ਕੀਤੀ ਗਈ ਹੈ।
