Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਕੋਅਲੀਸ਼ਨ ਨੇ ਅਮਰੀਕਾ ‘ਚ ਗੁਰਦੁਆਰਿਆਂ ਦੀ ਸੁਰੱਖਿਆ ਲਈ ਸਲਾਹ ਜਾਰੀ ਕੀਤੀ

ਸਿੱਖ ਕੋਅਲੀਸ਼ਨ ਨੇ ਅਮਰੀਕਾ ‘ਚ ਗੁਰਦੁਆਰਿਆਂ ਦੀ ਸੁਰੱਖਿਆ ਲਈ ਸਲਾਹ ਜਾਰੀ ਕੀਤੀ

ਨਿਊਯਾਰਕ: ਸਿੱਖ ਕੋਅਲੀਸ਼ਨ ਨੇ ਅਮਰੀਕਾ ਭਰ ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀ ਸਮੂਹਾਂ ਵਿਰੁੱਧ ਹਾਲ ਦੇ ਮਹੀਨਿਆਂ ਵਿੱਚ ਨਫ਼ਰਤੀ ਜ਼ੁਰਮਾਂ ਵਿੱਚ ਵਾਧਾ ਦਰਜ ਕੀਤਾ ਹੈ। ਸਿਰਫ਼ ਪਿਛਲੇ ਮਹੀਨਿਆਂ ਦੌਰਾਨ ਹੀ, ਕਿਊਬਕ ਸ਼ਹਿਰ ਦੀ ਮਸਜਿਦ ਉੱਤੇ ਇੱਕ ਗੋਰੇ ਨਸਲ ਦੀ ਸਰਬ-ਉੱਚਤਾ ਪੱਖੀ ਵਲੋਂ ਹਮਲਾ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਛੇ ਜਾਨਾਂ ਚਲੀਆਂ ਗਈਆਂ – ਜਿਸ ਨੇ 2012 ਵਿੱਚ ਓਕ ਕਰੀਕ ਵਿੱਚ ਸਿੱਖ ਭਾਈਚਾਰੇ ਵਲੋਂ ਝੱਲੇ ਗਏ ਦੁਖਾਂਤ ਦੀ ਯਾਦ ਤਾਜ਼ਾ ਕਰ ਦਿੱਤੀ।

ਇਹੋ ਜਿਹੇ ਹਾਦਸਿਆਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਸਾਨੂੰ ਸਰਗਰਮ ਕਦਮ ਚੁੱਕਣ ਦੀ ਸਖ਼ਤ ਜ਼ਰੂਰਤ ਹੈ।

ਜਾਣੋ ਆਪਣੇ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਕਿਵੇਂ ਕਰਨੀ ਹੈ (ਸਰੋਤ: ਦਾ ਸਿੱਖ ਕੋਅਲੀਸ਼ਨ)
ਜਾਣੋ ਆਪਣੇ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਕਿਵੇਂ ਕਰਨੀ ਹੈ (ਸਰੋਤ: ਦਾ ਸਿੱਖ ਕੋਅਲੀਸ਼ਨ)

ਫੈਡਰਲ ਐਮਰਜੈਂਸੀ ਮੈਨਜੇਮੈਂਟ ਏਜੰਸੀ ਨੇ ਧਰਮ ਸਥਾਨਾਂ ਨੂੰ ਹੰਗਾਮੀ ਹਾਲਤ ਲਈ ਤਿਆਰੀ ਵਾਸਤੇ ਕਈ ਮੁਫ਼ਤ ਸਮੱਗਰੀ ਪ੍ਰਕਾਸ਼ਿਤ ਕੀਤੀ ਹੈ। ਇਸ ਸਮੱਗਰੀ ਵਿਚ ਓਕ ਕਰੀਕ ਅਤੇ ਕਿਊਬਕ ਸ਼ਹਿਰ ਵਰਗੇ ਦੁਖਾਂਤਾਂ ਨੂੰ ਰੋਕਣ ਲਈ ਆਨਲਾਈਨ ਸਿਖਲਾਈ ਕੋਰਸ ਸ਼ਾਮਲ ਹੈ।

ਸਿੱਖ ਕੋਅਲੀਸ਼ਨ ਨੇ ਆਪਣੇ ਪ੍ਰੈਸ ਬਿਆਨ ‘ਚ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਆਪਣੇ ਭਾਈਚਾਰੇ ਨੂੰ ਹੋਰ ਵੀ ਪ੍ਰਭਾਵੀ ਬਣਾਉਣ ਲਈ ਤੁਹਾਡੇ ਵਿਚਾਰਾਂ ਤੇ ਸੁਝਾਆਵਾਂ ਦਾ ਸਵਾਗਤ ਕਰਦੇ ਹਾਂ।

ਹਮੇਸ਼ਾ ਦੀ ਤਰ੍ਹਾਂ ਅਸੀਂ ਸਿੱਖਾਂ ਨੂੰ ਬੇਖ਼ੌਫ਼ ਹੋ ਕੇ ਆਪਣੇ ਧਰਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੇ ਹਾਂ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

USA: Sikh Coalition Issues Advisory on Protection of Gurdwaras …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

22 ਮਈ, 2018 ਨੂੰ ਟਰਲੋਕ ਸ਼ਹਿਰ ਦੀ ਕਾਉਂਸਲ ਵਲੋਂ ਮੇਅਰ ਗੈਰੀ ਸੋਇਸੇਥ ਦੇ ਦਸਤਖਤਾਂ ਹੇਠ ਪ੍ਰਵਾਨ ਕੀਤੇ ਗਏ ਮਤੇ ਵਿਚ ਜੂਨ 1984 ਨੂੰ ਪੰਜਾਬ 'ਤੇ ਹੋਏ ਭਾਰਤੀ ਫੌਜੀ ਹਮਲੇ ਦੌਰਾਨ
5 ਫਰਵਰੀ ਦੇ ਦਿਨ ਨੂੰ ਪਾਕਿਸਤਾਨ ਨੇ 1990 ਵਿੱਚ 'ਕਸ਼ਮੀਰ ਇੱਕਮੁੱਠਤਾ ਦਿਹਾੜੇ' ਵਜੋਂ ਐਲਾਨਿਆ ਸੀ ਅਤੇ ਹਰ ਸਾਲ ਇਸ ਦਿਨ ਮੌਕੇ ਕਸ਼ਮੀਰੀਆਂ ਵੱਲੋਂ ਆਪਣੀ ਆਜ਼ਾਦੀ ਲਈ ਹਾਅ ਦਾ ਨਾਅਰਾ ਮਾਰਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: