ਚੰਡੀਗੜ੍ਹ: ਪੰਜਾਬ ਦੀਆਂ ਕੁੱਲ ਪਈਆਂ ਵੋਟਾਂ ਵਿੱਚੋਂ 0.7 ਫੀਸਦ ਵੋਟਰਾਂ ਨੇ ਪੰਜਾਬ ‘ਚ ਕਿਸੇ ਵੀ ਪਾਰਟੀ ਨੂੰ ਸੱਤਾ ਦੇ ਯੋਗ ਨਾ ਸਮਝਦਿਆਂ ਨੋਟਾ (None Of The Above-NOTA) ਨੂੰ ਚੁਣਿਆ। ਪੰਜਾਬ ‘ਚ 1,08,471 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ। ਬਹੁਮਤ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਨੂੰ 38.5 ਫੀਸਦ ਦੇ ਹਿਸਾਬ ਨਾਲ ਕੁੱਲ 59,45,899 ਵੋਟਾਂ ਪਈਆਂ, ਵਿਰੋਧੀ ਧਿਰ ਵਜੋਂ ਉਭਰਨ ਵਾਲੀ ਆਮ ਆਦਮੀ ਪਾਰਟੀ ਨੂੰ 23.7 ਫੀਸਦ ਦੇ ਹਿਸਾਬ ਨਾਲ ਕੁੱਲ 36,62,665 ਵੋਟਾਂ ਜਦਕਿ 10 ਸਾਲ ਸੱਤਾ ‘ਚ ਰਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ-ਭਾਜਪਾ ਗਠਜੋੜ ਨੂੰ 30.6 ਫੀਸਦ ਦੇ ਹਿਸਾਬ ਨਾਲ ਕੁੱਲ 47,31,253 ਵੋਟਾਂ ਪਈਆਂ।

ਇਸਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਨੂੰ 8,33,092 (5.4 ਫੀਸਦ) ਵੋਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੂੰ 49,260 (0.3 ਫੀਸਦ) ਲੋਕਾਂ ਨੇ ਵੋਟਾਂ ਪਾਈਆਂ ਅਤੇ ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਨੂੰ 37,476 (0.2 ਫੀਸਦ) ਵੋਟਾਂ ਪਈਆਂ।
ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਨੋਟਾ ਦਾ ਵਿਕਲਪ 2011 ਵਿੱਚ ਲੋਕਾਂ ਨੂੰ ਦਿੱਤਾ ਸੀ, ਇਸ ਤਹਿਤ ਜੇ ਲੋਕ ਕਿਸੇ ਵੀ ਪਾਰਟੀ ਨੂੰ ਨਾ ਪਸੰਦ ਕਰਦੇ ਹੋਣ ਤਾਂ ਉਹ ਨੋਟਾ ਚੁਣ ਸਕਦੇ ਹਨ। ਸਾਲ 2014 ਦੀਆਂ ਆਮ ਚੋਣਾਂ ਵਿੱਚ 60 ਲੱਖ ਲੋਕਾਂ ਨੇ ਕਿਸੇ ਵੀ ਪਾਰਟੀ ਨੂੰ ਨਾ ਚੁਣਦੇ ਹੋਏ ਨੋਟਾ ਦਾ ਬਟਨ ਦੱਬਿਆ ਸੀ।
ਸਬੰਧਤ ਖ਼ਬਰ:
complete-list-of-winning-candidates-in-punjab-assembly-elections-2017 …