ਚੰਡੀਗੜ੍ਹ: ਜਾਣਕਾਰੀ ਮਿਲੀ ਹੈ ਕਿ ਪੰਜਾਬ ਵਿਚ ਪੰਜਾਬੀ ਖ਼ਬਰਾਂ ਦਾ ਚੈਨਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਦਾ ਪ੍ਰਸਾਰਣ ਫਾਸਟਵੇ ਕੇਬਲ ਦੁਆਰਾ ਬੰਦ ਕਰ ਦਿਆ ਗਿਆ ਹੈ। ਜ਼ੀ (ਪੰਜਾਬ ਹਰਿਆਣਾ ਹਿਮਾਚਲ) ਮੁਤਾਬਕ ਚੈਨਲ ਬਿਨਾਂ ਕਿਸੇ ਕਾਰਣ ਦੋ ਦਿਨ ਪਹਿਲਾਂ ਹੀ ਫਾਸਟਵੇ ’ਤੇ ਬੇਹੋਸ਼ ਹੋ ਗਿਆ ਸੀ। ਪੰਜਾਬ ਵਿਚ ਕੇਬਲ ਨੈਟਵਰਕ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਭਾਵ ਥੱਲੇ ਹੈ।

ਇਸ ਤੋਂ ਪਹਿਲਾਂ ਫਾਸਟਵੇ ਨੇ ਡੇ ਐਂਡ ਨਾਈਟ ਚੈਨਲ ਦਾ ਪ੍ਰਸਾਰਣ ਬੰਦ ਕਰ ਦਿੱਤਾ ਸੀ, ਨਤੀਜੇ ਵਜੋਂ ਚੈਨਲ ਬੰਦ ਹੋ ਗਿਆ ਸੀ। ਇਸੇ ਤਰ੍ਹਾਂ, ਏਬੀਪੀ ਨੈਟਵਰਕ ਦਾ ਪੰਜਾਬੀ ਖੇਤਰੀ ਚੈਨਲ ਏਬੀਪੀ ਸਾਂਝਾ ਨੂੰ ਵੀ ਫਾਸਟਵੇ ਨੇ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਚੈਨਲ ਸੱਤਾਧਾਰੀ ਧਿਰ ਦੇ ਮੁਖਾਲਫ ਮੰਨੇ ਜਾਂਦੇ ਸੀ। ਇਹਨਾਂ ਹਰਕਤਾਂ ਨੂੰ ਮੀਡੀਆ ਦੀ ਅਜ਼ਾਦੀ ’ਤੇ ਹਮਲੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਖ਼ਬਰ ਲਿਖੇ ਜਾਣ ਤਕ ਫਾਸਟਵੇ ਦੇ ਵਿਚਾਰ ਜਾਨਣ ਲਈ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।