ਸੌਦਾ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ, ਕਤਲਾਂ ਅਤੇ ਡੇਰੇ ਦੇ ਹੀ ਮਰਦ ਪੈਰੋਕਾਰਾਂ ਨੂੰ ਜਬਰਦਸਤੀ ਨਾਪੁੰਸਕ ਬਣਾਉਣ ਵਰਗੇ ਸੰਗੀਨ ਮਾਮਲਿਆਂ ਦਾ ਸੀਬੀਆਈ ਅਦਾਲਤ ਵਿੱਚ ਸਾਹਮਣਾ ਕਰ ਰਹੇ ਸੌਦਾ ਡੇਰਾ ਸਰਸਾ ਦੇ ਰਾਮ ਰਹੀਮ ਨੇ ਅੱਜ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕਾਂਡ, ਸਾਧਵੀ ਜਬਰ ਜਨਾਹ ਅਤੇ ਰਣਜੀਤ ਕਤਲ ਕਾਂਡ ਮਾਮਲੇ 'ਚ ਸੀ.ਬੀ.ਆਈ. ਕੋਰਟ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ।