Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
1984 sikh genocide exhibition at punjab university chandigarh

ਪੰਜਾਬ ਯੂਨੀ. ਚੰਡੀਗੜ੍ਹ ਵਿਖੇ ਵਿਦਿਆਰਥੀ ਜਥੇਬੰਦੀ ‘ਸਾਖੀ’ ਵੱਲੋਂ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ

ਪੰਜਾਬ ਯੂਨੀ. ਚੰਡੀਗੜ੍ਹ ਵਿਖੇ ਵਿਦਿਆਰਥੀ ਜਥੇਬੰਦੀ ‘ਸਾਖੀ’ ਵੱਲੋਂ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਵਿਖੇ ਵਿਦਿਆਰਥੀ ਜਥੇਬੰਦੀ ‘ਸਾਖੀ’ ਵੱਲੋਂ 31 ਅਕਤੂਬਰ ਤੋਂ 3 ਨਵੰਬਰ 1984 ਤੱਕ ਦਿੱਲੀ ਦੀਆਂ ਸੜਕਾਂ ’ਤੇ ਹੋਈ ਸਿੱਖਾਂ ਦੀ ਨਸਲਕੁਸ਼ੀ ਅਤੇ ਹੋਰ ਖ਼ੂਨੀ ਘਟਨਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਇੱਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ।

November 1984 sikh genocide exhibition at punjab university chandigarh
ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦੇ ਹੋਏ ਵਿਦਿਆਰਥੀ ਜਥੇਬੰਦੀ ‘ਸਾਖੀ’ ਦੇ ਆਗੂ।

ਇਸ ਪ੍ਰਦਰਸ਼ਨੀ ਰਾਹੀਂ ਇਨ੍ਹਾਂ ਤਿੰਨ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ, ਸਿੱਖਾਂ ਦੀ ਹੋਈ ਨਸਲਕੁਸ਼ੀ, ਇਸ ਨਸਲਕੁਸ਼ੀ ਦੀ ਅਜੋਕੇ ਸਮੇਂ ਵਿੱਚ ਜਾਰੀ ਵੱਖ-ਵੱਖ ਰੂਪਾਂ ਵਿੱਚ ਮੌਜੂਦਗੀ ਅਤੇ ਹੋਰ ਕਈ ਅਹਿਮ ਵਿਸ਼ਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।

November 1984 sikh genocide exhibition at punjab uni chandigarh
ਕਿਤਾਬਚਾ ਜਾਰੀ ਕਰਦੇ ਹੋਏ ਵਿਦਿਆਰਥੀ ਜਥੇਬੰਦੀ ‘ਸਾਖੀ’ ਦੇ ਆਗੂ

ਇਸ ਪ੍ਰਦਰਸ਼ਨੀ ਵਿੱਚ ਪੰਜਾਬ ਯੂਨੀਵਰਸਿਟੀ ਦੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਅਤੇ ਪੰਜਾਬ ਦਰਦੀ ਜਥੇਬੰਦੀਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਇਤਿਹਾਸਕ ਦੁਖਾਂਤ ਬਾਰੇ ਜਾਗਰੂਕਤਾ ਫੈਲਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਵਿਦਿਆਰਥੀ ਜਥੇਬੰਦੀ ‘ਸਾਖੀ’ ਦੇ ਵਿਦਿਆਰਥੀਆਂ ਵੱਲੋਂ ਇਸ ਵਿਸ਼ੇ ਸਬੰਧੀ ਤਿਆਰ ਕੀਤਾ ਗਿਆ ਕਿਤਾਬਚਾ ਵੀ ਪ੍ਰਦਰਸ਼ਨੀ ਵਿੱਚ ਪਹੁੰਚੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਵੰਡਿਆ ਗਿਆ, ਤਾਂ ਜੋ ਉਹ ਇਸ ਦੁਖਾਂਤ ਦੇ ਇਤਿਹਾਸ ਅਤੇ ਇਸ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਹੋਰ ਜਾਣਕਾਰੀ ਹਾਸਲ ਕਰ ਸਕਣ।

Booklet on the 1984 Sikh Genocide prepared by Sakhi Organization Punjab University Chandigarh
1984 ਦੀ ਸਿੱਖ ਨਸਲਕੁਸ਼ੀ ਬਾਰੇ ਵਿਦਿਆਰਥੀ ਜਥੇਬੰਦੀ ‘ਸਾਖੀ’ ਵੱਲੋਂ ਤਿਆਰ ਕੀਤਾ ਗਿਆ ਕਿਤਾਬਚਾ।

ਇਸ ਪ੍ਰਦਰਸ਼ਨੀ ਵਿੱਚ ਲਖਵੀਰ ਸਿੰਘ ਕੋਟਲਾ (ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ, ਅਕਾਲੀ ਦਲ–ਵਾਰਿਸ ਪੰਜਾਬ ਦੇ), ਪਰਮਜੀਤ ਸਿੰਘ ਜੌਹਲ (ਕੋਆਰਡੀਨੇਟਰ, ਅਕਾਲੀ ਦਲ–ਵਾਰਿਸ ਪੰਜਾਬ ਦੇ), ਜਗਦੀਪ ਸਿੰਘ ਕੰਸਾਲਾ (ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ, ਅਕਾਲੀ ਦਲ–ਵਾਰਿਸ ਪੰਜਾਬ ਦੇ), ਜਗਦੇਵ ਸਿੰਘ ਮਲੋਆ (ਸਮਾਜ ਸੇਵੀ), ਅਜੇਕਰਨ ਸਿੰਘ (ਵਿਦਿਆਰਥੀ ਜਥੇਬੰਦੀ (ਏ.ਆਈ.ਐਸ.ਏ.), ਦਰਸ਼ਪ੍ਰੀਤ ਸਿੰਘ (ਵਿਦਿਆਰਥੀ ਜਥੇਬੰਦੀ ਸੱਥ), ਕਰਨ (ਵਿਦਿਆਰਥੀ ਜਥੇਬੰਦੀ (ਐਸ.ਐਫ.ਐਸ) ਅਤੇ ਰੰਜਨਦੀਪ ਸਿੰਘ (ਵਿਦਿਆਰਥੀ ਜਥੇਬੰਦੀ ਐਸ.ਓ.ਪੀ ਯੂ.) ਸਮੇਤ ਹੋਰ ਕਈ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ 3 ਨਵੰਬਰ ਨੂੰ ਸਿੱਖ ਨਸਲਕੁਸ਼ੀ 1984 ਬਾਰੇ ਸੈਮੀਨਾਰ ਅਤੇ ‘ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ’ ਕਿਤਾਬ ਲੜੀ ਦਾ ਚੌਥਾ ਭਾਗ ਜਾਰੀ ਕੀਤਾ ਜਾਵੇਗਾ।
ਸੇਂਟ-ਟਰੂਡਨ ਦੇ ਗੁਰਦੁਆਰਾ ਸੰਗਤ ਸਾਹਿਬ ਵਿਖੇ 25 ਅਕਤੂਬਰ ਨੂੰ ਸੰਗਤ ਸਿੱਖ ਧਰਮ ਨੂੰ ਬੈਲਜੀਅਮ ਵਿੱਚ ਅਧਿਕਾਰਤ ਮਾਨਤਾ ਦਿਵਾਉਣ ਲਈ ਇੱਕਜੁੱਟ ਰਾਹ ਅਤੇ ਅਗਲੀ ਰਣਨੀਤੀ ਬਾਰੇ ਵਿਚਾਰ ਕਰੇਗੀ।
ਕੈਨੇਡਾ ਦੇ ਸਿੱਖਾਂ ਖ਼ਿਲਾਫ਼ ਕੂੜ-ਪ੍ਰਚਾਰ ਬਾਰੇ ਡਬਲਯੂ. ਐਸ. ਓ. ਦੀ 2026 ਰਿਪੋਰਟ ਵਿੱਚ ਇੰਡੀਆ ਨਾਲ ਜੁੜੇ ਝੂਠੇ ਬਿਰਤਾਂਤਾਂ, ਸ਼ੱਕੀ ਬੌਟ ਨੈੱਟਵਰਕਾਂ ਅਤੇ ਕੈਨੇਡੀਅਨ ਸਿੱਖਾਂ ’ਤੇ ਪੈ ਰਹੇ ਅਸਰਾਂ ਬਾਰੇ ਵਿਸਥਾਰ
ਡਬਲਯੂ. ਐਸ. ਓ. ਕੂੜ-ਪ੍ਰਚਾਰ ਰਿਪੋਰਟ ਵਿੱਚ ਕੈਨੇਡਾ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਇੰਡੀਆ ਨਾਲ ਜੁੜੇ ਕੂੜ-ਪ੍ਰਚਾਰ, ਸ਼ੱਕੀ ਬੌਟ ਨੈੱਟਵਰਕਾਂ, ਝੂਠੇ ਬਿਰਤਾਂਤਾਂ ਅਤੇ ਉਹਨਾਂ ਦੇ ਅਸਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: