Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਟਾਈਟਲਰ ਨੂੰ ਅਕਾਲ ਤਖਤ ‘ਤੇ ਬੁਲਾਉਣ ਦਾ ਫੈਸਲਾ ਸਾਰੀਆਂ ਪੰਥਕ ਧਿਰਾਂ ਦੀ ਰਾਇ ਨਾਲ ਕੀਤਾ ਜਾਵੇ: ਜੀ. ਕੇ.

ਟਾਈਟਲਰ ਨੂੰ ਅਕਾਲ ਤਖਤ ‘ਤੇ ਬੁਲਾਉਣ ਦਾ ਫੈਸਲਾ ਸਾਰੀਆਂ ਪੰਥਕ ਧਿਰਾਂ ਦੀ ਰਾਇ ਨਾਲ ਕੀਤਾ ਜਾਵੇ: ਜੀ. ਕੇ.

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਹੀ ਹੇਠ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇੱਕ ਵੱਫ਼ਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਕਾਂਗਰਸ ਆਗੂ ਜਗਦੀਸ਼ ਟਾਈਟਲਰ ਵੱਲੋਂ ਜਥੇਦਾਰ ਨੂੰ ਮਿਲਣ ਦੀ ਕੀਤੀ ਗਈ ਪੇਸ਼ਕਸ਼ ਦੇ ਸਾਹਮਣੇ ਆਏ ਖੁਲਾਸੇ ਨੂੰ ਲੈ ਕੇ ਮੁਲਾਕਾਤ ਕੀਤੀ।

ਦਿੱਲੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਫੇਰੀ ਦੌਰਾਨ ਮਾਤਾ ਗੁਜ਼ਰੀ ਨਿਵਾਸ ਵਿਖੇ ਠਹਿਰੇ ਗਿਆਨੀ ਗੁਰਬਚਨ ਸਿੰਘ ਨੂੰ ਜੀ. ਕੇ. ਵੱਲੋਂ ਇਸ ਮੌਕੇ ਤੇ ਇੱਕ ਮੰਗ ਪੱਤਰ ਸੌਂਪ ਕੇ 1984 ਸਿੱਖ ਕਤਲੇਆਮ ਵਿਚ ਟਾਈਟਲਰ ਦੀ ਭੂਮਿਕਾ ਅਤੇ ਉਸ ਤੇ ਕਸੇ ਗਏ ਕਾਨੂੰਨੀ ਸਿਕੰਜੇ ਦੀ ਵੀ ਜਾਣਕਾਰੀ ਦਿੱਤੀ।

ਮਨਜੀਤ ਸਿੰਘ ਜੀ. ਕੇ. ਤੇ ਹੋਰ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਸੌਂਪਦੇ ਹੋਏ
ਮਨਜੀਤ ਸਿੰਘ ਜੀ. ਕੇ. ਤੇ ਹੋਰ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਸੌਂਪਦੇ ਹੋਏ

ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ. ਕੇ. ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਦੇ ਅਨੁਸਾਰ ਟਾਈਟਲਰ ਵੱਲੋਂ ਪੱਤਰ ਭੇਜ ਕੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸਿੱਖ ਕਤਲੇਆਮ ਦੇ ਮਸਲੇ ਤੇ ਸਫਾਈ ਦੇਣ ਦੀ ਪੇਸ਼ਕਸ਼ ਸਾਹਮਣੇ ਆਈ ਹੈ। ਜਿਸ ਕਾਰਨ ਇਹ ਸਵਾਲ ਖੜਾ ਹੋ ਗਿਆ ਹੈ ਕਿ ਬੁਰੀ ਤਰ੍ਹਾਂ ਕਾਨੂੰਨੀ ਸ਼ਿਕੰਜੇ ਵਿਚ ਘਿਰੇ ਟਾਈਟਲਰ ਦੀ ਖੁਦ ਨੂੰ ਅਤੇ ਆਪਣੇ ਆਕਾਵਾਂ ਨੂੰ ਬਚਾਉਣ ਦੀ ਇਹ ਕੋਈ ਸਾਜਿਸ਼ ਜਾਂ ਫਿਰ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲੇ ਆਪਣੀ ਕਾਂਗਰਸ ਪਾਰਟੀ ਦੇ ਲਈ ਸਿੱਖਾਂ ਦੇ ਵੋਟ ਇੱਕਤਰ ਕਰਨ ਦਾ ਕੋਈ ਨਵਾਂ ਹੱਥਕੰਡਾ ਤਾਂ ਨਹੀਂ ਹੈ।

ਇਸੇ ਮਸਲੇ ਬਾਰੇ ਹੋਰ ਪੜ੍ਹੋ: –

💥 ਅਕਾਲ ਤਖਤ ਸਾਹਿਬ ‘ਤੇ ਮਾਫੀ ਮੰਗਣ ਨੂੰ ਤਿਆਰ ਹਾਂ: 1984 ਕਤਲੇਆਮ ਦਾ ਦੋਸ਼ੀ ਜਗਦੀਸ਼ ਟਾਈਟਲਰ

💥 Sikh Genocide suspect Jagdish Tytler says ready to apologise to Akal Takht

💥 H S Phoolka to approach Akal Takht against Sikh Genocide accused Jagdish Tytler’s letter

ਜੀ.ਕੇ. ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੁਝ ਦਿਨ ਪਹਿਲਾ ਟਾਈਟਲਰ ਨੂੰ ਬੇਦੋਸ਼ਾ ਦੱਸਣ ਦੇ ਬਾਅਦ ਟਾਈਟਲਰ ਦੀ ਮਾਫ਼ੀ ਮੰਗਣ ਦੀ ਸਾਹਮਣੇ ਆਈ ਪੇਸ਼ਕਸ਼ ਕਈ ਸਵਾਲ ਖੜੇ ਕਰਦੀ ਹੈ। ਜੇਕਰ ਟਾਈਟਲਰ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਉਸਨੇ ਸਿੱਖਾਂ ਦੇ ਨਾਲ ਗਲਤ ਕੀਤਾ ਹੈ ਤਾਂ ਅਮਰਿੰਦਰ ਕਿਸ ਆਧਾਰ ਤੇ ਅੱਜ ਤਕ ਟਾਈਟਲਰ ਨੂੰ ਨਿਰਦੋਸ਼ ਦੱਸ ਰਹੇ ਸਨ। ਇਸ ਲਈ ਅਮਰਿੰਦਰ ਦੀ ਸ਼ੱਕੀ ਭੂਮਿਕਾ ਕਰਕੇ ਅਕਾਲ ਤਖਤ ਸਾਹਿਬ ਵੱਲੋਂ ਅਮਰਿੰਦਰ ਤੋਂ ਵੀ ਜਵਾਬ ਤਲਬੀ ਕਰਨੀ ਚਾਹੀਦੀ ਹੈ।

ਜੀ.ਕੇ. ਨੇ ਕਿਹਾ ਕਿ ਟਾਈਟਲਰ ਦੇ ਇਸ਼ਾਰੇ ਤੇ ਦਿੱਲੀ ਵਿਚ ਨਾ ਕੇਵਲ ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ ਸਗੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਨੂੰ ਅਗਨਿ ਭੇਂਟ ਕਰਕੇ ਸਿੱਖ ਧਰਮ ਦੇ ਸਿਧਾਂਤ ਅਤੇ ਸਾਮਾਜਿਕ ਰਵਾਇਤਾਂ ਤੇ ਵੀ ਸੱਟ ਮਾਰੀ ਗਈ ਸੀ। ਨਿਰਦੋਸ਼ ਸਿੱਖਾਂ ਦੇ ਕਾਤਿਲ ਟਾਈਟਲਰ ਨੂੰ ਤਖਤ ਸਾਹਿਬ ਤੇ ਮੁਲਾਕਾਤ ਦੀ ਮਨਜੂਰੀ ਮਿਲਣ ’ਤੇ ਜੀ.ਕੇ. ਨੇ ਦੁਨੀਆ ਭਰ ਦੇ ਸਿੱਖਾਂ ਦਾ ਵੱਡਾ ਪ੍ਰਤੀਕਰਮ ਸਾਹਮਣੇ ਆਉਣ ਦੇ ਨਾਲ ਹੀ ਤਖਤ ਸਾਹਿਬ ਦੇ ਮਾਣ ਨੂੰ ਢਾਹ ਲਗਣ ਦਾ ਵੀ ਖਦਸਾ ਜਤਾਇਆ ਹੈ।

ਟਾਈਟਲਰ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਉਣ ਦਾ ਫੈਸਲਾ ਸਾਰੀਆਂ ਪੰਥਕ ਜਥੇਬਦੀਆਂ ਤੋਂ ਰਾਇ ਲੈ ਕੇ ਕਰਨ ਦੀ ਵੀ ਜੀ.ਕੇ. ਨੇ ਜਥੇਦਾਰ ਨੂੰ ਅਪੀਲ ਕੀਤੀ ਹੈ।

ਮੁਲਾਕਾਤ ਹੋਣ ਦੀ ਹਾਲਾਤ ਵਿਚ ਟਾਈਟਲਰ ਤੋਂ ਇਸ ਕਤਲੇਆਮ ਦੇ ਸੂਤਰਧਾਰ ਕਾਂਗਰਸ ਆਗੂਆਂ ਦੇ ਨਾਂ ਉਗਲਵਾਉਣ ਦੀ ਵੀ ਜੀ.ਕੇ. ਨੇ ਸਲਾਹ ਦਿੱਤੀ ਹੈ।

ਸੀਨੀਅਰ ਵਕੀਲ ਐਚ.ਐਸ.ਫੁੱਲਕਾ ਵੱਲੋਂ ਟਾਈਟਲਰ ਨੂੰ ਸਿਰੋਪਾ ਦੇਣ ਵਾਲੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਬੰਧਕਾਂ ਵੱਲੋਂ ਟਾਈਟਲਰ ਦੀ ਮੁਲਾਕਾਤ ਜਥੇਦਾਰ ਨਾਲ ਆਯੋਜਿਤ ਕਰਵਾਉਣ ਦੀ ਕੋਸ਼ਿਸ਼ਾਂ ਨੂੰ ਲੈ ਕੇ ਕੀਤੇ ਗਏ ਖੁਲਾਸੇ ਬਾਰੇ ਇੱਕ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਉਹ ਸਾਰੇ ਸ਼ੱਕ ਦੇ ਦਾਇਰੇ ਵਿਚ ਹਨ ਜੋ ਸਿੱਖਾਂ ਦੇ ਕਾਤਿਲਾਂ ਨੂੰ ਸਿਰੋਪਾਉ ਪਾਉਂਦੇ ਰਹੇ ਹਨ।

ਉਧਰ ਗਿਆਨੀ ਗੁਰਬਚਨ ਸਿਮਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤਕ ਟਾਈਟਲਰ ਦੀ ਕੋਈ ਚਿੱਠੀ ਨਹੀਂ ਮਿਲੀ ਹੈ ਪਰ ਜੇਕਰ ਚਿੱਠੀ ਆਉਂਦੀ ਹੈ ਤਾਂ ਉਸ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਜਾਵੇਗਾ। ਕਿਉਂਕਿ ਇੱਕ ਪਾਸੇ ਤਾਂ ਟਾਈਟਲਰ ਤੇੇ ਕਤਲੇਆਮ ਦੇ ਗੰਭੀਰ ਦੋਸ਼ ਹਨ ਤੇ ਦੂਜੇ ਪਾਸੇ ਮਾਮਲਾ ਅਦਾਲਤਾਂ ਵਿਚ ਚਲ ਰਹੇ ਹਨ। ਉਨ੍ਹਾਂ ਸਭ ਨੂੰ ਮਿਲਣ ਉਪਰੰਤ ਇਸ ਮਸਲੇ ਤੇ ਵਿਚਾਰ ਕਰਨ ਦਾ ਇਸ਼ਾਰਾ ਕੀਤਾ।

ਦਿੱਲੀ ਕਮੇਟੀ ਵੱਲੋਂ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਿਆ ਗਿਆ ਪੱਤਰ (ਪੰਨਾ. 1/2)
ਦਿੱਲੀ ਕਮੇਟੀ ਵੱਲੋਂ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਿਆ ਗਿਆ ਪੱਤਰ (ਪੰਨਾ. 1/2)
ਦਿੱਲੀ ਕਮੇਟੀ ਵੱਲੋਂ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਿਆ ਗਿਆ ਪੱਤਰ (ਪੰਨਾ. 2/2)
ਦਿੱਲੀ ਕਮੇਟੀ ਵੱਲੋਂ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਿਆ ਗਿਆ ਪੱਤਰ (ਪੰਨਾ. 2/2)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਤਿਹਾਸ ਨੂੰ ਸੰਭਾਲਣ ਤੇ ਦਸਤਾਵੇਜ਼ੀ ਰੂਪ ਦੇਣ ਦੇ ਉਦੇਸ਼ ਨਾਲ ਅਦਾਰਾ ਸਿੱਖ ਸਿਆਸਤ ਵੱਲੋਂ ਪਿਛਲੇ ਸਾਲ ਗਵਾਹ 84 ਦੇ ਨਾਮ ਹੇਠ ਇਕ ਵਿਸ਼ੇਸ਼ ਲੜੀ ਸ਼ੁਰੀ ਕੀਤੀ ਗਈ ਸੀ।
ਸਿੱਖ ਨਸਲਕੁਸ਼ੀ 1984 ਦੀਆਂ ਘਟਨਾਵਾਂ ਤੇ ਅਧਾਰਤ ਛਾਪੀ ਜਾ ਰਹੀ ਕਿਤਾਬ ਲੜੀ "ਸਿੱਖ ਨਸਲਕੁਸ਼ੀ ਦਾ ਖੁਰਾ ਖੋਜ" ਦਾ ਤੀਜਾ ਭਾਗ ਜਾਰੀ ਕੀਤਾ ਗਿਆ। ਇਹ ਕਿਤਾਬ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ
ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: