1 ਅਪ੍ਰੈਲ 2015 ਨੂੰ ''ਜਗਤਾਰ ਸਿੰਘ ਹਵਾਰਾ ਬਰੀ'' ਦੀ ਸੁਰਖੀ ਹੇਠ ਖ਼ਬਰ ਛਪੀ। ਖ਼ਬਰ ਇਹ ਸੀ ਕਿ ਲੁਧਿਆਣੇ ਦੇ ਸੈਸ਼ਨ ਜੱਜ ਨੇ 28 ਜਨਵਰੀ 1998 ਦੇ ਪਾਏ ਕੇਸ, ਜਿਸ ਵਿੱਚ ਹਵਾਰਾ ਨੂੰ 7 ਕਿੱਲੋ ਆਰ.ਡੀ.ਐਕਸ. ਅਤੇ 12 ਕਿੱਲੋ ਜੈਲੇਟੀਨ ਨਾਲ ਗ੍ਰਿਫਤਾਰ ਕੀਤਾ ਗਿਆ ਦੱਸਿਆ ਸੀ, ਵਿੱਚੋਂ ਬਰੀ ਕਰ ਦਿੱਤਾ ਹੈ। ਏਸ ਕੇਸ ਵਿੱਚ ਨਿਰਦੋਸ਼ ਹਵਾਰੇ ਨੂੰ 17 ਸਾਲ, ਸੈਂਕੜੇ ਹੋਰਾਂ ਵਾਂਗ, ਉਲਝਾ ਕੇ ਰੱਖਿਆ ਗਿਆ ਸੀ। ਨਰਾਇਣ ਸਿੰਘ ਨੂੰ ਅਜਿਹੇ ਹੀ ਝੂਠੇ ਕੇਸ ਮੜ੍ਹ ਕੇ ਕਈ ਵਾਰ ਖੱਜਲ-ਖੁਆਰ ਕੀਤਾ ਜਾ ਚੁੱਕਿਆ ਹੈ ਅਤੇ ਅੱਜ ਵੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਇਹ ਸਾਰੇ ਕੇਸ ਅਸਲ ਲੋਕ-ਆਗੂਆਂ ਨੂੰ ਖੱਜਲ ਕਰਨ ਅਤੇ ਲੋਕਾਂ ਨੂੰ ਸੁਚੱਜੀ ਅਗਵਾਈ ਤੋਂ ਮਹਰੂਮ ਕਰਨ ਲਈ ਹੀ ਪੁਲਸ ਵੱਲੋਂ ਤਿੰਨ-ਚਾਰ ਦਹਾਕਿਆਂ ਤੋਂ ਪਾਏ ਜਾਂਦੇ ਰਹੇ ਹਨ।