ਲੰਡਨ (20 ਨਵੰਬਰ, 2010): ਇੱਥੋਂ ਦੀ ਇੱਕ ਸਿੱਖ ਜਥੇਬੰਦੀ ਨੇ ਪੰਜਾਬ ਪੁਲੀਸ ਵਲੋਂ ਸਿੱਖ ਨੌਜਵਾਨ ਭਾਈ ਮੱਖਣ ਸਿੰਘ ਦੇ ਨਾਰਕੋ ਟੈਸਟ ਕਰਵਾਉਣ ਦੀ ਮੰਗ ਦਾ ਵਿਰੋਧ ਕਰਦਿਆਂ ਇਸ ਨੂੰ ਮਨੁੱਖੀ ਹੱਕਾਂ ਦਾ ਘਾਣ ਕਰਾਰ ਦਿੱਤਾ ਗਿਆ ਹੈ। ਯੂਨਾਈਟਿਡ ਖਾਲਸਾ ਦਲ (ਯੂ.ਕੇ.) ਨਾਮੀ ਇਸ ਜਥੇਬੰਦੀ ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਸੰਬੰਧਤ ਅਦਾਲਤ ਦੇ ਜੱਜ ਸਾਹਿਬ ਨੂੰ ਅਪੀਲ ਕਰਦਿਆਂ ਆਖਿਆ ਗਿਆ ਹੈ ਕਿ ਇਸ ਦੀ ਪੁਲੀਸ ਨੂੰ ਇਜ਼ਾਜ਼ਤ ਨਾ ਦਿੱਤੀ ਜਾਵੇ।