ਭਾਰਤੀ ਅਰਥਚਾਰੇ ਉੱਤੇ ਮੰਦੀ ਦਾ ਆਲਮ ਹੋਰ ਡੁੰਘਾਂ ਹੁੰਦਾ ਜਾ ਰਿਹਾ ਹੈ। ਖਬਰਖਾਨੇ ਚ ਨਿੱਤ ਦਿਨ ਖਬਰਾਂ ਛਪ ਰਹੀਆਂ ਹਨ ਕਿ ਕਿਵੇਂ ਕਾਰਾਂ, ਕੱਪੜਿਆਂ ਤੇ ਇਥੋਂ ਤੱਕ ਕਿ ਨਿਤ-ਦਿਨ ਵਰਤੋਂ ਵਿਚ ਆਉਣ ਵਾਲੀਆਂ ਚੀਜਾਂ ਜਿਵੇਂ ਕਿ ਬਿਸਕੁਟਾਂ ਆਦਿ ਦੀ ਵਿਕਰੀ ਲਗਾਤਾਰ ਡਿੱਗਦੀ ਜਾ ਰਹੀ ਹੈ, ਤੇ ਨਤੀਜੇ ਵੱਜੋਂ ਕੰਪਨੀਆਂ ਨੂੰ ਇਨ੍ਹਾਂ ਚੀਜਾਂ ਦਾ ਉਤਪਾਦਨ ਘਟਾਉਣਾ ਪੈ ਰਿਹਾ ਹੈ।