ਸ੍ਰੀਨਗਰ: ਅੱਜ ਦੱਖਣੀ ਕਸ਼ਮੀਰ ਦੇ ਅਨੰਤਨਾਗ ‘ਚ ਭਾਰਤੀ ਨੀਮ ਫੌਜੀ ਦਸਤਿਆਂ ਵਲੋਂ ਕੀਤੇ ਗਏ ਫਾਇਰ ਨਾਲ ਇਕ ਕਸ਼ਮੀਰੀ ਨੌਜਵਾਨ ਯਵਰ ਅਹਿਮਦ (26) ਦੀ ਮੌਤ ਹੋ ਗਈ। ਜਦਕਿ ਦੂਜਾ ਸ਼ੋਪੀਆਂ ਜ਼ਿਲ੍ਹੇ ‘ਚ ਅੱਥਰੂ ਗੈਸ ਦਾ ਖੋਲ ਲੱਗਣ ਕਰਕੇ ਮਾਰਿਆ ਗਿਆ। ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਚੱਲ ਰਹੇ ਰੋਸ ਪ੍ਰਦਰਸ਼ਨਾਂ ਵਿਚ ਹੁਣ ਤਕ ਘਟੋ-ਘੱਟ 80 ਮੌਤਾਂ ਹੋ ਗਈਆਂ ਹਨ। ਜਦਕਿ 10 ਹਜ਼ਾਰ ਲੋਕ ਜ਼ਖਮੀ ਹਨ।
