ਚੰਡੀਗਡ਼੍ਹ (17 ਜੂਨ, 2015): ਦਿੱਲ਼ੀ ਦੀ ਤਿਹਾੜ ਜੇਲ ਤੋਂ ਪੰਜਾਬ ਦੀ ਅੰਮ੍ਰਿਤਸਰ ਜੇਲ ਭੇਜੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਵੱਲੋਂ ਭਾਂਵੇਂ ਅਜੇ ਤੱਕ ਪੈਰੋਲ ‘ਤੇ ਰਿਹਾਅ ਹੋਣ ਲਈ ਸਰਕਾਰ ਨੂੰ ਦਰਖਾਸਤ ਨਹੀਂ ਦਿੱਤੀ, ਪਰ ਜੇਲ ਵਿਭਾਗ ਪੰਜਾਬ ਨੇ ਪ੍ਰੋ. ਭੁੱਲਰ ਨੂੰ ਪੈਰੋਲ ਨਾ ਦੇਣ ਦਾ ਮਸ਼ਵਰਾ ਸਰਕਾਰ ਨੂੰ ਦਿੱਤਾ ਹੈ।

ਪ੍ਰੋ. ਭੁੱਲਰ ਨੂੰ ਪੈਰੋਲ ੳੁਤੇ ਰਿਹਾਅ ਕੀਤੇ ਜਾਣ ਸਬੰਧੀ ਸਿਅਾਸੀ ਦਬਾਅ ਵਧਣ ਦੇ ਬਾਵਜੂਦ ਪੰਜਾਬ ਜੇਲ੍ਹ ਵਿਭਾਗ ਨੇ ਰਾੲਿ ਦਿੱਤੀ ਹੈ ਕਿ ੲਿਸ ਮੌਕੇ ੳੁਸ ਨੂੰ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ੲਿਸ ਨਾਲ ਸੂਬੇ ਵਿੱਚ ਅਮਨ-ਕਾਨੂੰਨ ਦੀ ਸਮੱਸਿਅਾ ਪੈਦਾ ਹੋ ਸਕਦੀ ਹੈ।
ੳੁਚ ਪੱਧਰੀ ਸੂਤਰਾਂ ਨੇ ਦੱਸਿਅਾ ਕਿ ਪ੍ਰੋ. ਭੁੱਲਰ ਨੂੰ ਪੈਰੋਲ ਦੇਣ ਸਬੰਧੀ ਭਾਵੇਂ ਹਾਲੇ ਤੱਕ ਕੋੲੀ ਅੰਤਿਮ ਫ਼ੈਸਲਾ ਨਹੀਂ ਹੋੲਿਅਾ ਪਰ ੲਿਸ ਖ਼ਿਲਾਫ਼ ਦੋ ਪੱਤਰ ਮਿਲਣ ਤੋਂ ਬਾਅਦ ਜੇਲ੍ਹ ਵਿਭਾਗ ਨੇ ੲਿਸ ਟਿੱਪਣੀ ਨਾਲ ਫਾੲੀਲ ਅੱਗੇ ਤੋਰ ਦਿੱਤੀ ਹੈ ਕਿ ‘ਭੁੱਲਰ ਨੂੰ ਪੈਰੋਲ ਦੇਣ ਨਾਲ ਸੂਬੇ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ। ੲਿਸ ਫ਼ਾੲੀਲ ਨੂੰ ਵਿਚਾਰ ਲੲੀ ਗ੍ਰਹਿ ਮਾਮਲੇ ਤੇ ਨਿਅਾਂ ਵਿਭਾਗ ਕੋਲ ਭੇਜਿਅਾ ਜਾਵੇਗਾ।