Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

April 29, 2015

ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨੇਪਾਲ ਵਿੱਚ ਆਏ ਭੂਚਾਲ ਤੋਂ ਪੀੜਤ ਪਰਿਵਾਰਾਂ ਜਿੰਨਾਂ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿੱਛੜ ਗਏ ਹਨ, ਨਾਲ ਹਮਦਰਦੀ ਪ੍ਰਗਟ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ਅਪੀਲ਼ ਕਰਦਿਆਂ ਕਿਹਾ ਕਿ ਸਿੱਖ ਕੌਮ ਭੁਚਾਲ ਪੀੜਤਾਂ ਦੀ ਦਿਲ ਖੋਲ ਕੇ ਮੱਦਦ ਕਰੇ।
ਗੁਰਦੁਆਰਾ ਖਾਲਸਾ ਦੀਵਾਨ ਫ਼ਰੀਦਕੋਟ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫਰੀਦਕੋਟ ਵੱਲੋਂ 15 ਕੈਂਸਰ ਮਰੀਜਾਂ ਨੂੰ ਦਵਾਈਆ ਵੰਡੀਆ, ਕੰਪਿਉਟਰ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ।
ਕੰਵਰਪਾਲ ਸਿੰਘ
ਦਲ ਖ਼ਾਲਸਾ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 547 ਪ੍ਰਕਾਸ਼ਿਤ ਕੀਤਾ ਗਿਆ ਤਾਂ ਉਸ ਵਿੱਚ ਸਿੱਖਾਂ ਦੇ ਅਹਿਮ ਦਿਹਾੜਿਆਂ ਵਿੱਚ 29 ਅਪਰੈਲ 1986 ਦਾ ਜ਼ਿਕਰ ਵੀ ਸੀ ਜਿਸ ਦਿਨ ਅਕਾਲ ਤਖਤ ਸਾਹਿਬ ਤੋਂ ਪੰਜ ਮੈਂਬਰੀ ਪੰਥਕ ਕਮੇਟੀ ਨੇ ਖ਼ਾਲਿਸਤਾਨ ਦੀ ਸਿਰਜਣਾ ਲਈ ਸੰਘਰਸ਼ ਦਾ ਐਲਾਨ ਕੀਤਾ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਗੁਰੂ ਗਰ ਦੀ ਗੋਲਕ ਵਿੱਚੋ ਨੇਪਾਲ ਦੇ ਭੁਚਾਲ ਨਾਲ ਪੀੜਤਾ ਲੋਕਾਂ ਲਈ ਰਹਾ ਸਮੱਗਰੀ ਭੇਜੀ ਗਈ ਹੈ।ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇਪਾਲ ਵਿੱਚ ਭੂਚਾਲ ਪੀਡ਼ਤਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੀ ਸਮੱਗਰੀ ਵਿੱਚ ਰੀਫਾਈਂਡ ਤੇਲ, ਚਾਵਲ, ਆਟਾ, ਵੇਸਨ, ਦਾਲਾਂ, ਬੱਚਿਆਂ ਲਈ ਸੁੱਕਾ ਦੁੱਧ, ਬਿਸਕੁਟ, ਕੰਬਲ ਅਤੇ ਲੰਗਰ ਤਿਆਰ ਕਰਨ ਵਾਸਤੇ ਬਰਤਨ ਭੇਜੇ ਜਾ ਰਹੇ ਹਨ।
-ਸ੍ਰ. ਗੁਰਤੇਜ ਸਿੰਘ
ਸਿੱਖ ਧਰਮ ਅਤੇ ਏਸ ਦੀ ਉਪਜ ਪੰਜਾਬੀ ਸੱਭਿਆਚਾਰ, ਅਨੇਕਾਂ ਵਿਦਵਾਨਾਂ ਅਨੁਸਾਰ, ਆਉਣ ਵਾਲੇ ਸਮਿਆਂ ਦੇ ਮਾਨਵ ਪੱਖੀ ਪੁਖਤਾ ਵਿਚਾਰਾਂ ਨੂੰ ਘੜਨ ਲਈ ਭਰਪੂਰ ਯੋਗਦਾਨ ਪਾਉਣ ਦੀ ਸਮਰੱਥਾ ਰੱਖਦੇ ਹਨ। ਕਈ ਬੌਣੀਆਂ ਸੱਭਿਅਤਾਵਾਂ ਦੇ ਵਿਦਵਾਨ ਭੁੱਲ ਜਾਂਦੇ ਹਨ ਕਿ ਜਗਤ-ਗੁਰੂ ਮਨੁੱਖ ਮਾਤਰ ਦੀ ਸਰਬਪੱਖੀ ਉੱਨਤੀ ਅਤੇ ਅਧਿਆਤਮਕ ਵਿਕਾਸ ਲਈ ਆਇਆ ਸੀ ਨਾ ਕਿ ਕਿਸੇ ਖ਼ਾਸ ਫ਼ਿਰਕੇ ਦੀ ਅਗਵਾਈ ਕਰ ਕੇ ਆਪਣਾ ਗ੍ਰੋਹ ਬਣਾਉਣ ਲਈ!
ਸਿੱਖ ਕਲਚਰਲ ਸੁਸਾਇਟੀ ਗੁਰੂ ਘਰ ਦੀ ਅਗਵਾਈ ਹੇਠ ਗੁਰਦੁਆਰਾ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਨਿਊਯਾਰਕ ਨੇੜਲੇ ਸ਼ਹਿਰ ਮਾਨਹਟਨ ਵਿਖੇ ਵਿਸ਼ਾਲ 28ਵੀਂ ਸਿੱਖ ਡੇਅ ਪਰੇਡ (ਨਗਰ ਕੀਰਤਨ)ਕੱਢੀ ਗਈ । ਨਿਊਯਾਰਕ, ਜਰਸੀ ਅਤੇ ਕੁਨੈਕਟੀਕਟ ਦੀਆਂ ਸਮੂਹ ਸੰਗਤਾਂ ਨੇ ਪਰੇਡ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ।
ਸਿੱਖ ਵਿਰੋਧੀ ਖੋਜ ਪੱਤਰ ਲਿਖਣ ਕਰਕੇ ਬਦਨਾਮੀ ਖੱਟਣ ਵਾਲੇ ਡਾ. ਪਿਸ਼ੌਰਾ ਸਿੰਘ ਵੱਲੋਂ "ਵਿਦੇਸ਼ਾਂ ਵਿੱਚ ਰਹਿਕੇ ਸਿੱਖੀ ਕਮਾਉਣਾ" ਵਿਸ਼ੇ 'ਤੇ ਸੈਮੀਨਾਰ ਮਿਤੀ 8 ਤੋਂ 10 ਮਈ, 2015 ਨੂੰ ਕਰਵਾਇਆ ਜਾ ਰਿਹਾ ਹੈ।
-ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਗੁਰੂ ਨਾਨਕ ਪਾਤਸ਼ਾਹ ਦੇ ਧਰਤੀ ਉੱਤੇ ਪ੍ਰਕਾਸ਼ਮਾਨ ਹੋਣ ਦੇ ਵਰਤਾਰੇ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਚਿਤਵਿਆ ਹੈ ਕਿ: ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ॥ (ਭਾਈ ਗੁਰਦਾਸ ਜੀ, ਵਾਰ 1, ਪਉੜੀ 27) ਭਾਵ ਕਿ ਜਿਉਂ ਹੀ ਸੂਰਜ ਨਿਕਲ ਆਇਆ ਤਾਂ ਤਾਰੇ (ਰੋਸ਼ਨੀ ਦੇ ਛੋਟੇ ਸੋਮੇ) ਵੀ ਛਿਪ ਗਏ ਤੇ ਹਨੇਰਾ ਵੀ ਪੂਰੀ ਤਰ੍ਹਾਂ ਖਤਮ ਹੋ ਗਿਆ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਜਿੰਨ੍ਹਾਂ ਵਿੱਚ ਤਿੰਨ ਤਲਵਾਰਾਂ, ਕੰਘਾ ਸਮੇਤ ਕੇਸ, ਦਸਤਾਰ, ਚੋਲ਼ਲਾ, ਚਾਬੁਕ, ਪੰਜ ਤੀਰ, ਇੱਕ ਛੋਟੀ ਕਿਰਪਾਨ, ਭਾਲਾ, ਛੋਟਾ ਭਾਲਾ, ਵੱਡੀ ਕਿਰਪਾਨ, ਇੱਕ ਸ੍ਰੀ ਸਾਹਿਬ ਜਿਸ ’ਤੇ ‘ਸਤ ਸ੍ਰੀ ਅਕਾਲ ਗੁਰੂ ਤੇਗ ਬਹਾਦਰ’, 1713 ਸੰਮਤ (1656) ਉਕਰਿਆ ਹੋਇਆ ਹੈ, ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਮਿਲਕੇ ਯਤਰਾ ਕੱਢ ਰਹੀ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।