ਨਵੀਂ ਦਿੱਲੀ (5 ਅਪ੍ਰੈਲ, 2015): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਤੋਂ ਭਿ੍ਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 1031 ਦੀ ਸ਼ੁਰੂਆਤ ਕਰਦਿਆਂ ਬੋਲੇ ਕਿ ਜੇਕਰ ਆਮ ਆਦਮੀ ਪਾਰਟੀ ਦੇ ਮੈਂਬਰ ਗਲਤ ਸਾਬਤ ਹੋਣਗੇ ਤਾਂ ਸਾਡੇ ‘ਚ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਕਰਨ ਦਾ ਹੌਸਲਾ ਹੈ ।

ਦੱਸਣਯੋਗ ਹੈ ਕਿ ਦਿੱਲੀ ‘ਚ ਸਰਕਾਰ ਦੇ ਗਠਨ ਤੋਂ ਬਾਅਦ ਅੰਦਰੂਨੀ ਕਲੇਸ਼ਾਂ ਕਾਰਨ ਆਮ ਆਦਮੀ ਪਾਰਟੀ ਭਾਵੇਂ ਸੁਰਖੀਆਂ ‘ਚ ਰਹੀ ਸੀ, ਪਰ ਅਰਵਿੰਦ ਕੇਜਰੀਵਾਲ ਨੇ ਚੁੱਪ ਧਾਰੀ ਰੱਖੀ । ਉਨ੍ਹਾਂ ਨੇ ਜਨਤਕ ਤੌਰ ‘ਤੇ ਬਾਗੀ ਮੈਂਬਰਾਂ ਖਿਲਾਫ ਕੋਈ ਬਿਆਨ ਨਹੀਂ ਦਿੱਤਾ, ਪਰ ਆਪਣੇ ਧੜੇ ਦੇ ਮੈਂਬਰਾਂ ਰਾਹੀਂ ਬਾਗੀ ਮੈਂਬਰਾਂ ਨੂੰ ਹਟਾਏ ਜਾਣ ਦੇ ਸੰਕੇਤ ਦਿੱਤੇ ਸਨ ।
ਇਥੋਂ ਤੱਕ ਕਿ ਰਾਸ਼ਟਰੀ ਕੌਾਸਲ ਦੀ ਬੈਠਕ ‘ਚ ਵੀ ਉਨ੍ਹਾਂ ਨੇ ਸਿਰਫ ਪਾਰਟੀ ਦੇ ਕਾਰਜਕਰਤਾਵਾਂ ਨੂੰ ਹੀ ਸੰਬੋਧਨ ਕੀਤਾ ਸੀ । ਐਤਵਾਰ ਨੂੰ ਪਹਿਲੀ ਵਾਰ ਜਨਤਾ ਅੱਗੇ ਰੂ-ਬਰੂ ਹੁੰਦਿਆਂ ਉਨ੍ਹਾਂ ਨੇ ਅਸਿੱਧੇ ਤੌਰ ‘ਤੇ ਆਪਣੇ ਵਿਰੋਧੀਆਂ, ਪਾਰਟੀ ਦੇ ਬਾਗੀਆਂ ਅਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਖਿਲਾਫ ਸਾਰੇ ਬਲੈਕ ਮੇਲਰ ਇਕੱਠੇ ਹੋ ਗਏ ਸਨ ।
ਪਰ ਉਨ੍ਹਾਂ ਨੇ ਆਪਣੇ ਲੋਕਾਂ ਦੇ ਖਿਲਾਫ ਵੀ ਕਾਰਵਾਈ ਕਰਨ ਦਾ ਜਿਗਰਾ ਵਿਖਾਇਆ । ਭਿ੍ਸ਼ਟਾਚਾਰ ਵਿਰੁੱਧ ਸਟਿੰਗ ਕਰਨ ਦਾ ਸੱਦਾ ਦਿੰਦਿਆਂ ਕੇਜਰੀਵਾਲ ਨੂੰ ਹਾਲ ਦੀਆਂ ਘਟਨਾਵਾਂ ਦਾ ਜ਼ਿਕਰ ਕਰਨ ਦਾ ਵੀ ਮੌਕਾ ਮਿਲ ਗਿਆ ।