ਅੰਮ੍ਰਿਤਸਰ: ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ਵਲੋਂ ਸਾਈਕਲ ਦੌੜ ਵਿੱਚ ਦਸਤਾਰ ਧਾਰਣ ਕਰਨ ਤੇ ਲਾਈ ਪਾਬੰਦੀ ਨੂੰ ਚਣੌਤੀ ਦੀ ਸੁਣਵਾਈ ਕਰਦਿਆਂ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਨੇ ਉਲਟਾ ਸਵਾਲ ਕੀਤਾ ਸੀ ਕਿ ‘ਸਿੱਖ ਲਈ ਦਸਤਾਰ ਜਰੂਰੀ ਹੈ ਜਾਂ ਸਿਰਫ ਸਿਰ ਢੱਕਣ ਦਾ ਸਾਧਨ’ ਹੈ। ਜੱਜਾਂ ਵਲੋਂ ਕੀਤੀ ਟਿਪਣੀ ਕਾਰਣ ਸਮੁੱਚਾ ਸਿੱਖ ਜਗਤ ਰੋਸ ਤੇ ਰੋਹ […]
ਚੰਡੀਗੜ੍ਹ: ਪੰਜਾਬੀ ਗਾਇਕ ਪਰਮੀਸ਼ ਵਰਮਾ ’ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵਲੋਂ ਇਕ ਨੌਜਵਾਨ ਨੂੰ ਇਸ ਅਧਾਰ ‘ਤੇ ਗ੍ਰਿਫਤਾਰ ਕੀਤਾ ਹੈ ਕਿ ਉਸਨੇ ਗੋਲੀ ਚਲਾਉਣ ਦੀ ਕਥਿਤ ਜਿੰਮੇਵਾਰੀ ਲੈਣ ਵਾਲੇ ਦਿਲਪ੍ਰੀਤ ਸਿੰਘ ਢਾਹਾਂ ਦੀਆਂ ਫੇਸਬੁੱਕ ‘ਤੇ ਪਾਈਆਂ ਧਮਕੀ ਵਾਲੀਆਂ ਪੋਸਟਾਂ ਨੂੰ ਲਾਈਕ ਕੀਤਾ ਸੀ ਤੇ ਉਨ੍ਹਾਂ ‘ਤੇ ਟਿੱਪਣੀ (ਕਮੈਂਟ) ਕੀਤਾ ਸੀ। ਮੀਡੀਆ […]
ਤਲਵਾੜਾ: ਇਸ ਖ਼ੇਤਰ ਦੇ ਸਵਾਂ ਦਰਿਆ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਮਾਈਨਿੰਗ ਪ੍ਰਭਾਵਿਤ ਬਲਾਕ ਤਲਵਾੜਾ ਅਤੇ ਹਾਜੀਪੁਰ ’ਚ ਸਿਆਸੀ ਅਸਰ ਰਸੂਖ ਵਾਲੇ ਸਟੋਨ ਕਰੱਸ਼ਰ ਮਾਲਕਾਂ ਵੱਲੋਂ ਬਿਆਸ ਤੇ ਸਵਾਂ ਦਰਿਆ ਅਤੇ ਵਾਹੀਯੋਗ ਜ਼ਮੀਨਾਂ ’ਚ ਨਾਜਾਇਜ਼ ਖੁਦਾਈ ਕੀਤੀ ਜਾ ਰਹੀ ਹੈ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ […]
ਨਵੀਂ ਦਿੱਲੀ: ਭਾਰਤ ਸਰਕਾਰ ਨੇ ਅੱਜ ਅਫਸਪਾ ਨਾਮੀ ਕਾਲੇ ਕਾਨੂੰਨ ਨੂੰ ਮੇਘਾਲਿਆ ਸੂਬੇ ਵਿਚੋਂ ਪੂਰੀ ਤਰ੍ਹਾਂ ਹਟਾਉਣ ਦਾ ਐਲਾਨ ਕੀਤਾ ਹੈ ਜਦਕਿ ਅਰੁਣਾਚਲ ਪ੍ਰਦੇਸ਼ ਵਿਚ ਇਸ ਵਿਚ ਕੁਝ ਛੋਟਾਂ ਦਾ ਐਲਾਨ ਕੀਤਾ ਹੈ। ਜਿਕਰਯੋਗ ਹੈ ਕਿ ਸਤੰਬਰ 2017, ਤਕ ਮੇਘਾਲਿਆ ਦੇ 40 ਫੀਸਦੀ ਖਿੱਤੇ ਵਿਚ ਆਰਮਡ ਫੋਰਸਿਸ ਸਪੈਸ਼ਲ ਪਾਵਰਜ਼ ਐਕਟ (ਅਫਸਪਾ) ਲੱਗਿਆ ਹੋਇਆ ਸੀ। ਅੱਜ […]
ਕੋਟਕਪੂਰਾ: ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਜਥੇਬੰਦੀਆਂ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਸੱਚ ਲੋਕਾਂ ਸਾਹਮਣੇ ਕਿਉਂ ਨਹੀਂ ਲਿਆਂਦਾ ਜਾ ਰਿਹਾ। ਉਨ੍ਹਾਂ ਆਖਿਆ ਕਿ ਸੌੜੀ ਸਿਆਸਤ ਕਾਰਨ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੂੰ ਹੱਲ ਕਰਨ ’ਤੇ […]
ਸਰੀ: ਖ਼ਾਲਸਾ ਸਾਜਨਾ ਦਿਹਾੜੇ ਦੇ ਸਬੰਧ ਵਿੱਚ ਸਰੀ ’ਚ ਬੀਤੇ ਕੱਲ੍ਹ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ (ਸਰਕਾਰੀ ਅੰਕੜਿਆਂ ਮੁਤਾਬਿਕ) ਪੰਜ ਲੱਖ ਤੋਂ ਵੱਧ ਵਿਅਕਤੀ ਸ਼ਾਮਲ ਹੋਏ। ਇਹ ਗਿਣਤੀ ਸਰੀ ਦੀ ਕੁੱਲ ਆਬਾਦੀ ਤੋਂ ਵੱਧ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 9 ਵਜੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ […]
ਲੰਡਨ: ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਨੇ ਭਰਤੀ ਸੁਪਰੀਮ ਕੋਰਟ ਦੇ ਜੱਜਾਂ ਵਲੋਂ ਸਿੱਖਾਂ ਦੀ ਦਸਤਾਰ ਸਬੰਧੀ ਕੀਤੀਆਂ ਗਈ ਟਿੱਪਣੀਆਂ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਦੇ ਦੋ ਜੱਜਾਂ ਐੱਸ.ਏ.ਬੌਦਵੇ ਅਤੇ ਐੱਨ.ਏ.ਰਾਉ ਨੇ […]
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਪੁਲੀਸ ਦੇ ਡੀਐਸਪੀ ਕਾਡਰ ਦਾ ਦਿੱਲੀ ਪੁਲੀਸ ਸਣੇ ਹੋਰਨਾਂ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਨਾਲ ਰਲੇਵਾਂ ਕਰਨ ਦੇ ਗ੍ਰਹਿ ਮੰਤਰਾਲੇ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਵਿਚਕਾਰ ਚੰਡੀਗੜ੍ਹ ਬਾਰੇ ਖੇਤਰੀ ਝਗੜੇ ਦੇ ਨਿਪਟਾਰੇ ਤੱਕ ਇਸ ਸਥਿਤੀ ਨੂੰ ਜਿਉਂ ਦਾ […]