Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

December 5, 2018

ਹਿੰਦੀ, ਪੰਜਾਬੀ ਅਤੇ ਉਰਦੂ ਦੀ ਖਿੱਚੋਤਾਣ ਸੰਬੰਧੀ ਜੋ ਚਰਚਾ “ਖਾਲਸਾ ਸਮਾਚਾਰ” ਵਿੱਚ ਕੀਤੀ ਗਈ ਮਿਲਦੀ ਹੈ, ਉਹੋ ਜਿਹੀ ਚਰਚਾ ਮੈਂ ਹੋਰ ਕਿਸੇ ਵੀ ਸਮਕਾਲੀ ਅਖਬਾਰ ਰਸਾਲੇ ਵਿੱਚ ਨਹੀਂ ਵੇਖੀ। ਪੰਜਾਬ ਦੀ ਭਾਸ਼ਾ ਦੀ ਹੋਂਦ ਅਤੇ ਹੈਸੀਅਤ ਨੂੰ ਉਰਦੂ ਨਾਲੋਂ ਵਧੇਰੇ ਖਤਰਾ ਹਿੰਦੀ ਤੋਂ ਬਣਿਆ ਹੋਇਆ ਸੀ ਅਤੇ ਇਸ ਵਿੱਚ ਪੇਸ਼ ਸਨ ਆਰੀਆ ਸਮਾਜੀ ਸੱਜਣ। ਆਰੀਆ ਸਮਾਜ ਦਾ ਪੰਜਾਬ ਵਿੱਚ ਉਨੀਂ ਦਿਨੀ ਬੁਲਾਰਾ ਹਿੰਦੀ ਰਸਾਲਾ ਪ੍ਰਕਾਸ਼ ਸੀ ਜਿਸ ਵਿੱਚ ਅਕਸਰ ਪੰਜਾਬੀ ਵਿਰੋਧੀ ਲਿਖਤਾਂ ਛਪਦੀਆਂ ਰਹਿੰਦੀਆਂ। ਖਾਲਸਾ ਸਮਾਚਾਰ ਬੜੀ ਵਿਧੀ ਅਤੇ ਯੁਕਤੀ ਨਾਲ ਇਹਨਾਂ ਲਿਖਤਾਂ ਦਾ ਜੁਆਬ ਦਿੰਦਾ। ਆਰੀਆ ਸਮਾਜੀ ਨੇਤਾ ਲਾਜਪਤ ਰਾਇ ਜੀ ਦਾ ਕਰਮ-ਖੇਤਰ ਵਧੇਰੇ ਕਰਕੇ ਸਿਆਸਤ ਹੀ ਸਮਝਿਆ ਜਾਂਦਾ ਹੈ, ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪੰਜਾਬੀ ਵਿਰੋਧੀ ਪ੍ਰਚਾਰ ਵਿਚ ਉਹ ਕਿਸੇ ਨਾਲੋਂ ਪਿੱਛੇ ਨਹੀਂ ਸਨ।“ਖਾਲਸਾ ਸਮਾਚਾਰ” ਵਿਚ ਲਾਲਾ ਜੀ ਦੀਆਂ ਪੰਜਾਬੀ ਵਿਰੋਧੀ ਲਿਖਤਾਂ ਦਾ ਬੜੇ ਵਿਸਤਾਰ ਵਿਚ ਚਰਚਾ ਹੈ। ਇਕ ਲੰਮੇ ਲੇਖ ਦਾ ਤਾਂ ਨਾਂ ਹੀ “ਲਾਲਾ ਲਾਜਪਤ ਰਾਇ ਜੀ ਤੇ ਹਿੰਦੀ ਪੰਜਾਬੀ ਹੈ ਜੋ ਅਕਤੂਬਰ ਨਵੰਬਰ 1911 ਈ: ਦੇ ਅੰਕਾਂ ਵਿਚ ਪ੍ਰਕਾਸ਼ਿਤ ਹੋਇਆ ਹੈ”
ਉੱਤਰ ਪ੍ਰਦੇਸ਼ ਸੂਬੇ ਦੇ ਬੁਲੰਦਸ਼ਹਿਰ ਦੇ ਸਿਆਨਾ ਪਿੰਡ ਵਿੱਚ ਸੋਮਵਾਰ (3 ਦਸੰਬਰ) ਨੂੰ ਗਾਵਾਂ ਨੂੰ ਮਾਰਨ ਦੀ ਅਫਵਾਹ ਫੈਲਾ ਕੇ ਕੀਤੀ ਗਈ ਗੜਬੜ ਦੌਰਾਨ ਸੁਬੋਧ ਕੁਮਾਰ ਸਿੰਘ ਨਾਂ ਦੇ ਜਿਸ ਪੁਲਿਸ ਇੰਸਪੈਕਟਰ ਦੀ ਮੌਤ ਹੋਈ ਉਹ ਮੁਹੰਮਦ ਅਖਲਾਕ ਨਾਮੀ ਮੁਸਲਮਾਨ ਦੀ ਹਿੰਦੂਤਵੀਆਂ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿਚ ਅਹਿਮ ਗਵਾਹ ਸੀ।
ਅੱਜ ਸ਼੍ਰੋਮਣੀ ਕਮੇਟੀ ਵਲੋਂ ਹਾਲ ਹੀ ਵਿੱਚ ਲਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਿਛਲੇ ਦਿਨੀਂ ਮੱਧ-ਪ੍ਰਦੇਸ਼ ਦੀ ਪੁਲਿਸ ਵੱਲੋਂ ਪਿੰਡ ਸਿੰਦੂਰ ਜਿਲ੍ਹਾ ਖਰਗੋਨ ਦੇ ਸਿਕਲੀਗਰ ਸਿੱਖਾਂ ਨਾਲ ਪੁਲਸ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਵੱਲ੍ਹ ਧਿਆਨ ਦਿੰਦਿਆਂ ਇਹ ਬਿਆਨ ਜਾਰੀ ਕੀਤਾ ਹੈ ਕਿ ਸਿਕਲੀਗਰ ਸਿੱਖਾਂ ਦਾ ਸਾਥ ਦੇਣ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਨੁਮਾਇੰਦਾ ਜਥੇਬੰਦੀਆਂ ਅੱਗੇ ਆਉਣ ਅਤੇ ਭਾਰਤ ਸਰਕਾਰ ਨਾਲ ਗੱਲ ਕਰਕੇ ਸਿਕਲੀਗਰ ਸਿੱਖਾਂ ਉੱਤੇ ਕੀਤੇ ਜਾ ਰਹੇ ਅਣਮਨੁੱਖੀ ਤਸ਼ੱਦਦ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰਨ।
ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਉਪਮਹਾਂਦੀਪ ਦੀ ਫੇਰੀ ਬਾਬਤ ਬੀਤੇ ਕੱਲ ਜਾਰੀ ਹੋਏ "ਨੈਸ਼ਨਲ ਸਕਿਓਟਰੀ ਅਤੇ ਇੰਨਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਜ਼" ਦੇ ਲੇਖੇ ਵਿਚ ਕਨੇਡਾ ਰਹਿੰਦੇ ਸਿੱਖਾਂ ਦੀ ਸਾਖ ਨੂੰ ਢਾਹ ਲਾਉਣ ਵਾਲੀ ਵਿਦੇਸ਼ੀ ਦਖਲਅੰਦਾਜ਼ੀ ਦੇ ਤੱਥ ਮੁੜ ਉਜਾਗਰ ਹੋਏ ਹਨ।
'ਤਦੇ ਤਾਂ ਸਿਰਦਾਰ ਕਪੂਰ ਸਿੰਘ ਜੀ ਨੇ ਨਿਸ਼ੰਗ ਆਖਿਆ ਹੈ ਕਿ ‘ਪੰਜਾਬ ਦੀ ਵਰਤਮਾਨ ਪੀੜ੍ਹੀ ਦਾ ਕੋਈ ਵੀ ਮਰਦ ਜਾਂ ਇਸਤਰੀ ਪੰਜਾਬੀ ਪ੍ਰਤਿਭਾ ਤੇ ਸਿੱਖ ਸਭਿਆਚਾਰ ਦੀ ਉਸ ਸਪਿਰਟ ਤੋਂ ਅਛੋਹ ਨਹੀਂ ਰਹਿ ਸਕਿਆ ਜੋ ਭਾਈ ਵੀਰ ਸਿੰਘ ਰਾਹੀਂ ਉਜਾਗਰ ਹੋਈ ਹੈ। ਪੰਜਾਬੀ ਸਭਿਆਚਾਰ ਦਾ ਕੋਈ ਅਜਿਹਾ ਪੱਖ ਨਹੀਂ ਜਿਸ ਨੂੰ ਭਾਈ ਸਾਹਿਬ ਨੇ ਆਪਣੀ ਘਾਲ ਰਾਹੀਂ ਚਾਨਣਿਆਇਆ ਜਾਂ ਫੈਲਾਇਆ ਨਾ ਹੋਵੇ’
ਸਿੱਖ ਪੰਥ ਦੇ ਪੁਰਾਤਨ ਅਤੇ ਮੌਜੂਦਾ ਸਮੇਂ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਇਕ ਸ਼ਹੀਦੀ ਸਮਾਗਮ ਪਿੰਡ ਛੱਜਲਵੱਡੀ, ਨੇੜੇ ਟਾਂਗਰਾ ਵਿਖੇ ਮਿਤੀ 6 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।