ਕੋਲਮ: ਕੇਰਲਾ ਦੇ ਕੋਲਮ ਜ਼ਿਲ੍ਹੇ ‘ਚ ਪਰਵੂਰ ‘ਚ ਸਥਿਤ 100 ਸਾਲ ਪੁਰਾਣੇ ਪੁਤਿੰਗਲ ਦੇਵੀ ਮੰਦਿਰ ਦੇ ਕੰਪਲੈਕਸ ‘ਚ ਅੱਜ ਤੜਕੇ ਆਤਿਸ਼ਬਾਜ਼ੀ ਦੌਰਾਨ ਵਾਪਰੀ ਅੱਗ ਲੱਗਣ ਦੀ ਵੱਡੀ ਘਟਨਾ ਦੌਰਾਨ 110 ਲੋਕਾਂ ਦੀ ਮੌਤ ਹੋ ਗਈ ਜਦਕਿ 383 ਲੋਕ ਜ਼ਖਮੀ ਹੋ ਗਏ ।ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ ।ਇਹ ਆਤਿਸ਼ਬਾਜ਼ੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਜਾਜ਼ਤ ਨਾ ਦੇਣ ਦੇ ਬਾਵਜੂਦ ਕੀਤੀ ਗਈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿ੍ਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ।ਜਦਕਿ ਸੂਬਾ ਸਰਕਾਰ ਨੇ ਮਿ੍ਤਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ।

ਪੁਲਿਸ ਨੇ ਦੱਸਿਆ ਕਿ ਇਹ ਘਟਨਾ ਲਗਭਗ 3:30 ਵਜੇ ਮੰਦਿਰ ਕੰਪਲੈਕਸ ‘ਚ ਆਤਿਸ਼ਬਾਜ਼ੀ ਦੇ ਮੁਕਾਬਲੇ ਦੌਰਾਨ ਵਾਪਰੀ ।ਹਜ਼ਾਰਾਂ ਲੋਕ ਮੰਦਿਰ ਕੰਪਲੈਕਸ ‘ਚ ਆਤਿਸ਼ਬਾਜ਼ੀ ਦੇਖਣ ਲਈ ਇਕੱਠੇ ਹੋਏ ਸਨ ।ਇਹ ਆਤਿਸ਼ਬਾਜ਼ੀ ਜਿਸ ਦੀ ਮਾਲੀਆ ਤੇ ਪੁਲਿਸ ਵਿਭਾਗ ਵਲੋਂ ਆਗਿਆ ਨਹੀਂ ਸੀ ਦਿੱਤੀ ਗਈ, ਸਾਲਾਨਾ ਤਿਓਹਾਰ ਦੀ ਸਮਾਪਤੀ ਮੌਕੇ ਅੱਧੀ ਰਾਤ ਦੇ ਕਰੀਬ ਸ਼ੁਰੂ ਹੋਈ ।
ਆਤਿਸ਼ਬਾਜੀ ਦੌਰਾਨ ਇਕ ਚੰਗਿਆੜੀ ਉਸ ਸਟੋਰ ਕਮਰੇ ‘ਕੰਬਾਪੁਰਾ’ ‘ਚ ਜਾ ਡਿੱਗੀ ਜਿਥੇ ਵੱਡੀ ਗਿਣਤੀ ‘ਚ ਪਟਾਕੇ ਅਤੇ ਆਤਿਸ਼ਬਾਜ਼ੀ ਰੱਖੀ ਹੋਈ ਸੀ, ਜਿਸ ਨਾਲ ਉਥੇ ਕੰਨ ਪਾੜੂ ਆਵਾਜ਼ ਨਾਲ ਧਮਾਕੇ ਬਾਅਦ ਭਿਆਨਕ ਅੱਗ ਲੱਗ ਗਈ ।
ਪ੍ਰਤੱਖਦਰਸ਼ੀ ਅਨੁਸਾਰ ਧਮਾਕੇ ਦੀਆਂ ਆਵਾਜ਼ਾਂ ਇਕ ਕਿਲੋਮੀਟਰ ਤੱਕ ਦੇ ਦਾਇਰੇ ‘ਚ ਸੁਣੀਆਂ ਗਈਆਂ ਅਤੇ ਬਿਜਲੀ ਸਪਲਾਈ ਬੰਦ ਹੋਣ ਨਾਲ ਸਾਰੇ ਪਾਸੇ ਹਨ੍ਹੇਰਾ ਛਾ ਗਿਆ ਤੇ ਲੋਕ ਇਧਰ ਉਧਰ ਭੱਜਣ ਲੱਗੇ ।ਘਟਨਾ ਬਾਅਦ ਮੰਦਿਰ ਕੰਪਲੈਕਸ ‘ਚ ਝੁਲਸੇ ਲੋਕਾਂ ਦੀਆਂ ਲਾਸ਼ਾਂ ਖਿਲਰੀਆਂ ਪਈਆਂ ਸਨ ।
ਘਟਨਾ ਨਾਲ ਮੰਦਿਰ ਦੀ ਛੱਤ ਪੂਰੀ ਤਰਾਂ ਸੜ ਗਈ ।ਨਾਲ ਹੀ ਮੰਦਿਰ ਦਾ ਇਕ ਹਿੱਸਾ ਵੀ ਡਿੱਗ ਗਿਆ ।ਇਕ ਪ੍ਰਤੱਖਦਰਸ਼ੀ ਅਨੁਸਾਰ ਜ਼ਿਆਦਾਤਰ ਲੋਕਾਂ ਦੀ ਮੌਤ ਇਮਾਰਤ ਤੋਂ ਡਿੱਗੇ ਕੰਕਰੀਟ ਦੇ ਵੱਡੇ ਟੁਕੜੇ ਅਤੇ ਲੋਹੇ ਦੀਆਂ ਗਰਿੱਲਾਂ ਹੇਠਾਂ ਦੱਬਣ ਕਾਰਨ ਹੋਈ ਙ