Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਨਸਲਕੁਸ਼ੀ 1984 ਦੇ ਪੀੜਤ ਅਤੇ ਗਵਾਹ ਸੰਯੁਕਤ ਰਾਸ਼ਟਰ ਦੇ ਸਾਹਮਣੇ ਹੋਏ ਪੇਸ਼, ਦਰਜ਼ ਕਰਵਾਈਆਂ ਗਵਾਹੀਆਂ

ਸਿੱਖ ਨਸਲਕੁਸ਼ੀ 1984 ਦੇ ਪੀੜਤ ਅਤੇ ਗਵਾਹ ਸੰਯੁਕਤ ਰਾਸ਼ਟਰ ਦੇ ਸਾਹਮਣੇ ਹੋਏ ਪੇਸ਼, ਦਰਜ਼ ਕਰਵਾਈਆਂ ਗਵਾਹੀਆਂ

ਨਿਊਯਾਰਕ( 8 ਨਵੰਬਰ, 2014): ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਕੰਮ ਕਰਦੀ ਸਿੱਖ ਜੱਥੇਬੰਦੀ ਸਿੱਖੳ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਦੱਸਿਆ ਕਿ ਪਹਿਲੀ ਵਾਰੀ 30 ਸਾਲਾਂ ਬਾਅਦ ਸੰਯੁਕਤ ਰਾਸ਼ਟਰ ਨੇ ਨਿਊਯਾਰਕ ਸਥਿਤ ਦਫ਼ਤਰ ਵਿਚ ਯੂ. ਐਨ. ਹਾਈ ਕਮਿਸ਼ਨ ਫਾਰ ਹਿਊਮਨ ਰਾਈਟਸ ਵੱਲੋਂ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਸਬੂਤ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ।

UN-1984SikhGenocide-Rally-01-e1415460211903
ਯੂ.ਐੱਨ.ੳ ਦੇ ਦਫਤਰ ਸਾਹਮਣੇ ਰੈਲੀ ਕਰਦੇ ਸਿੱਖ

ਭਾਰਤ ਵਿੱਚ ਹੋਏ ਸਿੱਖਾਂ ਦੇ ਸਰਕਾਰੀ ਕਤਲੇਆਮ ਅਤੇ ਭਾਰਤੀ ਨਿਆਇਕ ਅਤੇ ਭਾਰਤੀ ਸਟੇਟ ਵੱਲੋਂ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦੇਣ ਦੀ ਬਜ਼ਾਏ ਕੀਤੀ ਜਾ ਰਹੀ ਪੁਸ਼ਤਪਨਾਹੀ ਖਿਲਾਫ ਉੱਤਰੀ ਅਮਰੀਕਾ ਦੇ ਸੈਂਕੜੇ ਸਿੱਖਾਂ ਨੇ ਯੂ. ਐਨ. ਹੈੱਡਕੁਆਟਰ ਦੇ ਬਾਹਰ ਰੈਲੀ ਕੀਤੀ।  ਮਨੁੱਖੀ ਅਧਿਕਾਰੀ ਅਫਸਰ ਮਿਸਟਰ ਸਟੈਨਫਾਨੋ ਸੈਂਸੀ ਨੇ ਓ. ਐਚ. ਸੀ. ਐਚ. ਆਰ. ਵੱਲੋਂ 1984 ਦੇ ਗਵਾਹਾਂ ‘ਤੇ ਆਧਾਰਿਤ ਦਸਤਾਵੇਜ਼ੀ ਸਬੂਤ ਪ੍ਰਾਪਤ ਕੀਤੇ ਗਏ, ਜਿਨ੍ਹਾਂ ਵਿਚ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਸਿੱਖ ਕਤਲੇਆਮ ਕਰਾਉਣ ਵਿਚ ਸ਼ਮੂਲੀਅਤ ਦੇ ਦਸਤਾਵੇਜ਼ ਸਨ।

1984-Victim-GurdeepKaur-WithHumanRightsOfficer-Stenfano-Sensi-JasbirSingh-Witness-TytlerCase-e1415460193681 (1)
1984 ਸਿੱਖ ਨਸਲਕੁਸ਼ੀ ਸਬੰਧੀ ਸਬੂਤ ਗੁਰਦੀਪ ਕੌਰ ਅਤੇ ਜਸਬੀਰ ਸਿੰਘ ਯੂ.ਐੱਨ.ੳ ਦੇ ਪ੍ਰਤੀਨਿਧ ਪੇਸ਼ ਕਰਦੇ ਹੋਏ

ਸਿੱਖਸ ਫਾਰ ਜਸਟਿਸ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਨਾ ਦੀ ਰਿਪੋਰਟ ਯੂ. ਐੱਨ. ੳ ਦੇ ਮਨੁੱਖੀ ਅਧਿਕਾਰ ਮਾਮਲਿਆਂ ਦੇ ਅਫਸਰ ਸੈਂਸੀ ਨੂੰ ਯੂ.ਐੱਨ.ੳ ਦੇ ਜਰਨਲ ਸੈਕਟਰੀ ਬਾਨ ਕੀ ਮੂਨ ਨੂੰ ਸੌਪਣ ਲਈ ਦਿੱਤੀ ਗਈ।ਇਸ ਰਿਪੋਰਟ ਵਿੱਚਭਾਰਤ ਦੇ 19 ਰਾਜਾਂ ਵਿੱਚ ਸਿੱਖਾਂ ਦੇ ਯੋਜਨਾਬੱਧ ਤਾਰੀਕੇ ਨਾਲ ਕੀਤੇ ਗੲੁ ਕਤਲੇਅਸਾਮ, ਸਮੇਂ ਸਮੇਂ ਬਾਦਲਦੀਆਂ ਸਰਕਾਰਾਂ ਵੱਲੋਂ ਅੱਕਾਂ ਪੁੰਝਣ ਲਈ ਕੀਤੀ ਗਈ ਜਾਂਚ, ਦੋਸ਼ੀਆਂ ਵਿੱਚ ਕਿਸੇ ਵੀ ਵਿਅਕਤੀ ਨੂੰ ਸਜ਼ਾ ਨਾ ਦੇਣ ਅਤੇ ਨਵੰਬਰ 194 ਦੇ ਪਹਿਲੇ ਹਫਤੇ ਹਜ਼ਾਰਾਂ ਸਿੱਖਾਂ ਦੇ ਦਿਨ ਦਿਹਾੜੁ ਕੀਤੇ ਗਏ ਕਤਲਾਂ ਨੁੰ ਭਾਰਤੀ ਸੁਪਰੀਮ ਕੋਰਟ ਵੱਲੋਂ ਅੱਖੋ ਪਰੋਖੇ ਕਰਨ ਦੇ ਵਰੇਵੇ ਸ਼ਾਮਲ ਹਨ।

1984 ਸਿੱਖ ਨਸਲਕੁਸ਼ੀ ਸਬੰਧੀ ਸਬੂਤ ਗੁਰਦੀਪ ਕੌਰ ਅਤੇ ਜਸਬੀਰ ਸਿੰਘ, ਜੋ ਕਿ ਨਵੰਬਰ 1984 ਵਿਚ ਬਚ ਗਏ ਸਨ, ਨੇ ਪੇਸ਼ ਕੀਤੇ।  ਓ. ਐਚ. ਸੀ. ਐਚ. ਆਰ. ਦੇ ਪ੍ਰਤੀਨਿਧ ਦੇ ਨਾਲ ਦੋ ਘੰਟੇ ਚੱਲੇ ਸੈਸ਼ਨ ਦੌਰਾਨ ਨਸਲਕੁਸ਼ੀ ਦੇ ਬਚ ਗਏ ਗਵਾਹ ਗੁਰਦੀਪ ਕੌਰ ਅਤੇ ਜਸਬੀਰ ਸਿੰਘ ਨੇ ਗਵਾਹੀ ਦਿੱਤੀ ਕਿ ਕਿਵੇਂ ਉਨ੍ਹਾਂ ਨੇ ਕਾਂਗਰਸੀ ਨੇਤਾਵਾਂ ਨੂੰ ਹੱਥਾਂ ਵਿਚ ਵੋਟਰ ਲਿਸਟਾਂ ਨਾਲ ਵੇਖਿਆ ਅਤੇ ਕਿਵੇਂ ਪੁਲਿਸ ਅਤੇ ਦਿੱਲੀ ਪ੍ਰਸ਼ਾਸਨ ਨੇ ਅੱਖਾਂ ਬੰਦ ਰੱਖੀਆਂ, ਜਦੋਂਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਚਿੱਟੇ ਦਿਨ ਸਿੱਖ ਵਿਅਕਤੀਆਂ ਦੀ ਕਤਲੇਆਮ ਹੋ ਰਿਹਾ ਸੀ।

ਇਥੇ ਇਹ ਵੀ ਵਰਨਣਯੋਗ ਹੈ ਕਿ ਜਦੋਂ ਜਸਬੀਰ ਸਿੰਘ ਪਹਿਲੀ ਵਾਰ ਮੀਡੀਆ ‘ਚ ਆਏ ਤਾਂ ਸਭ ਦੱਸਿਆ ਕਿ ਸੀ. ਬੀ. ਆਈ. ਨੇ ਬਿਨਾਂ ਜਸਬੀਰ ਸਿੰਘ ਤੋਂ ਪੁੱਛਿਆਂ ਹੀ ਜਗਦੀਸ਼ ਟਾਈਟਲਰ ਦੇ ਖਿਲਾਫ ਕੇਸ ਬੰਦ ਕਰਵਾਉਣ ਲਈ ਮਾਣਯੋਗ ਅਦਾਲਤ ਨੂੰ ਕਿਹਾ ਸੀ ਙ ਉਸ ਤੋਂ ਬਾਅਦ ਅੱਜ ਸਿੱਖਜ਼ ਫਾਰ ਜਸਟਿਸ ਦਾ ਇਹ ਉਪਰਾਲਾ ਰੰਗ ਲਿਆਇਆ ਹੈ ਕਿ ਹੁਣ ਸੰਯੁਕਤ ਰਾਸ਼ਟਰ ਨੂੰ ਵੀ ਗਵਾਹਾਂ ਨੂੰ ਸੁਣਨਾ ਪਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਨਸਲਕੁਸ਼ੀ 1984 ਦੀਆਂ ਘਟਨਾਵਾਂ ਤੇ ਅਧਾਰਤ ਛਾਪੀ ਜਾ ਰਹੀ ਕਿਤਾਬ ਲੜੀ "ਸਿੱਖ ਨਸਲਕੁਸ਼ੀ ਦਾ ਖੁਰਾ ਖੋਜ" ਦਾ ਤੀਜਾ ਭਾਗ ਜਾਰੀ ਕੀਤਾ ਗਿਆ। ਇਹ ਕਿਤਾਬ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ
ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: